ਕਿਮੀ ਵਰਮਾ ਨੇ ਸਾਂਝੀ ਕੀਤੀ ਆਪਣੀ ਧੀਆਂ ਦੀ ਖਾਸ ਤਸਵੀਰ, ਕੁਝ ਮਹੀਨੇ ਪਹਿਲਾ ਹੀ ਦੂਜੀ ਧੀ ਦਾ ਪਹਿਲਾ ਬਰਥਡੇਅ ਕੀਤਾ ਸੀ ਸੈਲੀਬ੍ਰੇਟ

By  Lajwinder kaur June 23rd 2021 02:58 PM

ਪੰਜਾਬੀ ਫ਼ਿਲਮ ਜਗਤ ਦੀ ਖ਼ੂਬਸੂਰਤ ਤੇ ਬਾਕਮਾਲ ਦੀ ਅਦਾਕਾਰਾ ਰਹੀ ਕਿਮੀ ਵਰਮਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਕਸਰ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪਰਿਵਾਰ ਦੀ ਖ਼ਾਸ ਤਸਵੀਰਾਂ ਦਰਸ਼ਕਾਂ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਹੀ ਉਨ੍ਹਾਂ ਨੇ ਆਪਣੀ ਦੋਵਾਂ ਧੀਆਂ ਦੇ ਨਾਲ ਆਪਣੀ ਇੱਕ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ।

kimi-verma image source- instagram

ਹੋਰ ਪੜ੍ਹੋ :ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਹੀ ਹੈ ਐੱਮ.ਐੱਸ. ਧੋਨੀ ਤੇ ਬੇਟੀ ਜ਼ੀਵਾ ਦੀਆਂ ਇਹ ਤਸਵੀਰਾਂ, ਹਿਮਾਚਲ ਦੀਆਂ ਹਸੀਨ ਵਾਦੀਆਂ ‘ਚ ਲੈ ਰਹੇ ਨੇ ਛੁੱਟੀਆਂ ਦਾ ਅਨੰਦ

: ਪਾਪਾ ਗਿੱਪੀ ਗਰੇਵਾਲ ਨੇ ਗੁਰਬਾਜ਼ ਨੂੰ ਫੜ੍ਹਿਆ ਰੰਗੀ ਹੱਥੀਂ, ਚੋਰੀ-ਚੋਰੀ ਖਾ ਰਿਹਾ ਸੀ ਮੱਖਣ, ਵਾਇਰਲ ਹੋਈ ਵੀਡੀਓ

inside image of kimi verma image source- instagram

ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਬੇਅੰਤ ਅਸੀਸਾਂ !!! ਤੁਹਾਡਾ ਧੰਨਵਾਦ ਰੱਬ

????????

ਤੁਹਾਡਾ ਧੰਨਵਾਦ ਪਿਆਰੀ ਦੋਸਤ @ prettykaur.d ਜਿਨ੍ਹਾਂ ਨੇ ਇੱਕੋ ਜਿਹੇ ਕਪੜੇ ਗਿਫਟ ਕੀਤੇ ਨੇ’ । ਪ੍ਰਸ਼ੰਸਕਾਂ ਨੂੰ ਇਹ ਤਸਵੀਰ ਖੂਬ ਪਸੰਦ ਆ ਰਹੀ ਹੈ, ਉਹ ਵੀ ਕਮੈਂਟ ਕਰਕੇ ਹਾਰਟ ਵਾਲੇ ਇਮੋਜ਼ੀ ਪੋਸਟ ਕਰ ਰਹੇ ਨੇ।

kimi verma with daughter image source- instagram

ਦੱਸ ਦਈਏ ਪਿਛਲੇ ਸਾਲ ਹੀ ਅਦਾਕਾਰਾ ਕਿਮੀ ਵਰਮਾ ਦੂਜੀ ਵਾਰ ਮਾਂ ਬਣੀ ਹੈ। ਇਸ ਸਾਲ ਕੁਝ ਮਹੀਨੇ ਪਹਿਲਾ ਹੀ ਅਦਾਕਾਰਾ ਨੇ ਆਪਣੀ ਦੂਜੀ ਧੀ ਦਾ ਪਹਿਲਾ ਬਰਥਡੇਅ ਬਹੁਤ ਹੀ ਪਿਆਰ ਦੇ ਨਾਲ ਸੈਲੀਬ੍ਰੇਟ ਕੀਤਾ । ਉਨ੍ਹਾਂ ਨੇ ਆਪਣੀ ਧੀ ਦੀ ਤਸਵੀਰ ਸਾਂਝੀ ਕਰਕੇ ਆਪਣੀ ਖੁਸ਼ੀ ਸਾਂਝੀ ਕੀਤੀ ਸੀ। ਵਿਆਹ ਤੋਂ ਬਾਅਦ ਕਿਮੀ ਵਰਮਾ ਅਮਰੀਕਾ ਦੇ ਲਾਸ ਏਂਜਲਸ ‘ਚ ਆਪਣੇ ਪਤੀ ਨਾਲ ਰਹਿ ਰਹੀ ਹੈ।

 

 

View this post on Instagram

 

A post shared by Kimi Verma (@kimi.verma)

Related Post