ਅਰੁਣ ਕੁਮਾਰ ਤੇ ਪਰਮਿੰਦਰ ਸਿੰਘ ਦੀ ਪ੍ਰਫਾਰਮੈਂਸ ਨੇ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਗ੍ਰੈਂਡ ਫਿਨਾਲੇ ਦੇ ਜੱਜਾਂ ਨੂੰ ਕੀਤਾ ਮੰਤਰ ਮੁਗਧ

written by Rupinder Kaler | December 19, 2020

ਪੀਟੀਸੀ ਪੰਜਾਬੀ ਦਾ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਦਾ ਗ੍ਰੈਂਡ ਫ਼ਿਨਾਲੇ ਸ਼ੁਰੂ ਹੋ ਗਿਆ । ਇੱਕ ਤੋਂ ਬਾਅਦ ਇੱਕ ਪ੍ਰਤੀਭਾਗੀ ਆਪਣੀ ਪ੍ਰਫਾਰਮੈਂਸ ਦੇ ਰਹੇ ਹਨ । ਅਰੁਣ ਕੁਮਾਰ ਨੇ ਆਪਣੀ ਪ੍ਰਫਾਰਮੈਂਸ ਨਾਲ ਹਰ ਇੱਕ ਨੂੰ ਮੋਹ ਲਿਆ ਹੈ । ਅਰੁਣ ਕੁਮਾਰ ਤੋਂ ਬਾਅਦ ਪਰਮਿੰਦਰ ਸਿੰਘ ਨੇ ਆਪਣੀ ਪ੍ਰਫਾਰਮੈਂਸ ਦਿੱਤੀ ਹੈ । ਪਰ ਇਹਨਾਂ ਵਿੱਚੋਂ ਕੋਈ ਇੱਕ ਹੀ ‘ਵਾਇਸ ਆਫ਼ ਪੰਜਾਬ-11’ ਦਾ ਖਿਤਾਬ ਆਪਣੇ ਨਾਂਅ ਕਰੇਗਾ । ਇਹਨਾਂ ਪ੍ਰਤੀਭਾਗੀਆਂ ਨੂੰ ਜੱਜ ਗੁਰਲੇਜ਼ ਅਖ਼ਤਰ, ਸਚਿਨ ਅਹੂਜ਼ਾ, ਕਮਲ ਖ਼ਾਨ ਤੇ ਮਿਸ ਪੂਜਾ ਹਰ ਕਸੋਟੀ ਤੇ ਪਰਖ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਮਿਊਜ਼ਿਕ ਦੇ ਇਸ ਮਹਾ ਮੁਕਾਬਲੇ ਦੇ ਗ੍ਰੈਂਡ ਫ਼ਿਨਾਲੇ ਵਿੱਚ ਪਹੁੰਚਣ ਲਈ ਇਹਨਾਂ ਪ੍ਰਤੀਭਾਗੀਆਂ ਨੇ ਬਹੁਤ ਮਿਹਨਤ ਕੀਤੀ ਹੈ । ਜੋ ਇਸ ਮੁਕਾਬਲੇ ਵਿੱਚੋਂ ਜਿੱਤੇਗਾ ਉਸ ਦੀ ਕਿਸਮਤ ਦੇ ਤਾਲੇ ਖੁੱਲ੍ਹ ਜਾਣਗੇ ਕਿਉਂਕਿ ਇਸ ਮੁਕਾਬਲੇ ਵਿਚੋਂ ਜਿੱਤਣ ਤੋਂ ਬਾਅਦ ਇਹਨਾਂ ਪ੍ਰਤੀਭਾਗੀਆਂ ਲਈ ਮਿਊਜ਼ਿਕ ਦੀ ਦੁਨੀਆ ਦੇ ਕਈ ਦਰਵਾਜੇ ਖੁਲ ਜਾਣਗੇ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਮਹਾਮਾਰੀ ਕਰਕੇ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਦਾ ਅੰਦਾਜ਼ ਇਸ ਵਾਰ ਕੁਝ ਵੱਖਰਾ ਰਿਹਾ ਹੈ । ਸਰਕਾਰ ਦੀਆਂ ਹਿਦਾਇਤਾਂ ਨੂੰ ਧਿਆਨ ਵਿੱਚ ਰਖਦੇ ਹੋਏ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਦੇ ਅਡੀਸ਼ਨ ਵੀ ਆਨਲਾਈਨ ਲਏ ਗਏ ਸਨ ।

0 Comments
0

You may also like