ਪੰਜਾਬੀ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਦਲਜੀਤ ਕੌਰ ਜੂਝ ਰਹੀ ਹੈ ਅਜੀਬੋ ਗਰੀਬ ਬਿਮਾਰੀ ਦੇ ਨਾਲ,ਬਿਹਤਰੀਨ ਅਦਾਕਾਰੀ ਦੀ ਬਦੌਲਤ ਜਿੱਤੇ ਕਈ ਅਵਾਰਡ  

By  Shaminder March 15th 2019 04:56 PM

ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਲੰਮ ਸਲੰਮੀ ਅਤੇ ਆਪਣੇ ਸੁਹੱਪਣ ਨਾਲ ਲੋਕਾਂ ਦੇ ਦਿਲਾਂ 'ਤੇ ਕਈ ਦਹਾਕੇ ਤੱਕ ਰਾਜ ਕਰਨ ਵਾਲੀ ਅਦਾਕਾਰਾ ਦਲਜੀਤ ਕੌਰ ਦੀ । ਕਈ ਦਹਾਕਿਆਂ ਤੱਕ ਪੰਜਾਬੀ ਫ਼ਿਲਮ ਇੰਡਸਟਰੀ 'ਤੇ ਰਾਜ ਕਰਨ ਵਾਲੀ ਇਸ ਅਦਾਕਾਰਾ ਦਾ ਜਨਮ ਪੱਛਮੀ  ਬੰਗਾਲ ਦੇ ਸਿਲੀਗੁੜੀ 'ਚ ਹੋਇਆ ਸੀ । ਉਸ ਦਾ ਪਰਿਵਾਰ ਟ੍ਰਾਂਸਪੋਰਟ ਦਾ ਕੰਮ ਕਰਦਾ ਸੀ।ਜਿਸ ਕਾਰਨ ਘਰ 'ਚ ਕਿਸੇ ਚੀਜ਼ ਦੀ ਕਮੀ ਨਹੀਂ ਸੀ, ਉਨ੍ਹਾਂ ਨੇ ਆਪਣੀ ਪੜ੍ਹਾਈ ਦਾਰਜੀਲਿੰਗ ਦੇ ਇੱਕ ਕਾਨਵੈਂਟ ਸਕੂਲ 'ਚ ਪੂਰੀ ਕੀਤੀ ।ਉਨ੍ਹਾਂ ਨੂੰ ਅਦਾਕਾਰੀ ਦਾ ਸ਼ੌਕ ਸੀ। ਇਹੀ ਕਾਰਨ ਹੈ ਕਿ ਸਕੂਲ 'ਚ ਹੁੰਦੇ ਡਾਂਸ ਅਤੇ ਡਰਾਮਿਆਂ 'ਚ ਉਹ ਅਕਸਰ ਭਾਗ ਲੈਂਦੀ ਸੀ ।

ਹੋਰ ਵੇਖੋ :ਪੰਜਾਬ ਦਾ ਰੌਬਿਨਹੁੱਡ ਸੀ ਜੱਟ ਜਿਉਣਾ ਮੌੜ ਕਈ ਗਾਇਕਾਂ ਨੇ ਇਸ ਲੋਕ ਨਾਇਕ ਨੂੰ ਗਾਇਆ,ਜਾਣੋ ਕੌਣ ਸੀ ਜੱਟ ਜਿਉਣਾ ਮੌੜ

