ਅਜੇ ਦੇਵਗਨ ਦੀ ਇਸ ਫ਼ਿਲਮ ’ਚ ਨਜ਼ਰ ਆਉਣਗੇ ਅਭੈ ਦਿਓਲ ਤੇ ਕਰਣ ਦਿਓਲ

By  Rupinder Kaler December 17th 2020 03:25 PM

ਬਾਲੀਵੁੱਡ ਵਿੱਚ ਕਈ ਸਟਾਰ ਕਿੱਟ ਨੇ ਐਂਟਰੀ ਕੀਤੀ ਹੈ, ਜਿਨ੍ਹਾਂ ਵਿੱਚੋਂ ਕਰਣ ਦਿਓਲ ਵੀ ਇੱਕ ਹੈ । ਕਰਣ ਦਿਓਲ ਧਰਮਿੰਦਰ ਦਾ ਪੋਤਾ ਤੇ ਸੰਨੀ ਦਿਓਲ ਦਾ ਬੇਟਾ ਹੈ । ਕਰਣ ਦੀ ਡੈਬਿਊ ਫ਼ਿਲਮ ਕੁਝ ਖ਼ਾਸ ਕਮਾਲ ਨਹੀਂ ਦਿਖਾ ਸਕੀ ਪਰ ਕਰਣ ਦਾ ਅਗਲਾ ਪ੍ਰੋਜੈਕਟ ਦਮਦਾਰ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ । ਖ਼ਬਰਾਂ ਦੀ ਮੰਨੀਏ ਤਾਂ ਕਰਣ ਦਿਓਲ ਛੇਤੀ ਹੀ ਅਜੈ ਦੇਵਗਨ ਦੀ ਫ਼ਿਲਮ ‘ਵੇਹਲੇ’ ਵਿੱਚ ਨਜ਼ਰ ਆ ਸਕਦੇ ਹਨ ।

karan

ਹੋਰ ਪੜ੍ਹੋ :

ਅਨੁਪਮ ਖੇਰ ਨੇ ਸ਼ੇਅਰ ਕੀਤੀ ‘ਦੇਸੀ ਹੈਰੀ ਪਾਟਰ’ ਦੀ ਵੀਡੀਓ

ਦਿਲਜੀਤ ਦੋਸਾਂਝ ਨੇ ਕੰਗਨਾ ਨੂੰ ਇੱਕ ਵਾਰ ਫਿਰ ਟਵਿੱਟਰ ਤੇ ਲਿਆ ਲੰਮੇ ਹੱਥੀਂ

abhay deol

ਕੁਝ ਦਿਨ ਪਹਿਲਾਂ ਧਰਮਿੰਦਰ, ਸੰਨੀ ਦਿਓਲ, ਬੌਬੀ ਦਿਓਲ ਤੇ ਕਰਣ ਦਿਓਲ ਦੀ ਫ਼ਿਲਮ ‘ਅਪਨੇ-2’ ਦਾ ਐਲਾਨ ਕੀਤਾ ਸੀ । ਹੁਣ ਖ਼ਬਰਾਂ ਆ ਰਹੀਆਂ ਹਨ ਕਿ ਅਜੇ ਦੀ ਫ਼ਿਲਮ ਵਿੱਚ ਕਰਣ ਦੇ ਚਾਚਾ ਅਭੈ ਦਿਓਲ ਲੀਡ ਰੋਲ ਵਿੱਚ ਨਜ਼ਰ ਆ ਸਕਦੇ ਹਨ ।

ajay-devgn

ਇਹ ਫ਼ਿਲਮ ਸਾਊਥ ਦੀ ਸੁਪਰ ਹਿੱਟ ਫ਼ਿਲਮ ਦਾ ਰੀਮੇਕ ਹੈ । ਅਜੇ ਆਪਣੇ ਪ੍ਰੋਡਕਸ਼ਨ ਹਾਊਸ ਦੀਆਂ ਕਈ ਫ਼ਿਲਮਾ ਫਾਈਨਲ ਕਰ ਚੁੱਕੇ ਹਨ । ਇਸ ਫ਼ਿਲਮ ਦੀ ਕਹਾਣੀ ਤਿੰਨ ਲੂਜਰਾਂ ਦੇ ਇਰਦ ਗਿਰਦ ਘੁੰਮਦੀ ਦਿਖਾਈ ਦੇਵੇਗੀ ।

Related Post