ਧਰਮਿੰਦਰ ਅਤੇ ਹੇਮਾ ਮਾਲਿਨੀ ਇੱਕ ਵਾਰ ਫਿਰ ਬਣੇ ਨਾਨਾ ਨਾਨੀ, ਛੋਟੀ ਧੀ ਅਹਾਨਾ ਦਿਓਲ ਦੇ ਘਰ ਹੋਈਆਂ ਜੁੜਵਾ ਬੱਚੀਆਂ

By  Rupinder Kaler November 28th 2020 02:31 PM

ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਛੋਟੀ ਧੀ ਅਹਾਨਾ ਦਿਓਲ ਨੇ 26 ਨਵੰਬਰ ਨੂੰ ਜੁੜਵਾ ਬੱਚੀਆਂ ਨੂੰ ਜਨਮ ਦਿੱਤਾ ਹੈ। ਅਹਾਨਾ ਅਤੇ ਉਸਦੇ ਪਤੀ ਵੈਭਵ ਵੋਹਰਾ ਨੇ ਆਪਣੀਆਂ ਜੁੜਵਾ ਧੀਆਂ ਦਾ ਨਾਮ ਆਸਟਰੀਆ ਅਤੇ ਆਦੀਆ ਰੱਖਿਆ ਹੈ। ਦੋਹਾਂ ਲੜਕੀਆਂ ਦਾ ਜਨਮ ਬੀਤੀ 26 ਨਵੰਬਰ ਨੂੰ ਹੋਇਆ ਅਤੇ ਅਹਾਨਾ ਫਿਲਹਾਲ ਹਸਪਤਾਲ 'ਚ ਹੈ।

hema-malini

ਹੋਰ ਪੜ੍ਹੋ :

ਹਿਮਾਂਸ਼ੀ ਖੁਰਾਣਾ ਨੂੰ ਆਸਿਮ ਰਿਆਜ਼ ਨੇ ਜਨਮ ਦਿਨ ’ਤੇ ਕੁਝ ਇਸ ਤਰ੍ਹਾਂ ਦਿੱਤੀ ਵਧਾਈ

ਗੁਰਦਾਸ ਮਾਨ ਦੀ ਨੂੰਹ ਸਿਮਰਨ ਕੌਰ ਮੁੰਡੀ ਦਾ ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

ਇਸ ਖੁਸ਼ੀ ਦੀ ਖ਼ਬਰ ਨਾਲ ਹੀ ਧਰਮਿੰਦਰ ਤੇ ਹੇਮਾ ਮਾਲਿਨੀ ਇੱਕ ਵਾਰ ਫਿਰ ਨਾਨਾ ਨਾਨੀ ਬਣ ਗਏ ਹਨ । ਦੱਸ ਦੇਈਏ ਕਿ ਅਹਾਨਾ ਅਤੇ ਵੈਭਵ ਵੋਹਰਾ ਦਾ ਵਿਆਹ 2 ਫਰਵਰੀ 2014 ਨੂੰ ਹੋਇਆ ਸੀ। ਉਨ੍ਹਾਂ ਦੇ ਪਹਿਲੇ ਬੇਟੇ ਦਾ ਜਨਮ ਜੂਨ 2015 ਵਿੱਚ ਹੋਇਆ ਸੀ।

ਉਸਨੇ ਆਪਣੇ ਬੇਟੇ ਦਾ ਨਾਮ ਡਰੇਨ ਵੋਹਰਾ ਰੱਖਿਆ ਹੈ। ਅਹਾਨਾ ਨੇ ਕਦੇ ਅਭਿਨੇਤਰੀ ਵਜੋਂ ਕੰਮ ਨਹੀਂ ਕੀਤਾ ਹਾਲਾਂਕਿ ਉਸਨੇ ਫਿਲਮ 'ਗੁਜ਼ਾਰਿਸ਼' ਵਿਚ ਸੰਜੇ ਲੀਲਾ ਭੰਸਾਲੀ ਦੇ ਨਾਲ ਸਹਾਇਕ ਦੇ ਤੌਰ 'ਤੇ ਕੰਮ ਕੀਤਾ ਹੈ।

 

View this post on Instagram

 

A post shared by ?Ahana Deol Vohra (@a_tribe)

Related Post