ਜੈਜ਼ੀ ਬੀ ਤੋਂ ਲੈ ਕੇ ਹਾਰਬੀ ਸੰਘਾ ਤੇ ਕਈ ਹੋਰ ਕਲਾਕਾਰਾਂ ਨੇ ‘ਲੁਕਣ ਮੀਚੀ’ ਦੀ ਸਟਾਰਕਾਸਟ ਨੂੰ ਦਿੱਤੀ ਵਧਾਈ

By  Lajwinder kaur May 6th 2019 10:40 AM

ਮਈ ਮਹੀਨੇ ਦੀ ਸ਼ੁਰੂਆਤ ਦੋ ਪੰਜਾਬੀ ਫ਼ਿਲਮਾਂ ਦੇ ਨਾਲ ਹੋਈ ਹੈ ਜਿਨ੍ਹਾਂ ਦਾ ਜਾਦੂ ਸਰੋਤਿਆਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਜੀ ਹਾਂ, ਦੇਵ ਖਰੌੜ ਦੀ ਬਲੈਕੀਆ ਤੇ ਦੂਜੀ ਪਰਮੀਸ਼ ਵਰਮਾ ਦੀ ‘ਦਿਲ ਦੀਆਂ ਗੱਲਾਂ’, ਇਨ੍ਹਾਂ ਦੋਵਾਂ ਹੀ ਫ਼ਿਲਮਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਗੱਲ ਕਰਦੇ ਹਾਂ ਇਸ ਹਫ਼ਤੇ ਰਿਲੀਜ਼ ਹੋਣ ਵਾਲੀ ਫ਼ਿਲਮ ‘ਲੁਕਣ ਮੀਚੀ’ ਦੀ।

View this post on Instagram

 

#Repost @preet.harpal • • • • • • Jazzy B wishes Preet Harpal for LUKAN MICHI❤️❤️?? big respect ?? @jazzyb @preet.harpal @mandy.takhar ?? #LukanMichi #ptcmotionpictures

A post shared by PTC Motion Pictures (@ptcmotionpictures) on May 5, 2019 at 9:58am PDT

ਪ੍ਰੀਤ ਹਰਪਾਲ ਤੇ ਮੈਂਡੀ ਤੱਖਰ ਆਪਣੀ ਆਉਣ ਵਾਲੀ ਫ਼ਿਲਮ ਲੁਕਣ ਮੀਚੀ ਨੂੰ ਲੈ ਕੇ ਪੱਬਾਂ ਭਾਰ ਹੋਏ ਪਏ ਹਨ। ਦੋਵੇਂ ਕਲਾਕਾਰ ਫ਼ਿਲਮ ਦੀ ਪ੍ਰਮੋਸ਼ਨ ਪੂਰੇ ਜ਼ੋਰਾਂ-ਸ਼ੋਰਾਂ ਨਾਲ ਕਰ ਰਹੇ ਹਨ। ਜਿਸ ਦੇ ਚਲਦੇ ਪੰਜਾਬੀ ਇੰਡਸਟਰੀ ਦੇ ਕਈ ਨਾਮੀ ਕਲਾਕਾਰਾਂ ਨੇ ‘ਲੁਕਣ ਮੀਚੀ’ ਫ਼ਿਲਮ ਦੀ ਪੂਰੀ ਸਟਾਰਕਾਸਟ ਨੂੰ ਵਧਾਈਆਂ ਦਿੱਤੀਆਂ ਹਨ। ਪੰਜਾਬੀ ਦੇ ਦਮਦਾਰ ਕਲਾਕਾਰ ਜੈਜ਼ੀ ਬੀ, ਗੁਰਪ੍ਰੀਤ ਘੁੱਗੀ, ਹਾਰਬੀ ਸੰਘਾ ਤੇ ਜਸਵਿੰਦਰ ਭੱਲਾ ਨੇ ਵੀ ਪ੍ਰੀਤ ਹਰਪਾਲ ਦੀ ਫ਼ਿਲਮ ‘ਲੁਕਣ ਮੀਚੀ’ ਦੀ ਪੂਰੀ ਟੀਮ ਨੂੰ ਫ਼ਿਲਮ ਲਈ ਮੁਬਾਰਕਾਂ ਦਿੱਤੀਆਂ ਹਨ।

