ਪਹਿਲੀ ਵਾਰ ਮੀਡਿਆ ਦੇ ਰੂਬਰੂ ਹੋਇਆ ਹਰਭਜਨ ਮਾਨ ਦਾ ਮੁੰਡਾ, ਸਾਂਝਾ ਕੀਤੀ ਇਹ ਵੀਡੀਓ

By  Rajan Sharma July 2nd 2018 11:47 AM

ਸੋਸ਼ਲ ਮੀਡਿਆ ਤੇ ਬਣੇ ਰਹਿਣਾ ਕਲਾਕਾਰਾਂ ਲਈ ਅੱਜ ਕੱਲ ਬੇਹੱਦ ਜਰੂਰੀ ਹੋ ਗਿਆ ਹੈ| ਫੈਨਸ ਨਾਲ ਲਾਈਵ ਗੱਲਾਬਾਤਾਂ ਕਰਨਾ,ਆਪਣੀ ਰੋਜ਼ਾਨਾ ਦੀਆਂ ਗਤੀਵਿਧਿਆਂ,ਆਉਣ ਵਾਲੇ ਪ੍ਰੋਜੈਕਟਾਂ ਦੀ ਜਾਣਕਾਰੀ ਫੈਨਸ ਨਾਲ ਸਾਂਝਾ ਕਰਨਾ ਬਹੁਤ ਪਸੰਦ ਕਰਦੇ ਹਨ| ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਹਰਭਜਨ ਮਾਨ harbhajan mann ਦੇ ਪੁੱਤਰ ਅਵਕਾਸ਼ ਮਾਨ ਵੀ ਅੱਜ ਕੱਲ ਸੋਸ਼ਲ ਮੀਡਿਆ ਤੇ ਨਵੇਂ ਨਵੇਂ ਆਏ ਹਨ ਉਹਨਾਂ ਨੇ ਯੂਟਿਊਬ ਚੈਨਲ ਸ਼ੁਰੂ ਕਿੱਤਾ ਹੈ| ਅਵਕਾਸ਼ ਨੇ ਲਾਇਵ ਹੋਕੇ ਫੈਨਸ ਦੇ ਨਾਲ ਗੱਲ ਕੀਤੀ| ਉਹਨਾਂ ਦੱਸਿਆ ਕਿ ਉਹ ਪਹਿਲੀ ਵਾਰੀ ਆਨਲਾਈਨ ਗੱਲ ਕਰ ਰਹੇ ਹਨ| ਫੈਨਸ ਦੁਆਰਾ ਬੇਹੱਦ ਪਿਆਰ ਮਿਲਣ ਤੇ ਉਹਨਾਂ ਨੇ ਫੈਨਸ ਦਾ ਦਿਲੋਂ ਧੰਨਵਾਦ ਕੀਤਾ| ਲਾਈਵ ਆਉਣ ਦਾ ਮੁੱਖ ਮਕਸਦ ਏਹੀ ਸੀ ਕਿ ਉਹ ਫੈਨਸ ਦਰਮਿਆਨ ਆਪਣੇ ਬਾਰੇ ਸਾਂਝਾ ਕਰਨਾ ਚਾਉਂਦੇ ਸੀ| ਅਵਕਾਸ਼ ਨੇ ਦੱਸਿਆ ਕਿ ਉਹਨਾਂ ਆਪਣੀ ਪੜਾਈ ਕੈਨੇਡਾ ਅਤੇ ਇੰਡੀਆ ਦੋਨਾ ਦੇਸ਼ ਤੋਂ ਪੂਰੀ ਕੀਤੀ ਹੈ| ਆਪਣੀ ਮਿਊਜ਼ਿਕ punjabi music ਦੀ ਟ੍ਰੇਨਿੰਗ ਉਹਨਾਂ ਨੇ ਪੂਰੀ ਕਰ ਲਈ ਹੈ ਅਤੇ ਚੰਡੀਗੜ੍ਹ ਵਿੱਚ ਵੀ ਰਹਿਕੇ ਉਸਤਾਦ ਬਲਦੇਵ ਕਾਕੜੀ ਜੀ ਨਾਲ ਮਿਊਜ਼ਿਕ ਦੀ ਟ੍ਰੇਨਿੰਗ ਕੀਤੀ ਹੈ| ਆਪਣੀ ਐਕਟਿੰਗ ਅਤੇ ਮਿਊਜ਼ਿਕ ਦੀ ਪੜਾਈ ਉਹਨਾਂ ਨੇ ਮੁੰਬਈ ਅਤੇ ਨਿਊਯਾਰ੍ਕ ਫ਼ਿਲਮ ਅਕੈਡਮੀ ਤੋਂ ਵੀ ਕੀਤੀ ਹੈ|

https://www.youtube.com/watch?v=qlaOCuVwPqY&app=desktop

ਜਲਦ ਹੀ ਉਹ ਆਪਣੇ ਕੁਝ ਨਵੇਂ ਪ੍ਰੋਜੈਕਟਾਂ ਨਾਲ ਸੱਭ ਦੇ ਸਾਹਮਣੇ ਆਉਣਗੇ| ਪਿਤਾ ਹਰਭਜਨ ਮਾਨ harbhajan mann ਬਾਰੇ ਗੱਲ ਕਰਦੇ ਉਹਨਾਂ ਦੱਸਿਆ ਕਿ ਉਹ ਉਹਨਾਂ ਲਈ ਸਕੂਲ ਦੇ ਸਾਮਾਨ ਹਨ ਅਤੇ ਉਹ ਉਹਨਾਂ ਨਾਲ ਰਹਿਕੇ ਰੋਜ਼ਾਨਾ ਬਹੁਤ ਕੁਝ ਸਿੱਖਦਾ ਹੈ| ਉਹ ਇੱਕ ਬਹੁਤ ਚੰਗੇ ਇਨਸਾਨ ਹਨ ਅਤੇ ਜੋ ਉਹ ਉਹਨਾਂ ਕੋਲੋਂ ਸਿੱਖ ਸਕਦਾ ਹੈ ਹੋਰ ਕਿਥੋਂ ਵੀ ਨਹੀਂ| ਮਾਤਾ ਪਿਤਾ ਦਾ ਆਸ਼ੀਰਵਾਦ ਉਹਨਾਂ ਲਈ ਬੇਹੱਦ ਕੀਮਤੀ ਹੈ| ਇਨਸਾਨੀਅਤ ਨੂੰ ਸੱਭ ਤੋਂ ਵੱਡਾ ਧਰਮ ਦੱਸਦੇ ਹੋਏ ਅਤੇ ਫੈਨਸ ਨੂੰ ਹੀ ਆਪਣੀ ਫੈਮਿਲੀ ਦੱਸ ਦੇ ਹੋਏ ਉਹਨਾਂ ਨੇ ਫੈਨਸ ਕੋਲੋ ਲਾਈਵ ਤੋਂ ਅਲਵਿਦਾ ਲਿੱਤਾ| ਫੈਨਸ ਦੀ ਡਿਮਾਂਡ ਤੇ ਅਵਕਾਸ਼ ਪਿਤਾ ਹਰਭਜਨ ਮਾਨ ਦੇ ਗੀਤ "ਆ ਸੋਹਣਿਆਂ ਜੱਗ ਜਿਉਂਦਿਆਂ ਦੇ ਮੇਲੇ" punjabi music ਤੇ ਵੀ ਗੁਣਗੁਣਾਏ |

Related Post