ਜੱਸੀ ਜਸਰਾਜ ਨੇ ਆਪਣੇ ਗੀਤ ਰਾਹੀਂ ਸਿੱਧੂ ਮੂਸੇਵਾਲਾ ਨੂੰ ਸੁਣਾਈਆਂ ਖਰੀਆਂ-ਖਰੀਆਂ !

By  Rupinder Kaler October 23rd 2020 12:18 PM

ਪਿਛਲੇ ਕੁਝ ਦਿਨਾਂ ਤੋਂ ਸਿੱਧੂ ਮੂਸੇਵਾਲਾ ਤੇ ਗਾਇਕ ਜੱਸੀ ਜਸਰਾਜ ਵਿਚਾਲੇ ਕਾਫੀ ਖਿੱਚੋ ਤਾਣ ਚੱਲ ਰਹੀ ਹੈ । ਕੁਝ ਦਿਨ ਪਹਿਲਾਂ ਜਿੱਥੇ ਜੱਸੀ ਜਸਰਾਜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀਡੀਓ ਪਾ ਕੇ ਸਿੱਧੂ ਮੂਸੇਵਾਲਾ ਨੂੰ ਕਾਫੀ ਖਰੀਆਂ-ਖਰੀਆਂ ਸੁਣਾਈਆਂ ਸੀ, ਉੱਥੇ ਹੁਣ ਜੱਸੀ ਜਸਰਾਜ ਨੇ ਇੱਕ ਗਾਣਾ ਰਿਲੀਜ਼ ਕੀਤਾ ਹੈ ।

jassi

ਹੋਰ ਪੜ੍ਹੋ :

ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜਿਆ ਦਿਲਚਸਪ ਕਿੱਸਾ

ਗਿੱਪੀ ਗਰੇਵਾਲ 20 ਸਾਲ ਪੁਰਾਣੇ ਆਪਣੇ ਦੋਸਤ ਨੂੰ ਮਿਲੇ ਤਾਂ ਇਸ ਤਰ੍ਹਾਂ ਕੀਤੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ

ਚੰਡੀਗੜ੍ਹ ਵਿੱਚ ਇਸ ਕੁੜੀ ਨਾਲ ਚੱਲ ਰਹੀ ਹੈ ਆਯੁਸ਼ਮਾਨ ਖੁਰਾਣਾ ਦੀ ਆਸ਼ਕੀ, ਤਸਵੀਰਾਂ ਵਾਇਰਲ

ਆਪਣੇ ਇਸ ਫੈਸਲੇ ਕਰਕੇ ਹਮੇਸ਼ਾ ਲਈ ਬਾਲੀਵੁੱਡ ਤੇ ਸੰਗੀਤ ਤੋਂ ਦੂਰ ਹੋ ਗਈ ਅਨੁਰਾਧਾ ਪੌਡਵਾਲ

jassi

ਇਸ ਗੀਤ ਰਾਹੀਂ ਜੱਸੀ ਨੇ ਅਸਿੱਧੇ ਰੂਪ ਵਿੱਚ ਸਿੱਧੂ ਮੂਸੇਵਾਲਾ ਨੂੰ ਕਈ ਮੁੱਦਿਆਂ ਤੇ ਘੇਰਿਆ ਹੈ । ਇਸ ਗੀਤ ਰਾਹੀਂ ਉਸ ਨੇ ਸਿੱਧੂ ਮੂਸੇਵਾਲਾ ਨੂੰ ਭੜਕਾਉ ਗੀਤਾਂ ਦੇ ਮੁੱਦੇ ਤੇ ਘੇਰਿਆ ਹੈ । ਇਸ ਦੇ ਨਾਲ ਹੀ ਜੱਸੀ ਨੇ ਆਪਣੇ ਗੀਤ ਰਾਹੀਂ ਹੋਰ ਵੀ ਕਈ ਮੁੱਦੇ ਉਠਾਏ ਹਨ ।

jassi

ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਜੱਸੀ ਜਸਰਾਜ ਆਪਣੀ ਬਿਆਨਬਾਜ਼ੀ ਕਰਕੇ ਹਮੇਸ਼ਾ ਚਰਚਾ ਵਿੱਚ ਰਹਿੰਦੇ ਹਨ । ਕੁਝ ਦਿਨ ਪਹਿਲਾਂ ਉਹ ਸ਼ਹੀਦ ਭਗਤ ਸਿੰਘ ਤੇ ਦਿੱਤੇ ਬਿਆਨ ਕਰਕੇ ਕਾਫੀ ਚਰਚਾ ਵਿੱਚ ਆਏ ਸਨ ।

Related Post