ਕਰਮਜੀਤ ਅਨਮੋਲ ਮਨੁੱਖਤਾ ਦੇ ਸੱਚੇ ਸੇਵਕ ਬਾਈ ਗੁਰਪ੍ਰੀਤ ਸਿੰਘ ਜੀ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ ਲੈ ਕੇ ਰਹੇ ਨਵਾਂ ਗੀਤ, ਸ਼ੇਅਰ ਕੀਤਾ ਪੋਸਟਰ

By  Lajwinder kaur February 26th 2020 03:12 PM

ਪੰਜਾਬੀ ਇੰਡਸਟਰੀ ਦੇ ਮਲਟੀ ਟੈਲੇਂਟਡ ਸਟਾਰ ਕਰਮਜੀਤ ਅਨਮੋਲ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ । ਬੀਟ ਸੌਂਗ ਤੋਂ ਇਲਾਵਾ ਉਹ ਅਕਸਰ ਆਪਣੇ ਗੀਤਾਂ ਦੇ ਰਾਹੀਂ ਸਮਾਜ ਨੂੰ ਖ਼ਾਸ ਸੁਨੇਹਾ ਵੀ ਦਿੰਦੇ ਰਹਿੰਦੇ ਨੇ ।

 

View this post on Instagram

 

ਮਨੁੱਖਤਾ ਦੇ ਸੱਚੇ ਸੇਵਕ ਬਾਈ ਗੁਰਪ੍ਰੀਤ ਸਿੰਘ ਜੀ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ ਸਾਡਾ ਇੱਕ ਗੀਤ#ਸਭ ਲੋਕ ਜਿੰਨ੍ਹਾਂ ਤੇ ਹੱਸਦੇ ਨੇ,ਮੈਂ ਉਹਨਾਂ ਦੇ ਨਾਲ਼ ਹੱਸਦਾ ਹਾਂ#ਕੱਲ੍ਹ ਨੂੰ ਰੀਲੀਜ਼ ਹੋ ਰਿਹਾ ਹੈ ਜੀ...like and share this poster please

A post shared by Karamjit Anmol (@karamjitanmol) on Feb 25, 2020 at 11:54pm PST

ਹੋਰ ਵੇਖੋ:ਤਸਵੀਰ ‘ਚ ਨਜ਼ਰ ਆ ਰਿਹਾ ਇਹ ਛੋਟਾ ਬੱਚਾ ਅੱਜ ਆਪਣੀ ਗਾਇਕੀ ਦੇ ਨਾਲ ਕਰ ਰਿਹਾ ਹੈ ਲੱਖਾਂ ਹੀ ਦਿਲਾਂ ‘ਤੇ ਰਾਜ, ਦੱਸੋ ਕੌਣ ਹੈ ਇਹ ਪੰਜਾਬੀ ਗਾਇਕ?

ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਨਵੇਂ ਗੀਤ ਦਾ ਪੋਸਟਰ ਸ਼ੇਅਰ ਕੀਤਾ ਹੈ । ਇਸ ਵਾਰ ਉਹ ਖ਼ਾਸ ਗੀਤ ਕਿਸੇ ਫ਼ਿਲਮੀ ਸਟਾਰ ਲਈ ਨਹੀਂ ਸਗੋਂ ਅਸਲ ਜ਼ਿੰਦਗੀ ਦੇ ਯੋਧੇ ਲਈ ਲੈ ਕੇ ਆ ਰਹੇ ਨੇ । ਇਹ ਗੀਤ ਉਨ੍ਹਾਂ ਨੇ ਮਨੁੱਖਤਾ ਦੇ ਸੱਚੇ ਸੇਵਕ ਬਾਈ ਗੁਰਪ੍ਰੀਤ ਸਿੰਘ ਜੀ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ ਕੀਤਾ ਹੈ । ਇਸ ਕੰਮ ਲਈ ਕਰਮਜੀਤ ਅਨਮੋਲ ਤੇ ਉਨ੍ਹਾਂ ਦੀ ਸਾਰੀ ਟੀਮ ਦੀ ਸ਼ਲਾਘਾ ਤਾਂ ਬਣਦੀ ਹੈ ।

 

View this post on Instagram

 

