‘ਵਾਇਸ ਆਫ਼ ਪੰਜਾਬ ਸੀਜ਼ਨ-11’ ਦੇ ਗ੍ਰੈਂਡ ਫਿਨਾਲੇ ’ਚ ਗੋਲਡਨ ਸਟਾਰ ਮਲਕੀਤ ਸਿੰਘ ਆਪਣੇ ਗੀਤਾਂ ਨਾਲ ਲਗਾਉਣਗੇ ਰੌਣਕਾਂ

Written by  Rupinder Kaler   |  December 19th 2020 05:25 PM  |  Updated: December 19th 2020 05:25 PM

‘ਵਾਇਸ ਆਫ਼ ਪੰਜਾਬ ਸੀਜ਼ਨ-11’ ਦੇ ਗ੍ਰੈਂਡ ਫਿਨਾਲੇ ’ਚ ਗੋਲਡਨ ਸਟਾਰ ਮਲਕੀਤ ਸਿੰਘ ਆਪਣੇ ਗੀਤਾਂ ਨਾਲ ਲਗਾਉਣਗੇ ਰੌਣਕਾਂ

ਮਿਊਜ਼ਿਕ ਦੇ ਮਹਾ ਮੁਕਾਬਲੇ ਯਾਨੀ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਦਾ ਗ੍ਰੈਂਡ ਫਿਨਾਲੇ ਅੱਜ ਯਾਨੀ 19 ਦਸੰਬਰ ਦਿਨ ਸ਼ਨੀਵਾਰ ਨੂੰ ਹੋਣ ਜਾ ਰਿਹਾ ਹੈ । ਮਿਊਜ਼ਿਕ ਦੇ ਇਸ ਮੁਕਾਬਲੇ ਵਿੱਚ ਕੋਈ ਇੱਕ ਪ੍ਰਤੀਭਾਗੀ ‘ਵਾਇਸ ਆਫ਼ ਪੰਜਾਬ’ ਦਾ ਖਿਤਾਬ ਆਪਣੇ ਨਾਂ ਕਰੇਗਾ । ਜਿਹੜੇ ਪ੍ਰਤੀਭਾਗੀ ਗਰੈਂਡ ਫਿਨਾਲੇ ਵਿੱਚ ਪਹੁੰਚੇ ਹਨ ਉਹ ਇਸ ਹਨ :-ਕੁਸ਼ਾਗਰ ਕਾਲੀਆ, ਅਰਸ਼ ਖ਼ਾਨ, ਅਰੁਨ ਕੁਮਾਰ, ਸੁਹੇਲ ਖ਼ਾਨ, ਐਸ਼ਵਰਿਆ,ਅਭਿਜੀਤ , ਪਰਮਿੰਦਰ ਸਿੰਘ

ptc

ਹੋਰ ਪੜ੍ਹੋ :

ਇਹਨਾਂ ਪ੍ਰਤੀਭਾਗੀਆ ਦੀ ਕਿਸਮਤ ਦਾ ਫੈਸਲਾ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਦੇ ਜੱਜ ਕਰਨਗੇ । ਇੱਥੇ ਹੀ ਬਸ ਨਹੀਂ ਇਸ ਮਹਾ ਮੁਕਾਬਲੇ ਵਿੱਚ ਮਿਊਜ਼ਿਕ ਤੇ ਮਸਤੀ ਦਾ ਤੜਕਾ ਲਗਾਉਣ ਲਈ ਗੋਲਡਨ ਸਟਾਰ ਮਲਕੀਤ ਸਿੰਘ ਵੀ ਪਹੁੰਚ ਰਹੇ ਹਨ ।

ptc

ਜਿਹੜੇ ਆਪਣੇ ਗੀਤਾਂ ਦੀ ਸ਼ਹਿਬਰ ਲਗਾ ਕੇ ਹਰ ਇੱਕ ਨੂੰ ਮੰਤਰ ਮੁਗਧ ਕਰਨਗੇ । ਸੋ ਦੇਖਣਾ ਨਾ ਭੁੱਲਣਾ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਅੱਜ ਸ਼ਾਮ 6.45 ਵਜੇ ਸਿਰਫ ਪੀਟੀਸੀ ਪੰਜਾਬੀ ’ਤੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network