ਲਓ ਜੀ ਰਹਿ ਗਏ ਨੇ ਤਿੰਨ ਦਿਨ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 ਦੇ, ਹੋ ਜਾਓ ਤਿਆਰ ਸ਼ਾਨਦਾਰ ਸ਼ਾਮ ਲਈ

By  Lajwinder kaur June 30th 2020 02:54 PM -- Updated: June 30th 2020 06:41 PM

ਪੀਟੀਸੀ ਨੈੱਟਵਰਕ ਵੱਲੋਂ ਕਰਵਾਏ ਜਾ ਰਹੇ ਆਨਲਾਈਨ ਅਵਾਰਡ ਸ਼ੋਅ ਲਈ ਹੋ ਜਾਓ ਤਿਆਰ । ਜਿੱਥੇ ਲੱਗਣਗੀਆਂ ਖੂਬ ਰੌਣਕਾਂ, ਖੂਬ ਮਸਤੀ ਤੇ ਨਾਲ ਹੀ ਭਰਪੂਰ ਮਨੋਰੰਜਨ । ਇਸ ਸ਼ਾਨਦਾਰ ਸ਼ਾਮ ਨੂੰ ਲੈ ਕੇ ਦਰਸ਼ਕ ਤੇ ਪੰਜਾਬੀ ਕਲਾਕਾਰ ਬਹੁਤ ਉਤਸ਼ਾਹਿਤ ਨੇ ।

 

View this post on Instagram

 

3 Days to go for the historic moment! Don't miss watching the historical night of the Indian Cinema, where your favourite star @ghuggigurpreet will host the world's first online awards ceremony; 'PTC Punjabi Film Awards 2020' on 3rd July, Friday at 8:30PM, only on PTC Punjabi. #GurpreetGhuggi #3DaysToGo #PTCPunjabiFilmAwards2020 #PunjabiFilmAwards #PTCFilmAwards #OnlinePunjabiFilmAwards #PFA2020 #Pollywood #Entertainment #PTC #Punjabi

A post shared by PTC Punjabi (@ptc.network) on Jun 30, 2020 at 12:21am PDT

ਇਸ ਰੰਗਾਂ ਰੰਗ ਮਹਿਫ਼ਿਲ ‘ਚ ਫ਼ਿਲਮੀ ਸਿਤਾਰਿਆਂ ਅਤੇ ਦਰਸ਼ਕਾਂ ਨੂੰ ਇਸ ਅਤਿ-ਆਧੁਨਿਕ ਤਕਨੀਕ ਦੇ ਨਾਲ ਘਰ ਬੈਠਿਆਂ ਹੀ ਇੱਕ ਦੂਜੇ ਦੇ ਨਾਲ ਜੋੜਿਆ ਜਾਵੇਗਾ, ਤੇ ਨਾਲ ਹੀ ਆਨਲਾਈਨ ਹੀ ਫ਼ਿਲਮੀ ਸਿਤਾਰਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ । ਗਰੁਪ੍ਰੀਤ ਘੁੱਗੀ, ਦਿਵਿਆ ਦੱਤਾ ਤੇ ਕਈ ਹੋਰ ਸਿਤਾਰੇ ਕਰਨਗੇ ਇਸ ਸ਼ੋਅ ਦੀ ਮੇਜ਼ਬਾਨੀ । ਇਸ ਤੋਂ ਇਲਾਵਾ ਕਈ ਨਾਮੀ ਪੰਜਾਬੀ ਕਲਾਕਾਰ ਇਸ ਸ਼ੋਅ 'ਚ ਦੇਣਗੇ ਆਪਣੀ ਸ਼ਾਨਦਾਰ ਪਰਫਾਰਮੈਂਸ ।

Vote for your favourite : https://www.ptcpunjabi.co.in/voting/

ਦਰਸ਼ਕ ਪੀਟੀਸੀ ਦੇ ਫੇਸਬੁੱਕ ਪੇਜ਼, ਵੈੱਬਸਾਈਟ ਤੇ ਟੀਵੀ ਸਕਰੀਨਾਂ ‘ਤੇ ਆਨਲਾਈਨ ਇਸ ਸਮਾਰੋਹ ਦਾ ਅਨੰਦ ਦਿਨ ਸ਼ੁੱਕਰਵਾਰ 3 ਜੁਲਾਈ ਨੂੰ ਰਾਤ 8:30 ਵਜੇ ਪੀਟੀਸੀ ਪੰਜਾਬੀ ‘ਤੇ ਮਾਣ ਸਕਣਗੇ ।

ਭਾਰਤ ਤੋਂ ਬਾਹਰ ਰਹਿਣ ਵਾਲੇ ਪੀਟੀਸੀ ਪੰਜਾਬੀ ਦੇ ਦਰਸ਼ਕ ਇਸ ਸਮਾਰੋਹ ਦਾ ਆਨੰਦ ਇਸ ਦੱਸੇ ਹੋਏ ਸਮੇਂ ਮੁਤਾਬਿਕ ਮਾਣ ਸਕਦੇ ਹਨ । ਅਮਰੀਕਾ ਤੇ ਕੈਨੇਡਾ ਵਿੱਚ ਰਹਿਣ ਵਾਲੇ ਦਰਸ਼ਕ ਇਸ ਸਮਾਰੋਹ ਦਾ ਆਨੰਦ ਰਾਤ 8.00 ਵਜੇ ਮਾਣ ਸਕਦੇ ਹਨ, ਤੇ ਯੂ.ਕੇ. ਵਿੱਚ ਰਹਿਣ ਵਾਲੇ ਦਰਸ਼ਕ ਸ਼ਾਮ 7.00 ਵਜੇ ਇਸ ਸਮਾਰੋਹ ਦਾ ਆਨੰਦ ਲੈ ਸਕਣਗੇ । ਇਸ ਅਵਾਰਡ ਸਮਾਰੋਹ ਦੀਆਂ ਵੱਖ ਵੱਖ ਕੈਟਾਗਿਰੀ ਲਈ ਨੌਮੀਨੇਸ਼ਨ ਖੁੱਲੀਆਂ ਹੋਈਆਂ ਨੇ ਤੁਸੀਂ ਇਸ ਦਿੱਤੇ ਹੋਏ ਲਿੰਕ ‘ਤੇ ਜਾ ਕੇ ਵੋਟ ਕਰ ਸਕਦੇ ਹੋ https://www.ptcpunjabi.co.in/voting/   ਜਾਂ ਫਿਰ ਪੀਟੀਸੀ ਪਲੇਅ ਐਪ ‘ਤੇ ਵੋਟਿੰਗ ਕਰ ਸਕਦੇ ਹੋ ।

Related Post