‘ਵਾਇਸ ਆਫ਼ ਪੰਜਾਬ ਸੀਜ਼ਨ-11’ ਦੇ ਗ੍ਰੈਂਡ ਫ਼ਿਨਾਲੇ ’ਚ ਮਿਸ ਪੂਜਾ ਲਗਾਉਣਗੇ ਆਪਣੇ ਗੀਤਾਂ ਦੀ ਸ਼ਹਿਬਰ

written by Rupinder Kaler | December 19, 2020

ਪੀਟੀਸੀ ਪੰਜਾਬੀ ’ਤੇ ਅੱਜ ਫਿਰ ਰੌਣਕਾਂ ਲੱਗਣ ਜਾ ਰਹੀਆਂ ਹਨ ਕਿਉਂਕਿ ਅੱਕ ਮਿਊਜ਼ਿਕ ਦੇ ਮਹਾ ਮੁਕਾਬਲੇ ਯਾਨੀ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਦਾ ਗ੍ਰੈਂਡ ਫਿਨਾਲੇ ਹੋਣ ਜਾ ਰਿਹਾ ਹੈ । ਪੀਟੀਸੀ ਪੰਜਾਬੀ ਦੇ ਇਸ ਰਿਆਲਟੀ ਸ਼ੋਅ ਵਿੱਚ ਜਿੱਥੇ ਪ੍ਰਤੀਭਾਗੀਆਂ ਵਿੱਚ ਖਿਤਾਬੀ ਮੁਕਾਬਲਾ ਹੁੰਦਾ ਦਿਖਾਇਆ ਜਾਵੇਗਾ ਉੱਥੇ ਗ੍ਰੈਂਡ ਫ਼ਿਨਾਲੇ ਵਿੱਚ ਕਈ ਵੱਡੇ ਗਾਇਕ ਆਪਣੀ ਪ੍ਰਫਾਰਮੈਂਸ ਨਾਲ ਖੂਬ ਰੰਗ ਬੰਨਣਗੇ । ptc ਹੋਰ ਪੜ੍ਹੋ :

vop11 ਮਿਸ ਪੂਜਾ ਆਪਣੇ ਹਿੱਟ ਗੀਤਾਂ ਨਾਲ ਇਸ ਮਿਊਜ਼ੀਕਲ ਸ਼ਾਮ ਨੂੰ ਹੋਰ ਸੁਰੀਲੀ ਬਨਾਉਣਗੇ । ਇਸ ਮੁਕਾਬਲੇ ਵਿੱਚ ਕਈ ਸੁਰਬਾਜ਼ ਹਿੱਸਾ ਲੈ ਰਹੇ ਹਨ ਜਿਹੜੇ ਕਿ ਇਸ ਤਰ੍ਹਾਂ ਹਨ :-ਕੁਸ਼ਾਗਰ ਕਾਲੀਆ, ਅਰਸ਼ ਖ਼ਾਨ, ਅਰੁਨ ਕੁਮਾਰ, ਸੁਹੇਲ ਖ਼ਾਨ, ਐਸ਼ਵਰਿਆ,ਅਭਿਜੀਤ , ਪਰਮਿੰਦਰ ਸਿੰਘ । ਇਹਨਾਂ ਪ੍ਰਤੀਭਾਗੀਆ ਦੀ ਕਿਸਮਤ ਦਾ ਫੈਸਲਾ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਦੇ ਜੱਜ ਕਰਨਗੇ । ਇਹਨਾਂ ਪ੍ਰਤੀਭਾਗੀਆਂ ਵਿੱਚੋਂ ਕੋਈ ਇੱਕ ‘ਵਾਇਸ ਆਫ਼ ਪੰਜਾਬ’ ਦਾ ਖਿਤਾਬ ਆਪਣੇ ਨਾਂਅ ਕਰੇਗਾ । ਸੋ ਦੇਖਣਾ ਨਾ ਭੁੱਲਣਾ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਅੱਜ ਸ਼ਾਮ 6.45 ਵਜੇ ਸਿਰਫ ਪੀਟੀਸੀ ਪੰਜਾਬੀ ’ਤੇ ।

0 Comments
0

You may also like