ਜਾਣੋ ਸ਼ਿਮਲਾ ਮਿਰਚ ਦੇ ਬੇਮਿਸਾਲ ਫਾਇਦਿਆਂ ਬਾਰੇ, ਮੋਟਾਪੇ ਨੂੰ ਵੀ ਕਰਦਾ ਹੈ ਦੂਰ

Written by  Lajwinder kaur   |  October 02nd 2020 09:54 AM  |  Updated: October 02nd 2020 09:54 AM

ਜਾਣੋ ਸ਼ਿਮਲਾ ਮਿਰਚ ਦੇ ਬੇਮਿਸਾਲ ਫਾਇਦਿਆਂ ਬਾਰੇ, ਮੋਟਾਪੇ ਨੂੰ ਵੀ ਕਰਦਾ ਹੈ ਦੂਰ

ਸ਼ਿਮਲਾ ਮਿਰਚ ਗੁਣਕਾਰੀ ਹਰੀ ਸਬਜ਼ੀ ਹੈ ਜੋ ਸਾਡੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੈ । ਇਸ ਵਿੱਚ ਵਿਟਾਮਿਨ ਏ, ਵਿਟਾਮਿਨ ਸੀ ਅਤੇ ਬੀਟਾ ਕੈਰਟੀਨ ਭਰਪੂਰ ਮਾਤਰਾ ਵਿਚ ਹੁੰਦੇ ਹਨ । ਸ਼ਿਮਲਾ ਮਿਰਚ ਦੀ ਵਰਤੋਂ ਕਈ ਤਰੀਕਿਆਂ ਦੇ ਨਾਲ ਕੀਤੀ ਜਾਂਦੀ ਹੈ । ਇਸ ਵਿਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ । ਸ਼ਿਮਲਾ ਮਿਰਚ ਨੂੰ ਖਾਣ ਨਾਲ ਮੋਟਾਪਾ ਘੱਟ ਹੁੰਦਾ ਹੈ ਅਤੇ ਕਲੈਸਟਰੋਲ ਵੀ ਕੰਟਰੋਲ ਚ ਰਹਿੰਦਾ ਹੈ । ਆਓ ਜਾਣਦੇ ਹਾਂ ਲਾਭਕਾਰੀ ਸ਼ਿਮਲਾ ਮਿਰਚ ਦੇ ਫਾਇਦਿਆਂ ਬਾਰੇ-

capsicum recipes   ਹੋਰ ਪੜ੍ਹੋ : ਜਾਣੋ ਸੰਤਰੇ ਦੇ ਚਮਤਕਾਰੀ ਫਾਇਦਿਆਂ ਬਾਰੇ, ਖ਼ੂਬਸੂਰਤੀ ਵਧਾਉਣ ਤੋਂ ਲੈ ਕੇ ਕਈ ਬਿਮਾਰੀਆਂ ਨੂੰ ਕਰਦਾ ਹੈ ਦੂਰ 

ਵਜ਼ਨ ਘਟਾਓ- ਸ਼ਿਮਲਾ ਮਿਰਚ ਅਜਿਹੀ ਸਬਜ਼ੀ ਹੈ ਜਿਸ ਚ ਕੈਲੋਰੀ ਦੀ ਬਹੁਤ ਘੱਟ ਮਾਤਰਾ ਹੁੰਦੀ ਹੈ । ਇਸ ਦਾ ਸੇਵਨ ਚਰਬੀ ਘਟਾਉਣ 'ਚ ਵੀ ਮਦਦਗਾਰ ਸਾਬਿਤ ਹੁੰਦਾ ਹੈ । ਇਸ ਦੀ ਵਰਤੋਂ ਕਰਨ ਨਾਲ ਜ਼ਹਿਰੀਲੇ ਤੱਤ ਸਰੀਰ ਤੋਂ ਬਾਹਰ ਨਿਕਲ ਜਾਂਦੇ ਹਨ ।

weight loss

ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ- ਬਹੁਤ ਸਾਰੇ ਲੋਕ ਕਬਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ । ਸ਼ਿਮਲਾ ਮਿਰਚ ਦੀ ਵਰਤੋਂ ਦੇ ਨਾਲ ਇਸ ਪ੍ਰੇਸ਼ਾਨੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ । ਇਸ ਹਰੀ ਸਬਜ਼ੀ ‘ਚ ਫਾਇਬਰ ਦੀ ਭਰਪੂਰ ਮਾਤਰਾ ਹੋਣ ਕਾਰਨ ਇਹ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ 'ਚ ਮਦਦ ਕਰਦੀ ਹੈ । ਇਸ ਦੇ ਸੇਵਨ ਦੇ ਨਾਲ ਪਾਚਨ ਕਿਰਿਆ ਸਹੀ ਢੰਗ ਦੇ ਨਾਲ ਕੰਮ ਕਰਦੀ ਹੈ ।

constipatiion

ਡਾਇਬਟੀਜ ਨੂੰ ਕੰਟਰੋਲ ਕਰੋ- ਅੱਜ ਕੱਲ ਦੀ ਖਾਣ-ਪੀਣ ਦੀਆਂ ਆਦਤਾਂ ਕਰਕੇ ਬਹੁਤ ਸਾਰੇ ਲੋਕ ਸ਼ੂਗਰ ਤੋਂ ਪੀੜਤ ਹੋ ਜਾਂਦੇ ਨੇ । ਸ਼ੂਗਰ ਦੇ ਮਰੀਜ਼ਾਂ ਦੇ ਲਈ ਸ਼ਿਮਲਾ ਮਿਰਚ ਬਹੁਤ ਹੀ ਗੁਣਕਾਰੀ ਹੈ । ਇਸ ਦੇ ਸੇਵਨ ਦੇ ਨਾਲ ਬਲੱਡ ਸ਼ੂਗਰ ਘੱਟ ਹੁੰਦੀ ਹੈ ।

diabetes control with capsicum

ਕੋਲੈਸਟਰੋਲ ਨੂੰ ਕੰਟਰੋਲ- ਸ਼ਿਮਲਾ ਮਿਰਚ 'ਚ ਭਰਪੂਰ ਮਾਤਰਾ 'ਚ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਬੈਡ ਕੋਲੈਸਟਰੋਲ ਨੂੰ ਖਤਮ ਕਰਦੇ ਹਨ ਅਤੇ ਸਰੀਰ 'ਚ ਕੋਲੈਸਟਰੋਲ ਦੀ ਮਾਤਰਾ ਨੂੰ ਕੰਟਰੋਲ 'ਚ ਰੱਖਦੇ ਹਨ । ਇਸ ਦੇ ਸੇਵਨ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਵੀ ਬਚਾਓ ਹੁੰਦਾ ਹੈ । ਇਸ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੀ ਬਿਮਾਰੀ ਤੋਂ ਵੀ ਛੁਟਕਾਰਾ ਮਿਲਦਾ ਹੈ ।

capsicum1


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network