ਵਾਇਸ ਆਫ਼ ਪੰਜਾਬ -11 ਦੇ ਗ੍ਰੈਂਡ ਫਿਨਾਲੇ ‘ਚ ਵੇਖੋ ਫਿਰੋਜ਼ ਖ਼ਾਨ ਦੀ ਪਰਫਾਰਮੈਂਸ

written by Shaminder | December 19, 2020

ਵਾਇਸ ਆਫ਼ ਪੰਜਾਬ -11 ਦਾ ਅੱਜ ਗ੍ਰੈਂਡ ਫਿਨਾਲੇ ਹੋਣ ਜਾ ਰਿਹਾ ਹੈ । ਗ੍ਰੈਂਡ ਫਿਨਾਲੇ ‘ਚ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਗਾਇਕ ਫਿਰੋਜ਼ ਖ਼ਾਨ ਵੀ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨੇਗਾ । ਸੁਰਾਂ ਨਾਲ ਸੱਜੀ ਇਸ ਸ਼ਾਮ ਨੂੰ ਫਿਰੋਜ਼ ਖ਼ਾਨ ਆਪਣੀ ਸੁਰੀਲੀ ਆਵਾਜ਼ ਦੇ ਨਾਲ ਹੋਰ ਵੀ ਸੁਰਮਈ ਬਨਾਉਣਗੇ । vop -11 ਇਸ ਦੇ ਨਾਲ ਅੱਜ ਉਸ ਖੁਸ਼ਕਿਸਮਤ ਪ੍ਰਤੀਭਾਗੀ ਨੂੰ ਵੀ ਚੁਣਿਆ ਜਾਵੇਗਾ ਜਿਸ ਦੇ ਸਿਰ ਵਾਇਸ ਆਫ਼ ਪੰਜਾਬ ਸੀਜ਼ਨ 11 ਦਾ ਤਾਜ ਸੱਜੇਗਾ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਹ ਪ੍ਰਤੀਭਾਗੀ ਕਰੜੇ ਰਾਊਂਡਸ ਪਾਰ ਕਰਦੇ ਹੋਏ ਇਸ ਮੁਕਾਮ ‘ਤੇ ਪਹੁੰਚੇ ਹਨ । ਹੋਰ ਪੜ੍ਹੋ : ਵਾਇਸ ਆਫ਼ ਪੰਜਾਬ 6 ਦੀ ਜੇਤੂ ਤੇ ਪੰਜਾਬੀ ਗਾਇਕਾ ਸੋਨਾਲੀ ਡੋਗਰਾ ਬਹੁਤ ਜਲਦ ਆਪਣੇ ਨਵੇਂ ਗੀਤ ‘Yara Teri Kamli’ ਨਾਲ ਹੋਣਗੇ ਦਰਸ਼ਕਾਂ ਦੇ ਰੁਬਰੂ
vop11 ਤੁਸੀਂ ਵੀ ਆਪਣੇ ਪਸੰਦ ਦੇ ਕਲਾਕਾਰ ਫਿਰੋਜ਼ ਖ਼ਾਨ ਦੀ ਪਰਫਾਰਮੈਂਸ ਵੇਖਣਾ ਚਾਹੁੰਦੇ ਹੋ ਤੇ ਸੁਰਾਂ ਨਾਲ ਸੱਜੀ ਸੁਰੀਲੀ ਸ਼ਾਮ ਦੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ । vop 11 ਅੱਜ ਯਾਨੀ ਦਿਨ ਸ਼ਨਿੱਚਰਵਾਰ, ਸ਼ਾਮ 6:45 ਮਿੰਟ ‘ਤੇ ਗ੍ਰੈਂਡ ਫਿਨਾਲੇ ਵਿਖਾਇਆ ਜਾਵੇਗਾ। ਸਿਰਫ ਪੀਟੀਸੀ ਪੰਜਾਬੀ ‘ਤੇ ਵੇਖਣਾ ਨਾਂ ਭੁੱਲਣਾ ।  

0 Comments
0

You may also like