Happy Father’s Day 2022: ਗਿੱਪੀ ਗਰੇਵਾਲ ਨੇ ਆਪਣੇ ਮਰਹੂਮ ਪਿਤਾ ਦੇ ਨਾਲ ਤਸਵੀਰ ਸ਼ੇਅਰ ਹੋਏ ਪਾਈ ਭਾਵੁਕ ਪੋਸਟ

By  Lajwinder kaur June 19th 2022 10:34 AM

Happy Father’s Day 2022: ਅੱਜ ਯਾਨੀ ਕਿ 19 ਜੂਨ ਨੂੰ ਪੂਰੇ ਦੇਸ਼ ‘ਚ ਫਾਦਰ ਡੇਅ ਮਨਾਇਆ ਜਾ ਰਿਹਾ ਹੈ। ਆਮ ਲੋਕਾਂ ਦੇ ਨਾਲ-ਨਾਲ ਪੰਜਾਬੀ ਕਲਾਕਾਰਾਂ ‘ਚ ਵੀ ਇਸ ਦਿਨ ਨੂੰ ਲੈ ਕੇ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਖ਼ਾਸ ਮੌਕੇ ਉੱਤੇ ਪੰਜਾਬੀ ਇੰਡਸਟਰੀ ਦੀਆਂ ਹਸਤੀਆਂ ਨੇ ਆਪਣੇ-ਆਪਣੇ ਪਿਤਾ ਨੂੰ ਮੁਬਾਰਕਾਂ ਦਿੱਤੀਆਂ ਨੇ। ਗਿੱਪੀ ਗਰੇਵਾਲ ਨੇ ਆਪਣੇ ਮਰਹੂਮ ਪਿਤਾ ਨੂੰ ਯਾਦ ਕਰਦੇ ਹੋਏ ਭਾਵੁਕ ਪੋਸਟ ਪਾਈ ਹੈ।

Gippy Grewal's Humble Motion Pictures flags fraud, says 'Third party never gets involved in our casting'

ਹੋਰ ਪੜ੍ਹੋ : GoodLuck Jerry Poster: ਡਰੀ ਹੋਈ ਨਜ਼ਰ ਆ ਰਹੀ ਹੈ ਜਾਨ੍ਹਵੀ ਕਪੂਰ, ਪੋਸਟਰ ਸ਼ੇਅਰ ਕਰਕੇ ਫ਼ਿਲਮ ਦੀ ਰਿਲੀਜ਼ ਡੇਟ ਦਾ ਕੀਤਾ ਖੁਲਾਸਾ

gippy grewal with fahter's day

ਗਾਇਕ/ਐਕਟਰ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਪਿਤਾ ਦੇ ਨਾਲ ਬਿਤਾਈ ਇੱਕ ਖ਼ੂਬਸੂਰਤ ਯਾਦ ਨੂੰ ਸਾਂਝਾ ਕੀਤਾ ਹੈ। ਇਸ ਤਸਵੀਰ 'ਚ ਗਿੱਪੀ ਗਰੇਵਾਲ ਆਪਣੇ ਪਿਤਾ ਦੇ ਹੱਥ ਤੋਂ ਕੇਕ ਖਾਂਦੇ ਹੋਏ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘Happy Father’s Day ..Miss you dad’। ਇਸ ਪੋਸਟ ਉੱਤੇ ਵੀ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਹਨ। ਗਾਇਕੀ ਦੇ ਨਾਲ ਉਹ ਫ਼ਿਲਮੀ ਜਗਤ ਚ ਵੀ ਕਮਾਲ ਦਾ ਕੰਮ ਕਰ ਰਹੇ ਹਨ। ਬਹੁਤ ਜਲਦ ਉਹ ਯਾਰਾ ਮੇਰਾ ਤਿੱਤਲੀਆਂ ਵਰਗਾ, ਹਨੀਮੂਨ ਤੋਂ ਇਲਾਵਾ ਕਈ ਫ਼ਿਲਮਾਂ ਨੇ ਜੋ ਕਿ ਰਿਲੀਜ਼ ਲਈ ਤਿਆਰ ਹਨ। ਹਾਲ ਹੀ 'ਚ ਉਹ ਮਾਂ ਫ਼ਿਲਮ ਚ ਨਜ਼ਰ ਆਏ ਸਨ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ।

ਹੋਰ ਪੜ੍ਹੋ : ਤਨਜ਼ਾਨੀਆ ਸਟਾਰ Kili Paul ਨੇ ਆਪਣੀ ਭੈਣ ਨਾਲ ਮਿਲਕੇ ‘The Last Ride’ ਗੀਤ ਦੇ ਨਾਲ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ

 

 

View this post on Instagram

 

A post shared by ????? ?????? (@gippygrewal)

Related Post