Manukhta di sewa sabh ton vaddi sewa

A post shared by Karamjit Anmol (@karamjitanmol) on Feb 9, 2020 at 11:53pm PST

ਉਨ੍ਹਾਂ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਮਨੁੱਖਤਾ ਦੇ ਸੱਚੇ ਸੇਵਕ ਬਾਈ ਗੁਰਪ੍ਰੀਤ ਸਿੰਘ ਜੀ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ ਸਾਡਾ ਇੱਕ ਗੀਤ ਸਭ ਲੋਕ ਜਿੰਨ੍ਹਾਂ ਤੇ ਹੱਸਦੇ ਨੇ, ‘ਮੈਂ ਉਹਨਾਂ ਦੇ ਨਾਲ ਹੱਸਦਾ ਹਾਂ’ ਕੱਲ੍ਹ ਨੂੰ ਰਿਲੀਜ਼ ਹੋ ਰਿਹਾ ਹੈ ।

 

View this post on Instagram

 

ਮਾਫ ਕਰਨਾ ਪਿਛਲੀ ਆਰੀ ਮੰਜੇ ਬਿਸਤਰੇ ਚੰਗੀ ਤਰ੍ਹਾਂ 'ਕੱਠੇ ਨੀ ਹੋਏ। ਐਤਕੀਂ ਕੱਢਾਂਗੇ ਧੁੱਕੀ ਮੰਜੇ ਬਿਸਤਰਿਆਂ ਆਲੀ। #ManjeBistre3 #9April2021 @gippygrewal @humblemotionpictures @thehumblemusic #ravneetkaurgrewal @officialranaranbir @ghuggigurpreet @karamjitanmol @bal_deo @omjeestarstudioss #gippygrewal #gurpreetghuggi #karamjitanmol #humblemotionpictures #humblemusic

A post shared by Karamjit Anmol (@karamjitanmol) on Feb 10, 2020 at 7:45pm PST

ਉਹ ‘ਮੈਂ ਉਨ੍ਹਾਂ ਦੇ ਨਾਲ ਹੱਸਦਾ ਹਾਂ’ ਟਾਈਟਲ ਹੇਠ ਗੀਤ ਲੈ ਕੇ ਆ ਰਹੇ ਨੇ । ਇਸ ਗੀਤ ਦੇ ਬੋਲ ਕੁਲਦੀਪ ਕੰਡਿਆਰਾ ਦੀ ਕਲਮ ‘ਚੋਂ ਨਿਕਲੇ ਨੇ ਤੇ ਵੀਡੀਓ ਨੂੰ ਤਿਆਰ ਕੀਤਾ ਹੈ ਸੁਖਰਾਜ ਰੰਧਾਵਾ ਨੇ। ਇਹ ਗੀਤ 27 ਫਰਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ।

 

View this post on Instagram

 

JIJA GANG IS COMING AGAIN IN 2021 ❤️ So Be Ready For The Laughter Ride !! @karamjitanmol @ghuggigurpreet @bnsharma_official @harbysangha @theroshanprince @rubina.bajwa @smeepkang @omjeestarstudioss @munishomjee @ranjivsingla #laavaanphere2 #ReleasingIn2021 #karamjitanmol

A post shared by Karamjit Anmol (@karamjitanmol) on Jan 26, 2020 at 8:52pm PST

ਜੇ ਗੱਲ ਕਰੀਏ ਕਰਮਜੀਤ ਅਨਮੋਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਵਧੀਆ ਗੀਤ ਦੇ ਚੁੱਕੇ ਨੇ ਜਿਵੇਂ ਰੋਟੀ, ਜੱਟੀ ਐਂਡ, ਤੂੰ ਤੇ ਮੈਂ, ਯਾਰਾਂ ਵੇ ਤੋਂ ਇਲਾਵਾ ਪੰਜਾਬੀ ਫ਼ਿਲਮਾਂ ‘ਚ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਨੇ । ਇਸ ਸਾਲ ਉਹ ਪ੍ਰਾਹੁਣਿਆਂ ਨੂੰ ਦਫ਼ਾ ਕਰੋ, ਪੀ.ਆਰ, ਲਾਵਾਂ ਫੇਰੇ-2, ਮੰਜੇ ਬਿਸਤਰੇ - ਤੋਂ ਇਲਾਵਾ ਕਈ ਹੋਰ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।

Related Post