‘ਵਾਇਸ ਆਫ਼ ਪੰਜਾਬ ਸੀਜ਼ਨ-11’ ਦੇ ਗ੍ਰੈਂਡ ਫਿਨਾਲੇ ’ਚ ਗੋਲਡਨ ਸਟਾਰ ਮਲਕੀਤ ਸਿੰਘ ਆਪਣੇ ਗੀਤਾਂ ਨਾਲ ਲਗਾਉਣਗੇ ਰੌਣਕਾਂ

By  Rupinder Kaler December 19th 2020 05:25 PM

ਮਿਊਜ਼ਿਕ ਦੇ ਮਹਾ ਮੁਕਾਬਲੇ ਯਾਨੀ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਦਾ ਗ੍ਰੈਂਡ ਫਿਨਾਲੇ ਅੱਜ ਯਾਨੀ 19 ਦਸੰਬਰ ਦਿਨ ਸ਼ਨੀਵਾਰ ਨੂੰ ਹੋਣ ਜਾ ਰਿਹਾ ਹੈ । ਮਿਊਜ਼ਿਕ ਦੇ ਇਸ ਮੁਕਾਬਲੇ ਵਿੱਚ ਕੋਈ ਇੱਕ ਪ੍ਰਤੀਭਾਗੀ ‘ਵਾਇਸ ਆਫ਼ ਪੰਜਾਬ’ ਦਾ ਖਿਤਾਬ ਆਪਣੇ ਨਾਂ ਕਰੇਗਾ । ਜਿਹੜੇ ਪ੍ਰਤੀਭਾਗੀ ਗਰੈਂਡ ਫਿਨਾਲੇ ਵਿੱਚ ਪਹੁੰਚੇ ਹਨ ਉਹ ਇਸ ਹਨ :-ਕੁਸ਼ਾਗਰ ਕਾਲੀਆ, ਅਰਸ਼ ਖ਼ਾਨ, ਅਰੁਨ ਕੁਮਾਰ, ਸੁਹੇਲ ਖ਼ਾਨ, ਐਸ਼ਵਰਿਆ,ਅਭਿਜੀਤ , ਪਰਮਿੰਦਰ ਸਿੰਘ ।

ptc

ਹੋਰ ਪੜ੍ਹੋ :

ਵਾਇਸ ਆਫ਼ ਪੰਜਾਬ -11 ਦਾ ਗ੍ਰੈਂਡ ਫਿਨਾਲੇ ਅੱਜ ਵੇਖੋ ਪੀਟੀਸੀ ਪੰਜਾਬੀ ‘ਤੇ

ਸਪਨਾ ਚੌਧਰੀ ਨੇ ਆਪਣੇ ਪਤੀ ਵੀਰ ਸਾਹੂ ਦੇ ਜਨਮ ਦਿਨ ਦੇ ਜਸ਼ਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਇਹਨਾਂ ਪ੍ਰਤੀਭਾਗੀਆ ਦੀ ਕਿਸਮਤ ਦਾ ਫੈਸਲਾ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਦੇ ਜੱਜ ਕਰਨਗੇ । ਇੱਥੇ ਹੀ ਬਸ ਨਹੀਂ ਇਸ ਮਹਾ ਮੁਕਾਬਲੇ ਵਿੱਚ ਮਿਊਜ਼ਿਕ ਤੇ ਮਸਤੀ ਦਾ ਤੜਕਾ ਲਗਾਉਣ ਲਈ ਗੋਲਡਨ ਸਟਾਰ ਮਲਕੀਤ ਸਿੰਘ ਵੀ ਪਹੁੰਚ ਰਹੇ ਹਨ ।

ptc

ਜਿਹੜੇ ਆਪਣੇ ਗੀਤਾਂ ਦੀ ਸ਼ਹਿਬਰ ਲਗਾ ਕੇ ਹਰ ਇੱਕ ਨੂੰ ਮੰਤਰ ਮੁਗਧ ਕਰਨਗੇ । ਸੋ ਦੇਖਣਾ ਨਾ ਭੁੱਲਣਾ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਅੱਜ ਸ਼ਾਮ 6.45 ਵਜੇ ਸਿਰਫ ਪੀਟੀਸੀ ਪੰਜਾਬੀ ’ਤੇ ।

Related Post