View this post on Instagram

 

ThAnks to harby sangha veera for wishing me for LUKAN MICHI??❤️❤️ lbu bro keep shining ?? LUKAN MICHI 10may @preet.harpal @mandy.takhar @amritaulakhactressofficial #gugugill #yograjsingh #karamjitanmol #bnsharma #hobbydhaliwal #gurchetchitterkaar #anmolverma #mhundal #rajuverma #jatindershah??❤️❤️

A post shared by Preet Harpal (@preet.harpal) on May 2, 2019 at 8:28pm PDT

ਹੋਰ ਵੇਖੋ:ਕਿਉਂ ਵਿਸਰਦੀਆਂ ਜਾ ਰਹੀਆਂ ਨੇ ਪੰਜਾਬ ਦੀਆਂ ਲੋਕ ਖੇਡਾਂ, ਬੱਚਿਆਂ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ ਇਨ੍ਹਾਂ ਖੇਡਾਂ ਤੋਂ

ਇਸ ਫ਼ਿਲਮ ਨੂੰ ਐੱਮ.ਹੁੰਦਲ ਨੇ ਡਾਇਰੈਕਟ ਕੀਤਾ ਹੈ ਤੇ ਅਵਤਾਰ ਸਿੰਘ ਬੱਲ ਤੇ ਵਿਕਰਮ ਬੱਲ ਇਸ ਫ਼ਿਲਮ ਦੇ ਨਿਰਮਾਤਾ ਹਨ। ‘ਲੁਕਣ ਮੀਚੀ’ ਫ਼ਿਲਮ ‘ਚ ਹੌਬੀ ਧਾਲੀਵਾਲ, ਬੀ.ਐੱਨ.ਸ਼ਰਮਾ, ਕਰਮਜੀਤ ਅਨਮੋਲ, ਗੁਰਚੇਤ ਚਿੱਤਰਕਾਰ, ਅੰਮ੍ਰਿਤ ਔਲਖ ਆਦਿ ਨਜ਼ਰ ਆਉਣਗੇ। ਇਸ ਫ਼ਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ। ਫ਼ਿਲਮ ‘ਲੁਕਣ ਮੀਚੀ’ ਨੂੰ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਵਰਲਡ ਵਾਈਡ 10 ਮਈ ਨੂੰ ਰਿਲੀਜ਼ ਕੀਤਾ ਜਾਵੇਗਾ।

 

View this post on Instagram

 

Hahahahahhah lbu truck bhar k bapu ji???❤️❤️ lots of respect bhalla saab ✌️✌️ LUKAN MICHI ON 10th may?? @preet.harpal

A post shared by Preet Harpal (@preet.harpal) on Apr 30, 2019 at 9:08pm PDT

ਪਰ ਇਸ ਹਫ਼ਤੇ ਵੀ ਦੋ ਪੰਜਾਬੀ ਫ਼ਿਲਮਾਂ ਇੱਕੋ ਦਿਨ ਰਿਲੀਜ਼ ਹੋ ਰਹੀਆਂ ਹਨ ਜਿਸ ‘ਚ ਰਵਿੰਦਰ ਗਰੇਵਾਲ ਦੀ ਫ਼ਿਲਮ ‘15 ਲੱਖ ਕਦੋਂ ਆਉਗਾ’ ਤੇ ਪ੍ਰੀਤ ਹਰਪਾਲ ਦੀ ‘ਲੁਕਣ ਮੀਚੀ’। ਹੁਣ ਦੇਖਣਾ ਇਹ ਹੋਵੇਗਾ ਦੋਵੇਂ ਫ਼ਿਲਮਾਂ ਦਰਸ਼ਕਾਂ ਦੀ ਕਸੌਟੀ ਉੱਤੇ ਕਿੰਨੀਆਂ ਖਰੀਆਂ ਉਤਰ ਪਾਉਂਦੀਆਂ ਹਨ। ਇਸ ਦਾ ਖੁਲਾਸਾ 10 ਮਈ ਨੂੰ ਸਿਨੇਮਾ ਘਰਾਂ ‘ਚ ਹੋਵੇਗਾ।

Related Post