Advertisment

ਜਾਣੋ ਨਿੰਬੂ ਦੇ ਗੁਣਕਾਰੀ ਫਾਇਦਿਆਂ ਬਾਰੇ, ਕੈਂਸਰ ਵਰਗੀ ਬਿਮਾਰੀ ਦੇ ਨਾਲ ਲੜਣ ‘ਚ ਵੀ ਹੁੰਦਾ ਹੈ ਮਦਦਗਾਰ

author-image
By Lajwinder kaur
New Update
ਜਾਣੋ ਨਿੰਬੂ ਦੇ ਗੁਣਕਾਰੀ ਫਾਇਦਿਆਂ ਬਾਰੇ, ਕੈਂਸਰ ਵਰਗੀ ਬਿਮਾਰੀ ਦੇ ਨਾਲ ਲੜਣ ‘ਚ ਵੀ ਹੁੰਦਾ ਹੈ ਮਦਦਗਾਰ
Advertisment
ਨਿੰਬੂ ਬਹੁਤ ਹੀ ਲਾਭਦਾਇਕ ਫ਼ਲ ਹੈ । ਇਸ ਦੇ ਸੇਵਨ ਦੇ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਪਹੁੰਚਦੇ ਨੇ । ਜੇ ਤੁਸੀਂ ਸਵੇਰੇ ਉੱਠ ਕੇ ਗਰਮ ਪਾਣੀ ‘ਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਪਾ ਕੇ ਪੀਦੇ ਹੋ ਤਾਂ ਤੁਹਾਡੇ ਸਰੀਰ ਨੂੰ ਬਹੁਤ ਫਾਇਦੇ ਮਿਲਣਗੇ । ਇਸਦੇ ਨਾਲ ਸਰੀਰ ‘ਚੋਂ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ । 
Advertisment
born strong with lemon  ਹੋਰ ਪੜ੍ਹੋ : ਜਾਣੋ ਸ਼ਿਮਲਾ ਮਿਰਚ ਦੇ ਬੇਮਿਸਾਲ ਫਾਇਦਿਆਂ ਬਾਰੇ, ਮੋਟਾਪੇ ਨੂੰ ਵੀ ਕਰਦਾ ਹੈ ਦੂਰ ਭਾਰ ਘਟਾਉਂਦਾ ਹੈ- ਗਰਮ ਨਿੰਬੂ ਪਾਣੀ ਦੇ ਸੇਵਨ ਦੇ ਨਾਲ ਫੈਟ ਬਰਨ ਹੁੰਦੀ ਹੈ । ਜਿਸ ਦੇ ਨਾਲ ਭਾਰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ । ਇਸ ਤੋਂ ਇਲਾਵਾ ਸ਼ੂਗਰ ਵੀ ਕੰਟਰੋਲ ‘ਚ ਰਹਿੰਦੀ ਹੈ ।
Advertisment
lemon for weight loss ਕੈਂਸਰ- ਨਿੰਬੂ ਦੇ ਰਸ ਤੋਂ ਇਲਾਵਾ ਨਿੰਬੂ ਦੇ ਛਿਲਕੇ ਕੇ ਵੀ ਬਹੁਤ ਫਾਇਦੇਮੰਦ ਹਨ । ਇਸ ‘ਚ ਮੌਜੂਦ ਤੱਤ ਕੈਂਸਰ ਦੇ ਸੈੱਲ ਨਾਲ ਲੜਣ ‘ਚ ਮਦਦਗਾਰ ਹਨ। ਇਹ ਛਾਤੀ ਕੈਂਸਰ, ਕੋਲਨ ਕੈਂਸਰ ਅਤੇ ਚਮੜੀ ਕੈਂਸਰ ਦੇ ਇਲਾਜ 'ਚ ਸਹਾਈ ਹੁੰਦੇ ਹਨ। leomon juice
Advertisment
ਚਿਹਰੇ ਲਈ ਫਾਇਦੇਮੰਦ- ਨਿੰਬੂ 'ਚ ਵਿਟਾਮਿਨ-ਸੀ ਜ਼ਿਆਦਾ ਮਾਤਰਾ ਚ ਪਾਇਆ ਜਾਂਦਾ ਹੈ,  ਜੋ ਕਿ ਤੁਹਾਡੀ ਸਕਿਨ ਲਈ ਬਹੁਤ ਲਾਭਦਾਇਕ ਹੈ । ਸਵੇਰੇ ਗਰਮ ਨਿੰਬੂ ਪਾਣੀ ਪੀਣ ਨਾਲ ਸਰੀਰ ‘ਚੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ ਅਤੇ ਸਕਿਨ 'ਚ ਨਿਖਾਰ ਆਉਂਦਾ ਹੈ। ਇਸ ਤੋਂ ਇਲਾਵਾ ਨਿੰਬੂ ਦੇ ਸੁਕੇ ਹੋਏ ਛਿਲਕਿਆਂ ਦੇ ਪਾਊਡਰ 'ਚ ਥੋੜ੍ਹਾ ਜਿਹਾ ਗੁਲਾਬ ਜਲ ਮਿਲਾਕੇ ਲਗਾਉਣ ਨਾਲ ਚਿਹਰੇ ਉੱਤੇ ਨਿਖਾਰ ਆਉਂਦਾ ਹੈ । lemon for face ਹੱਡੀਆਂ ਨੂੰ ਮਜ਼ਬੂਤ- ਨਿੰਬੂ ਦੇ ਛਿਲਕੇ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ ।  ਨਿੰਬੂ ਦੇ ਛਿਲਕਿਆਂ ਦਾ ਆਚਾਰ ਬਣਾ ਲਵੋ । ਇਹ ਸਰੀਰ 'ਚ ਕੈਲਸ਼ੀਅਮ ਦੀ ਮਾਤਰਾ ਨੂੰ ਸੋਖਣ 'ਚ ਮਦਦ ਕਰਦੇ ਹਨ, ਜਿਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। lemon achar
Advertisment

Stay updated with the latest news headlines.

Follow us:
Advertisment
Advertisment
Latest Stories
Advertisment