ਜਸਪਿੰਦਰ ਨਰੂਲਾ ਲੈ ਕੇ ਆ ਰਹੇ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਗੀਤ ‘ਸਾਕਾ ਸਰਹਿੰਦ’
Lajwinder kaur
December 24th 2020 12:12 PM --
Updated:
December 24th 2020 12:13 PM
ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਸੌਗ ਵਾਲੇ ਦਿਨ ਚੱਲ ਰਹੇ ਨੇ । ਸੰਗਤਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰ ਰਹੇ ਨੇ । ਜਿਸਦੇ ਚੱਲਦੇ ਬਾਲੀਵੁੱਡ ਦੀ ਦਿੱਗਜ ਗਾਇਕਾ ਜਸਪਿੰਦਰ ਨਰੂਲਾ ਲੈ ਕੇ ਰਹੇ ਨੇ ਧਾਰਮਿਕ ਗੀਤ ਸਾਕਾ ਸਰਹਿੰਦ ।
ਹੋਰ ਪੜ੍ਹੋ : ਸਤਿੰਦਰ ਸਰਤਾਜ ਲੈ ਕੇ ਆ ਰਹੇ ਨੇ ‘Tehreek’ ਐਲਬਮ, ਜਿਸ ‘ਚ ਪੇਸ਼ ਕਰਨਗੇ ਪੰਜਾਬ ਦੇ ਜੁਝਾਰੂ ਜਜ਼ਬੇ ਨੂੰ 11 ਗੀਤਾਂ ਦੇ ਰਾਹੀਂ
ਇਸ ਧਾਰਮਿਕ ਗੀਤ ਨੂੰ ਜਸਪਿੰਦਰ ਨਰੂਲਾ ਤੇ ਕਰਨ ਸੇਖੋਂ ਆਪਣੀ ਆਵਾਜ਼ ‘ਚ ਪੇਸ਼ ਕਰਨਗੇ । ਜੇ ਗੱਲ ਕਰੀਏ ਬੋਲਾਂ ਦੀ ਤਾਂ ਉਹ ਰੋਮੀ ਬੈਂਸ ਨੇ ਲਿਖੇ ਤੇ ਸੰਗੀਤ ਭਿੰਦਾ ਔਜਲਾ ਨੇ ਦਿੱਤਾ ਹੈ । ਇਹ ਧਾਰਮਿਕ ਗੀਤ 25 ਦਸੰਬਰ ਨੂੰ ਰਿਲੀਜ਼ ਹੋਵੇਗਾ ।

ਜੇ ਗੱਲ ਕਰੀਏ ਜਸਪਿੰਦਰ ਨਰੂਲਾ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਧਾਰਮਿਕ ਗੀਤ ਦਰਸ਼ਕਾਂ ਦੇ ਰੁਬਰੂ ਕਰ ਚੁੱਕੇ ਨੇ।

View this post on Instagram