ਕਰਤਾਰ ਚੀਮਾ ਦੀ ਫ਼ਿਲਮ ‘ਥਾਣਾ ਸਦਰ’ ਦੀ ਰਿਲੀਜ਼ ਡੇਟ ਆਈ ਸਾਹਮਣੇ, ਇਸ ਦਿਨ ਬਣੇਗੀ ਸਿਨੇਮਾ ਘਰ ਦਾ ਸ਼ਿੰਗਾਰ

By  Lajwinder kaur August 15th 2021 12:50 PM -- Updated: August 15th 2021 12:29 PM

ਪਿਛਲੇ ਕਰੀਬ ਡੇਢ ਸਾਲ ਤੋਂ ਬੰਦ ਪਏ ਸਿਨੇਮੇ ਘਰਾਂ ਵਿੱਚ ਮੁੜ ਤੋਂ ਰੌਣਕ ਪਰਤਣੀਆਂ ਸ਼ੁਰੂ ਹੋ ਗਈਆਂ ਨੇ। ਲੌਕਡਾਊਨ ਤੋਂ ਬਾਅਦ ਰਿਲੀਜ਼ ਹੋਣ ਵਾਲੀ ਪਹਿਲੀ ਪੰਜਾਬੀ ਫ਼ਿਲਮ ਰਹੀ ਹਰਦੀਪ ਗਰੇਵਾਲ ਦੀ ‘ਤੁਣਕਾ ਤੁਣਕਾ’, ਜਿਸ ਤੋਂ ਬਾਅਦ ਰਿਲੀਜ਼ ਹੋਈ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਪੁਆੜਾ। ਜਿਸ ਤੋਂ ਬਾਅਦ ਹੁਣ ਕਈ ਫ਼ਿਲਮਾਂ ਦੀ ਰਿਲੀਜ਼ ਡੇਟ ਸਾਹਮਣੇ ਆ ਰਹੀਆਂ ਨੇ। ਜੀ ਹਾਂ ਇੱਕ ਹੋਰ ਪੰਜਾਬੀ ਫ਼ਿਲਮ ਦਰਸ਼ਕਾਂ ਦੇ ਮਨੋਰੰਜਨ ਲਈ ਤਿਆਰ ਹੈ।

Kartar Cheema at PTC Punjabi Film Awards 2019

ਹੋਰ ਪੜ੍ਹੋ : ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਨੇ ਵੀ ਪੋਸਟ ਪਾ ਕੇ ਦਰਸ਼ਕਾਂ ਨੂੰ ਦਿੱਤੀ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ

ਹੋਰ ਪੜ੍ਹੋ : ਐਕਟਰ ਸਰਦਾਰ ਸੋਹੀ ਨੇ ਆਪਣੀ ਫ਼ਿਲਮ ਉੱਚਾ ਪਿੰਡ ਦਾ ਪੋਸਟਰ ਸਾਂਝ ਕਰਕੇ ਪ੍ਰਸ਼ੰਸਕਾਂ ਨੂੰ ਆਪਣੇ ਅਹਿਮ ਵਿਚਾਰ ਦੇਣ ਦੀ ਗੱਲ ਆਖੀ

inside image of thana sadar-min

ਕਰਤਾਰ ਚੀਮਾ ਦੀ ਐਕਸ਼ਨ ਫ਼ਿਲਮ ‘ਥਾਣਾ ਸਦਰ’(Thana Sadar) ਦਾ ਨਵਾਂ ਪੋਸਟਰ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ। ਇਸ ਪੋਸਟਰ ਦੇ ਰਾਹੀਂ ਥਾਣਾ ਸਦਰ ਦੀ ਰਿਲੀਜ਼ ਡੇਟ ਤੋਂ ਪਰਦਾ ਉੱਠ ਗਿਆ ਹੈ। ਇਹ ਫ਼ਿਲਮ ਇੱਕ  ਅਕਤੂਬਰ ਨੂੰ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਵੇਗੀ।

ਇਸ ਫ਼ਿਲਮ ‘ਚ ਕਰਤਾਰ ਚੀਮਾ ਤੋਂ ਇਲਾਵਾ ਗਾਇਕ ਅਰਸ਼ ਮੈਨੀ,ਵਿਕਰਮਜੀਤ ਵਿਰਕ, ਮਹਾਵੀਰ ਭੁੱਲਰ,ਹੌਬੀ ਧਾਲੀਵਾਰ,  ਗੁਰਮੀਤ ਸੱਜਣ, ਗੁਰਪ੍ਰੀਤ ਤੋਤੀ ਤੇ ਕਈ ਹੋਰ ਕਲਾਕਾਰ ਨਜ਼ਰ ਆਉਣਗੇ। ਗਾਇਕ ਅਰਸ਼ ਮੈਨੀ ਇਸ ਫ਼ਿਲਮ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਣ ਜਾ ਰਹੇ ਨੇ। ਇਸ ਫ਼ਿਲਮ ਨੂੰ ਬਲਕਾਰ ਮੋਸ਼ਨ ਪਿਕਚਰ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਸੱਚੀ ਕਹਾਣੀ ਦੇ ਅਧਾਰਿਤ ਇਸ ਫ਼ਿਲਮ ਦੀ ਕਹਾਣੀ ਹੈਪੀ ਰੋਡ(happy rode) ਨੇ ਲਿਖੀ ਹੈ। ਵਿਕਰਮ ਥੋਰੀ ਨੇ ਥਾਣਾ ਸਦਰ ਨੂੰ ਡਾਇਰੈਕਟ ਕੀਤਾ ਹੈ । ਬਲਕਾਰ ਭੁੱਲਰ ਵੱਲੋਂ ਪ੍ਰੋਡਿਊਸ ਕੀਤਾ ਹੈ।

 

View this post on Instagram

 

A post shared by Vikramjeet Virk ਵਿਕਰਮਜੀਤ ਵਿਰਕ (@vikramjeetvirk)

 

Related Post