ਕੈਂਬੀ ਰਾਜਪੁਰੀਆ ਮਨਾ ਰਹੇ ਨੇ ਅੱਜ ਜਨਮ ਦਿਨ, ਕੈਨੇਡਾ ਤੋਂ ਹੋਏ ਸਨ ਡਿਪੋਟ, ਪਰ ਹਿੰਮਤ ਦੇ ਨਾਲ ਗਾਇਕੀ ਦੇ ਖੇਤਰ ‘ਚ ਚਮਕਾਇਆ ਨਾਂਅ

By  Lajwinder kaur February 20th 2020 04:54 PM -- Updated: February 20th 2020 04:56 PM

ਪੰਜਾਬੀ ਗਾਇਕ ਕੈਂਬੀ ਰਾਜਪੁਰੀਆ ਅੱਜ ਆਪਣਾ ਜਨਮ ਦਿਨ ਮਨਾ ਰਹੇ ਨੇ । ਪੰਜਾਬੀ ਇੰਡਸਟਰੀ ਦੇ ਚਮਕਦੇ ਸਿਤਾਰੇ ਕੈਂਬੀ ਨੂੰ ਇਹ ਸਟਾਰਡਮ ਇੰਨਾ ਸੌਖਾ ਨਹੀਂ ਮਿਲਿਆ ਹੈ । ਜੀ ਹਾਂ ਉਹ ਅੱਜ ਜਿਸ ਮੁਕਾਮ ‘ਤੇ ਨੇ ਉਸ ਸਥਾਨ ‘ਤੇ ਪਹੁੰਚਣ ਲਈ ਕਈ ਮੁਸ਼ਕਿਲਾਂ ਦਾ ਸਾਹਮਣੇ ਕਰਨਾ ਪਿਆ ਸੀ । ਜ਼ਿੰਦਗੀ ਦਾ ਅਜਿਹਾ ਮੋੜ ਆਇਆ ਸੀ ਜਿਸ ਨੇ ਉਨ੍ਹਾਂ ਨੂੰ ਤੋੜ ਕੇ ਰੱਖ ਦਿੱਤਾ ਸੀ ।

ਹੋਰ ਵੇਖੋ:ਬਾਪੂ ਦੇ ਦੇਖੇ ਸੁਫ਼ਨਿਆਂ ਨੂੰ ਪੂਰੀ ਮਿਹਨਤ ਤੇ ਲਗਨ ਨਾਲ ਪੂਰਾ ਕਰ ਰਹੀ ਹੈ ਅਫਸਾਨਾ ਖ਼ਾਨ, ਵੀਡੀਓ ਸ਼ੇਅਰ ਕਰਦੇ ਹੋਏ ਭਾਵੁਕ ਹੋਈ ਗਾਇਕਾ

ਗੱਲ ਹੈ ਸਾਲ 2018 ਦੀ ਜਦੋਂ ਕੈਂਬੀ ਨੂੰ ਕੈਨੇਡਾ ਤੋਂ ਡਿਪੋਟ ਕਰ ਦਿੱਤਾ ਗਿਆ ਸੀ । ਡਿਪੋਟ ਦੇ ਦਰਦ ਨੂੰ ਉਨ੍ਹਾਂ ਨੇ ਆਪਣੇ ਇੱਕ ਵੀਡੀਓ ‘ਚ ਪੇਸ਼ ਕੀਤਾ ਸੀ । ਕੈਂਬੀ ਜਿਸ ਨੇ 7 ਸਾਲ ਆਪਣੀ ਜ਼ਿੰਦਗੀ ਦੇ ਕੈਨੇਡਾ ‘ਚ ਬਿਤਾਏ ਜਿੱਥੇ ਉਸ ਨੇ ਆਪਣੇ ਤੇ ਮਾਪਿਆਂ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਸੀ । ਪਰ ਕੁਝ ਕਾਰਨਾਂ ਕਰਕੇ ਕੈਨੇਡਾ ਤੋਂ ਡਿਪੋਟ ਕਰ ਦਿੱਤਾ ਗਿਆ ਸੀ ।  ਪਰ ਇਸ ਪੰਜਾਬੀ ਗਾਇਕ ਨੇ ਆਪਣੇ ਹੌਂਸਲੇ ਨੂੰ ਟੁੱਟਣ ਨਹੀਂ ਦਿੱਤਾ ਤੇ ਹਿੰਮਤ ਜੁਟਾ ਕੇ ਫਿਰ ਖੜ੍ਹਾ ਹੋਏ ਤੇ ਅੱਜ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਵੱਖਰਾ ਮੁਕਾਮ ਹਾਸਿਲ ਕਰ ਲਿਆ ਹੈ ।

ਉਨ੍ਹਾਂ ਨੇ ਪੰਜਾਬੀ ਸੰਗੀਤਕ ਜਗਤ ਨੂੰ ਸੂਰਜ ਨੂੰ ਸਲਾਮਾਂ, ਚੈਲੇਂਜ਼ ਟੂ ਨਾਸਾ, ਟਾਈਮ ਚੱਕਦਾ, ਬਦਨਾਮ ਕਰ ਗਈ, ਚੰਗੇ ਦਿਨ ਵਰਗੇ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ। ਹਾਲ ਹੀ ‘ਚ ਉਨ੍ਹਾਂ ਦਾ ਗੀਤ ਕੈਨੇਡਾ ਵਾਲੀ ਦਰਸ਼ਕਾਂ ਦੇ ਸਨਮੁਖ ਹੋਇਆ ਹੈ ਤੇ ਜਿਸ ਨੂੰ ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਤੋਂ ਇਲਾਵਾ ਉਹ ਬਹੁਤ ਜਲਦ ਅਫਸਾਨਾ ਖ਼ਾਨ ਦੇ ਨਾਲ ਡਿਊਟ ਸੌਂਗ ਵੀ ਲੈ ਕੇ ਆ ਰਹੇ ਹਨ।

Related Post