ਐਕਟਰ ਸਰਦਾਰ ਸੋਹੀ ਨੇ ਆਪਣੀ ਫ਼ਿਲਮ ਉੱਚਾ ਪਿੰਡ ਦਾ ਪੋਸਟਰ ਸਾਂਝ ਕਰਕੇ ਪ੍ਰਸ਼ੰਸਕਾਂ ਨੂੰ ਆਪਣੇ ਅਹਿਮ ਵਿਚਾਰ ਦੇਣ ਦੀ ਗੱਲ ਆਖੀ

written by Lajwinder kaur | August 13, 2021

ਪੰਜਾਬੀ ਫ਼ਿਲਮ ਇੰਡਸਟਰੀ ਦੇ ਦਿੱਗਜ ਐਕਟਰ ਸਰਦਾਰ ਸੋਹੀ (Sardar sohi) ਜੋ ਕਿ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ । ਉਨ੍ਹਾਂ ਨੂੰ ਐਕਟਰਾਂ ਦਾ ਸਰਦਾਰ ਕਿਹਾ ਜਾਂਦਾ ਹੈ । ਸਰਦਾਰ ਸੋਹੀ ਸੋਸ਼ਲ ਮੀਡੀਆ ਉੱਤੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜੇ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਨਵੀਂ ਫ਼ਿਲਮ ਦਾ ਪੋਸਟ ਸਾਂਝਾ ਕੀਤਾ ਹੈ।

sardar sohi with his brother image image source-instagram

ਹੋਰ ਪੜ੍ਹੋ : ਲਾਡੀ ਚਾਹਲ ਦੇ ਨਵੇਂ ਗੀਤ ‘Farming’ ਦਾ ਟੀਜ਼ਰ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਪਰਮੀਸ਼ ਵਰਮਾ ਤੇ ਮਾਹਿਰ ਵਰਮਾ ਦੀ ਜੋੜੀ

ਹੋਰ ਪੜ੍ਹੋ : ਅੱਜ ਹੈ ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਕਾਮਿਆ ਪੰਜਾਬੀ ਦਾ ਬਰਥਡੇਅ, ਪਤੀ ਨੇ ਪਿਆਰੀ ਜਿਹੀ ਪੋਸਟ ਪਾ ਕੇ ਕੀਤਾ ਵਿਸ਼

ucha pind poster-min image source-instagram

ਜੀ ਹਾਂ ਉਹ ਉੱਚਾ ਪਿੰਡ ਟਾਈਟਲ ਹੇਠ ਨਵੀਂ ਫ਼ਿਲਮ ਲੈ ਕੇ ਆ ਰਹੇ ਨੇ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਦੋਸਤੋ,ਮੇਰੀ ਫ਼ਿਲਮ *ਉੱਚਾ ਪਿੰਡ*,ਦਾ ਪੋਸਟਰ ਆ ਗਿਆ ਅੱਜ,ਦੇਖੋ ਤੇ ਕਿਵੇਂ ਲੱਗਿਆ,ਅਪਣੇ ਵਿਚਾਰ ਭੇਜੋ,,ਵਧਾਓ ਸਾਡੇ ਹੌਸਲੇ’ ।

 

View this post on Instagram

 

A post shared by Sardar sohi (@sohi_sardar)

ਇਸ ਫ਼ਿਲਮ ‘ਚ ਸਰਦਾਰ ਸੋਹੀ ਤੋਂ ਇਲਾਵਾ ਹੌਬੀ ਧਾਲੀਵਾਲ ਤੇ ਕਈ ਹੋਰ ਨਾਮੀ ਕਲਾਕਾਰ ਨਜ਼ਰ ਆਉਣਗੇ। 'UCHA PIND' ਫ਼ਿਲਮ ਪੀਟੀਸੀ ਗਲੋਬ ਮੂਵੀਜ਼ ਵੱਲੋਂ 03 ਸਤੰਬਰ 2021, ਨੂੰ ਦੇਸ਼ ਭਰ ਦੇ ਸਿਨੇਮਾ ਘਰਾਂ ‘ਚ ਡਿਸਟ੍ਰੀਬਿਊਟ ਕੀਤਾ ਜਾਵੇਗਾ।

0 Comments
0

You may also like