ਕਰਮਜੀਤ ਅਨਮੋਲ ਮਨੁੱਖਤਾ ਦੇ ਸੱਚੇ ਸੇਵਕ ਬਾਈ ਗੁਰਪ੍ਰੀਤ ਸਿੰਘ ਜੀ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ ਲੈ ਕੇ ਰਹੇ ਨਵਾਂ ਗੀਤ, ਸ਼ੇਅਰ ਕੀਤਾ ਪੋਸਟਰ

Written by  Lajwinder kaur   |  February 26th 2020 03:12 PM  |  Updated: February 26th 2020 03:12 PM

ਕਰਮਜੀਤ ਅਨਮੋਲ ਮਨੁੱਖਤਾ ਦੇ ਸੱਚੇ ਸੇਵਕ ਬਾਈ ਗੁਰਪ੍ਰੀਤ ਸਿੰਘ ਜੀ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ ਲੈ ਕੇ ਰਹੇ ਨਵਾਂ ਗੀਤ, ਸ਼ੇਅਰ ਕੀਤਾ ਪੋਸਟਰ

ਪੰਜਾਬੀ ਇੰਡਸਟਰੀ ਦੇ ਮਲਟੀ ਟੈਲੇਂਟਡ ਸਟਾਰ ਕਰਮਜੀਤ ਅਨਮੋਲ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ । ਬੀਟ ਸੌਂਗ ਤੋਂ ਇਲਾਵਾ ਉਹ ਅਕਸਰ ਆਪਣੇ ਗੀਤਾਂ ਦੇ ਰਾਹੀਂ ਸਮਾਜ ਨੂੰ ਖ਼ਾਸ ਸੁਨੇਹਾ ਵੀ ਦਿੰਦੇ ਰਹਿੰਦੇ ਨੇ ।

ਹੋਰ ਵੇਖੋ:ਤਸਵੀਰ ‘ਚ ਨਜ਼ਰ ਆ ਰਿਹਾ ਇਹ ਛੋਟਾ ਬੱਚਾ ਅੱਜ ਆਪਣੀ ਗਾਇਕੀ ਦੇ ਨਾਲ ਕਰ ਰਿਹਾ ਹੈ ਲੱਖਾਂ ਹੀ ਦਿਲਾਂ ‘ਤੇ ਰਾਜ, ਦੱਸੋ ਕੌਣ ਹੈ ਇਹ ਪੰਜਾਬੀ ਗਾਇਕ?

ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਨਵੇਂ ਗੀਤ ਦਾ ਪੋਸਟਰ ਸ਼ੇਅਰ ਕੀਤਾ ਹੈ । ਇਸ ਵਾਰ ਉਹ ਖ਼ਾਸ ਗੀਤ ਕਿਸੇ ਫ਼ਿਲਮੀ ਸਟਾਰ ਲਈ ਨਹੀਂ ਸਗੋਂ ਅਸਲ ਜ਼ਿੰਦਗੀ ਦੇ ਯੋਧੇ ਲਈ ਲੈ ਕੇ ਆ ਰਹੇ ਨੇ । ਇਹ ਗੀਤ ਉਨ੍ਹਾਂ ਨੇ ਮਨੁੱਖਤਾ ਦੇ ਸੱਚੇ ਸੇਵਕ ਬਾਈ ਗੁਰਪ੍ਰੀਤ ਸਿੰਘ ਜੀ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ ਕੀਤਾ ਹੈ । ਇਸ ਕੰਮ ਲਈ ਕਰਮਜੀਤ ਅਨਮੋਲ ਤੇ ਉਨ੍ਹਾਂ ਦੀ ਸਾਰੀ ਟੀਮ ਦੀ ਸ਼ਲਾਘਾ ਤਾਂ ਬਣਦੀ ਹੈ ।

 

View this post on Instagram

 

Manukhta di sewa sabh ton vaddi sewa

A post shared by Karamjit Anmol (@karamjitanmol) on

ਉਨ੍ਹਾਂ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਮਨੁੱਖਤਾ ਦੇ ਸੱਚੇ ਸੇਵਕ ਬਾਈ ਗੁਰਪ੍ਰੀਤ ਸਿੰਘ ਜੀ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ ਸਾਡਾ ਇੱਕ ਗੀਤ ਸਭ ਲੋਕ ਜਿੰਨ੍ਹਾਂ ਤੇ ਹੱਸਦੇ ਨੇ, ‘ਮੈਂ ਉਹਨਾਂ ਦੇ ਨਾਲ ਹੱਸਦਾ ਹਾਂ’ ਕੱਲ੍ਹ ਨੂੰ ਰਿਲੀਜ਼ ਹੋ ਰਿਹਾ ਹੈ ।

ਉਹ ‘ਮੈਂ ਉਨ੍ਹਾਂ ਦੇ ਨਾਲ ਹੱਸਦਾ ਹਾਂ’ ਟਾਈਟਲ ਹੇਠ ਗੀਤ ਲੈ ਕੇ ਆ ਰਹੇ ਨੇ । ਇਸ ਗੀਤ ਦੇ ਬੋਲ ਕੁਲਦੀਪ ਕੰਡਿਆਰਾ ਦੀ ਕਲਮ ‘ਚੋਂ ਨਿਕਲੇ ਨੇ ਤੇ ਵੀਡੀਓ ਨੂੰ ਤਿਆਰ ਕੀਤਾ ਹੈ ਸੁਖਰਾਜ ਰੰਧਾਵਾ ਨੇ। ਇਹ ਗੀਤ 27 ਫਰਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ।

ਜੇ ਗੱਲ ਕਰੀਏ ਕਰਮਜੀਤ ਅਨਮੋਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਵਧੀਆ ਗੀਤ ਦੇ ਚੁੱਕੇ ਨੇ ਜਿਵੇਂ ਰੋਟੀ, ਜੱਟੀ ਐਂਡ, ਤੂੰ ਤੇ ਮੈਂ, ਯਾਰਾਂ ਵੇ ਤੋਂ ਇਲਾਵਾ ਪੰਜਾਬੀ ਫ਼ਿਲਮਾਂ ‘ਚ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਨੇ । ਇਸ ਸਾਲ ਉਹ ਪ੍ਰਾਹੁਣਿਆਂ ਨੂੰ ਦਫ਼ਾ ਕਰੋ, ਪੀ.ਆਰ, ਲਾਵਾਂ ਫੇਰੇ-2, ਮੰਜੇ ਬਿਸਤਰੇ - ਤੋਂ ਇਲਾਵਾ ਕਈ ਹੋਰ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network