ਜਾਣੋ ਨਿੰਬੂ ਦੇ ਗੁਣਕਾਰੀ ਫਾਇਦਿਆਂ ਬਾਰੇ, ਕੈਂਸਰ ਵਰਗੀ ਬਿਮਾਰੀ ਦੇ ਨਾਲ ਲੜਣ ‘ਚ ਵੀ ਹੁੰਦਾ ਹੈ ਮਦਦਗਾਰ

By  Lajwinder kaur October 4th 2020 10:37 AM

ਨਿੰਬੂ ਬਹੁਤ ਹੀ ਲਾਭਦਾਇਕ ਫ਼ਲ ਹੈ । ਇਸ ਦੇ ਸੇਵਨ ਦੇ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਪਹੁੰਚਦੇ ਨੇ । ਜੇ ਤੁਸੀਂ ਸਵੇਰੇ ਉੱਠ ਕੇ ਗਰਮ ਪਾਣੀ ‘ਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਪਾ ਕੇ ਪੀਦੇ ਹੋ ਤਾਂ ਤੁਹਾਡੇ ਸਰੀਰ ਨੂੰ ਬਹੁਤ ਫਾਇਦੇ ਮਿਲਣਗੇ । ਇਸਦੇ ਨਾਲ ਸਰੀਰ ‘ਚੋਂ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ । born strong with lemon  ਹੋਰ ਪੜ੍ਹੋ : ਜਾਣੋ ਸ਼ਿਮਲਾ ਮਿਰਚ ਦੇ ਬੇਮਿਸਾਲ ਫਾਇਦਿਆਂ ਬਾਰੇ, ਮੋਟਾਪੇ ਨੂੰ ਵੀ ਕਰਦਾ ਹੈ ਦੂਰ

ਭਾਰ ਘਟਾਉਂਦਾ ਹੈ- ਗਰਮ ਨਿੰਬੂ ਪਾਣੀ ਦੇ ਸੇਵਨ ਦੇ ਨਾਲ ਫੈਟ ਬਰਨ ਹੁੰਦੀ ਹੈ । ਜਿਸ ਦੇ ਨਾਲ ਭਾਰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ । ਇਸ ਤੋਂ ਇਲਾਵਾ ਸ਼ੂਗਰ ਵੀ ਕੰਟਰੋਲ ‘ਚ ਰਹਿੰਦੀ ਹੈ ।

lemon for weight loss

ਕੈਂਸਰ- ਨਿੰਬੂ ਦੇ ਰਸ ਤੋਂ ਇਲਾਵਾ ਨਿੰਬੂ ਦੇ ਛਿਲਕੇ ਕੇ ਵੀ ਬਹੁਤ ਫਾਇਦੇਮੰਦ ਹਨ । ਇਸ ‘ਚ ਮੌਜੂਦ ਤੱਤ ਕੈਂਸਰ ਦੇ ਸੈੱਲ ਨਾਲ ਲੜਣ ‘ਚ ਮਦਦਗਾਰ ਹਨ। ਇਹ ਛਾਤੀ ਕੈਂਸਰ, ਕੋਲਨ ਕੈਂਸਰ ਅਤੇ ਚਮੜੀ ਕੈਂਸਰ ਦੇ ਇਲਾਜ 'ਚ ਸਹਾਈ ਹੁੰਦੇ ਹਨ।

leomon juice

ਚਿਹਰੇ ਲਈ ਫਾਇਦੇਮੰਦ- ਨਿੰਬੂ 'ਚ ਵਿਟਾਮਿਨ-ਸੀ ਜ਼ਿਆਦਾ ਮਾਤਰਾ ਚ ਪਾਇਆ ਜਾਂਦਾ ਹੈ,  ਜੋ ਕਿ ਤੁਹਾਡੀ ਸਕਿਨ ਲਈ ਬਹੁਤ ਲਾਭਦਾਇਕ ਹੈ । ਸਵੇਰੇ ਗਰਮ ਨਿੰਬੂ ਪਾਣੀ ਪੀਣ ਨਾਲ ਸਰੀਰ ‘ਚੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ ਅਤੇ ਸਕਿਨ 'ਚ ਨਿਖਾਰ ਆਉਂਦਾ ਹੈ। ਇਸ ਤੋਂ ਇਲਾਵਾ ਨਿੰਬੂ ਦੇ ਸੁਕੇ ਹੋਏ ਛਿਲਕਿਆਂ ਦੇ ਪਾਊਡਰ 'ਚ ਥੋੜ੍ਹਾ ਜਿਹਾ ਗੁਲਾਬ ਜਲ ਮਿਲਾਕੇ ਲਗਾਉਣ ਨਾਲ ਚਿਹਰੇ ਉੱਤੇ ਨਿਖਾਰ ਆਉਂਦਾ ਹੈ ।

lemon for face

ਹੱਡੀਆਂ ਨੂੰ ਮਜ਼ਬੂਤ- ਨਿੰਬੂ ਦੇ ਛਿਲਕੇ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ ।  ਨਿੰਬੂ ਦੇ ਛਿਲਕਿਆਂ ਦਾ ਆਚਾਰ ਬਣਾ ਲਵੋ । ਇਹ ਸਰੀਰ 'ਚ ਕੈਲਸ਼ੀਅਮ ਦੀ ਮਾਤਰਾ ਨੂੰ ਸੋਖਣ 'ਚ ਮਦਦ ਕਰਦੇ ਹਨ, ਜਿਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।

lemon achar

Related Post