ਕੀ ਗਾਇਕ ਗੁਰੂ ਰੰਧਾਵਾ ਨੇ ਕਰਵਾ ਲਈ ਹੈ ਮੰਗਣੀ ! ਸੋਸ਼ਲ ਮੀਡੀਆ ’ਤੇ ਮਿਲ ਰਹੀਆਂ ਵਧਾਈਆਂ

By  Rupinder Kaler January 7th 2021 01:13 PM

ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਮੰਗਣੀ ਕਰਵਾ ਲਈ ਹੈ, ਇਸ ਤਰ੍ਹਾਂ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ । ਗੁਰੂ ਰੰਧਾਵਾ ਨੇ ਇੱਕ ਇਸ ਤਰ੍ਹਾਂ ਦੀ ਪੋਸਟ ਸਾਂਝੀ ਕੀਤੀ ਹੈ ਜਿਸ ਨੂੰ ਦੇਖ ਕੇ ਇਸ ਤਰ੍ਹਾਂ ਦੀਆਂ ਖ਼ਬਰਾਂ ਨੂੰ ਹਵਾ ਮਿਲ ਰਹੀ ਹੈ । ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਕੁੜੀ ਦੇ ਨਾਲ ਫੋਟੋ ਸ਼ੇਅਰ ਕੀਤੀ ਹੈ ।

guru

ਹੋਰ ਪੜ੍ਹੋ :

ਮਰਹੂਮ ਅਦਾਕਾਰ ਇਰਫਾਨ ਖ਼ਾਨ ਦਾ ਅੱਜ ਹੈ ਜਨਮ ਦਿਨ, ਬੇਟੇ ਨੇ ਭਾਵੁਕ ਪੋਸਟ ਕੀਤੀ ਸਾਂਝੀ

ਸਿੰਘੂ ਬਾਰਡਰ ’ਤੇ ਇਸ ਤਰ੍ਹਾਂ ਮਨਾਇਆ ਗਿਆ ਦਿਲਜੀਤ ਦੋਸਾਂਝ ਦਾ ਜਨਮ ਦਿਨ, ਵੀਡੀਓ ਕੀਤੀ ਸਾਂਝੀ

guru

ਇਸ ਵਿੱਚ ਉਹ ਇਸ ਮਿਸਟਰੀ ਗਰਲ ਦਾ ਹੱਥ ਫੜ੍ਹ ਕੇ ਬੈਠ ਕੇ ਨਜ਼ਰ ਆ ਰਹੇ ਹਨ । ਗੁਰੂ ਰੰਧਾਵਾ ਨੇ ਕੁੜਤਾ ਪਜਾਮਾ ਪਾਇਆ ਹੋਇਆ ਹੈ ਜਦੋਂ ਕਿ ਕੁੜੀ ਨੇ ਹੈਵੀ ਸੂਟ ਪਹਿਨਿਆ ਹੋਇਆ ਹੈ । ਫੋਟੋ ਸ਼ੇਅਰ ਕਰਦੇ ਹੋਏ ਗੁਰੂ ਨੇ ਇਸ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ ਉਹਨਾਂ ਨੇ ਲਿਖਿਆ ਹੈ ‘ਨਵਾਂ ਸਾਲ ਨਵੀ ਸ਼ੁਰੂਆਤ’।

ਗੁਰੂ ਰੰਧਾਵਾ ਦੀ ਇਸ ਤਸਵੀਰ ਤੇ ਲੋਕ ਲਗਾਤਾਰ ਕਮੈਂਟ ਵੀ ਕਰ ਰਹੇ ਹਨ । ਕਈ ਸੈਲੀਬ੍ਰਿਟੀ ਨੇ ਤਾਂ ਗੁਰੂ ਰੰਧਾਵਾਂ ਨੁੰ ਉਹਨਾਂ ਦੀ ਮੰਗਣੀ ਦੀ ਵਧਾਈ ਤੱਕ ਦੇ ਦਿੱਤੀ ਹੈ । ਪਰ ਇਸ ਮਾਮਲੇ ਵਿੱਚ ਗੁਰੂ ਰੰਧਾਵਾ ਨੇ ਕੋਈ ਵੀ ਅਧਿਕਾਰਤ ਬਿਆਨ ਨਹੀਂ ਦਿੱਤਾ ।

Related Post