Trending:
ਤਨਜ਼ਾਨੀਆ ਸਟਾਰ Kili Paul ਨੇ ਆਪਣੀ ਭੈਣ ਨਾਲ ਮਿਲਕੇ ‘The Last Ride’ ਗੀਤ ਦੇ ਨਾਲ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ
28 ਸਾਲਾਂ ਦੀ ਉਮਰ ‘ਚ ਸਿੱਧੂ ਮੂਸੇਵਾਲਾ ਉਹ ਮੁਕਾਮ ਹਾਸਿਲ ਕਰ ਗਿਆ, ਜਿਸ ਨੂੰ ਹਾਸਿਲ ਕਰਨ ਲਈ ਕਈਆਂ ਨੂੰ ਤਮਾਮ ਉਮਰ ਲੰਘ ਜਾਂਦੀ ਹੈ। ਸਿੱਧੂ ਮੂਸੇਵਾਲਾ ਆਪਣੇ ਆਪ ਨੂੰ ਅਮਰ ਕਰ ਗਿਆ ਹੈ। ਦੱਸ ਦਈਏ 29 ਮਈ ਨੂੰ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੀ ਮੌਤ ਦਾ ਸੋਗ ਪੰਜਾਬ ‘ਚ ਹੀ ਨਹੀਂ ਸਗੋਂ ਵਿਦੇਸ਼ ਤੱਕ ਦੇਖਿਆ ਗਿਆ। ਤਨਜ਼ਾਨੀਆ ਸਟਾਰ Kili Paul ਨੇ ਵੀ ਆਪਣੇ ਅੰਦਾਜ਼ ਦੇ ਨਾਲ ਲੇਜੈਂਡ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ।

ਕਾਇਲੀ ਪੌਲ ਨੇ ਆਪਣੀ ਭੈਣ ਨੀਮਾ ਪੌਲ ਦੇ ਨਾਲ ਗਾਇਕ ਸਿੱਧੂ ਮੂਸੇਵਾਲਾ ਦੇ ਅਖੀਰਲੇ ਗੀਤ The Last Ride ਉੱਤੇ ਵੀਡੀਓ ਬਣਾਇਆ ਹੈ। ਕਾਇਲੀ ਜੋ ਕਿ ਇਸ ਗੀਤ ਦੇ ਬੋਲਾਂ ਉੱਤੇ ਲਿਪਸਿੰਗ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘R.I.P ਸਿੱਧੂ ਮੂਸੇਵਾਲਾ...
LEGENDS NEVER DIE...ALWAYS IN OUR HEART MAN’ ਨਾਲ ਹੀ ਉਨ੍ਹਾਂ ਨੇ ਹਾਰਟ ਵਾਲੇ ਇਮੋਜ਼ੀ ਵੀ ਪੋਸਟ ਕੀਤੇ ਹਨ। ਪ੍ਰਸ਼ੰਸਕ ਇਸ ਪੋਸਟ ਉੱਤੇ ਪਿਆਰ ਲੁਟਾ ਰਹੇ ਹਨ। ਇਸ ਵੀਡੀਓ ਉੱਤੇ ਇੱਕ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ।
Image Source: Instagram
ਸਿੱਧੂ ਮੂਸੇਵਾਲਾ ਜੋ ਕਿ ਆਪਣੇ ਪਿੱਛੇ ਕਈ ਸੁਪਰ ਹਿੱਟ ਗੀਤ ਛੱਡ ਗਿਆ ਹੈ। ਜੋ ਕਿ ਰਹਿੰਦੀ ਦੁਨੀਆ ਤੱਕ ਰਹਿਣਗੇ। ਆਪਣੀ ਛੋਟੀ ਜਿਹੀ ਉਮਰ ‘ਚ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਗਏ ਸਨ।

ਦੱਸ ਦਈਏ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਨੂੰ ਦੋ ਹਫ਼ਤਿਆਂ ਤੋਂ ਵੱਧ ਦਾ ਸਮਾਂ ਹੋ ਗਿਆ । ਪੁਲਿਸ ਇਸ ਕੇਸ ਨੂੰ ਸੁਲਝਾਉਣ ‘ਚ ਲੱਗੀ ਹੋਈ ਹੈ ਤੇ ਸ਼ਾਰਪਸ਼ੂਟਰਾਂ ਤੱਕ ਪਹੁੰਚਣ ਦੀ ਕੋਸ਼ਿਸ ਕਰ ਰਹੀ ਹੈ। ਇਸ ਮਾਮਲੇ ਕਰਕੇ ਲਾਰੈਂਸ ਬਿਸ਼ਨੋਈ ਨੂੰ ਤਿਹਾੜ ਜੇਲ ਤੋਂ ਪੰਜਾਬ ਲੈ ਕੇ ਲਿਆਂਦਾ ਗਿਆ। ਜਿਸ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਦਾ ਮਾਸਟਰ ਮਾਈਂਡ ਮੰਨਿਆ ਜਾ ਰਿਹਾ ਹੈ।
View this post on Instagram