https://www.youtube.com/watch?v=zX1Q76Glglc

ਦਲਜੀਤ ਕੌਰ ਪਹਿਲਾਂ ਤਾਂ ਸਿਵਲ ਸਰਵਿਸ ਦੇ ਖੇਤਰ 'ਚ ਜਾਣਾ ਚਾਹੁੰਦੀ ਸੀ, ਪਰ ਦਿੱਲੀ ਦੇ ਇੱਕ ਕਾਲਜ 'ਚ ਦਾਖਲਾ ਲਿਆ ਤਾਂ ਉੱਥੇ ਕੁਝ ਇਹੋ ਜਿਹੀਆਂ ਕੁੜੀਆਂ ਦੇ ਨਾਲ ਮਿਲਾਪ ਹੋਇਆ ਜੋ ਕਿ ਕਲਾ ਦੇ ਖੇਤਰ 'ਚ ਅੱਗੇ ਵੱਧ ਰਹੀਆਂ ਸਨ ।  ਜਿਸ ਕਾਰਨ ਦਲਜੀਤ ਕੌਰ ਨੂੰ ਅਦਾਕਾਰੀ ਦੇ ਖੇਤਰ 'ਚ ਅੱਗੇ ਜਾਣ ਦੀ ਪ੍ਰੇਰਣਾ ਮਿਲੀ । ਉਸ ਦੇ ਪਿਤਾ ਉਸ ਨੂੰ ਡਾਕਟਰ ਬਨਾਉਣਾ ਚਾਹੁੰਦੇ ਸਨ ਅਤੇ ਫ਼ਿਲਮਾਂ ਦੇ ਸਖ਼ਤ ਖ਼ਿਲਾਫ ਸਨ । ਪਰ ਉਸਦੀ ਜ਼ਿੱਦ ਅੱਗੇ ਪਰਿਵਾਰ ਨੂੰ ਵੀ ਝੁਕਣਾ ਪਿਆ ।ਉਹ ਇੱਕ ਵਧੀਆ ਅਦਾਕਾਰਾ ਦੇ ਨਾਲ ਨਾਲ ਇੱਕ ਵਧੀਆ ਗਾਇਕਾ ਵੀ ਰਹੀ ਹੈ । ਉਸ ਨੇ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਅਤੇ ਟੈਲੀਵਿਜ਼ਨ ਇੰਸਟੀਚਿਊਟ 'ਚ ਬਣ ਰਹੀ ਇੱਕ ਲਘੁ ਫ਼ਿਲਮ 'ਚ ਵੀ ਕੰਮ ਕੀਤਾ ।

ਹੋਰ ਵੇਖੋ :ਪ੍ਰਿਯੰਕਾ ਚੋਪੜਾ ਨੇ ਪਤੀ ਨਿਕ ਨੂੰ ਐਕਸ ਗਰਲ ਫਰੈਂਡ ਨਾਲ ਗੱਲ ਕਰਦੇ ਹੋਏ ਫੜਿਆ, ਪ੍ਰਿਯੰਕਾ ਨੇ ਕੀਤੀ ਇਹ ਕਾਰਵਾਈ ….!

https://www.youtube.com/watch?v=Wmng9azv0sY

ਸ਼ੁਰੂਆਤੀ ਦਿਨਾਂ 'ਚ ਉਨ੍ਹਾਂ ਨੂੰ ਕਈ ਹਿੰਦੀ ਫ਼ਿਲਮਾਂ ਲਈ ਚੁਣਿਆ ਗਿਆ,ਪਰ ਫ਼ਿਲਮਾਂ ਬਣਨ 'ਚ ਹੁੰਦੀ ਦੇਰੀ ਕਰਕੇ ਉਸ ਨੇ ਪੰਜਾਬੀ ਫ਼ਿਲਮਾਂ ਦਾ ਰੁਖ ਕੀਤਾ । ਪੰਜਾਬੀ ਫ਼ਿਲਮਾਂ 'ਚ ਉਸ ਨੇ ਆਪਣੀ ਅਦਾਕਾਰੀ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ । ਦਲਜੀਤ ਕੌਰ ਦੇ ਪਰਿਵਾਰ ਦੀ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਐਤੀਆਣਾ 'ਚ ਪੁਰਾਣੀ ਹਵੇਲੀ ਅਤੇ ਜੱਦੀ ਜ਼ਮੀਨ ਸੀ,ਜਿਸ ਕਾਰਨ ਉਹ ਅਕਸਰ ਪੰਜਾਬ ਆਉਂਦੀ ਰਹਿੰਦੀ ਸੀ । ਬਠਿੰਡਾ ਦੇ ਪਿੰਡ ਗੁੰਮਟੀ ਖੁਰਦ ਵਿੱਚ ਉਸ ਦੇ ਨਾਨਕੇ ਹਨ । ਹੀਰੋ ਧੀਰਜ ਕੁਮਾਰ ਨਾਲ ਉਸ ਦੀ ਪਹਿਲੀ ਫ਼ਿਲਮ ਆਈ 'ਦਾਜ' ਜੋ ਕਿ ਸੁਪਰ ਹਿੱਟ ਰਹੀ ਸੀ ।

ਹੋਰ ਵੇਖੋ :ਇਸ ਗਾਣੇ ਦੇ ਹਿੱਟ ਹੋਣ ਤੋਂ ਬਾਅਦ ਗਾਇਕ ਗੁਰਵਿੰਦਰ ਬਰਾੜ ਦੀ ਚੜੀ ਸੀ ਗੁੱਡੀ, ਜਾਣੋਂ ਪੂਰੀ ਕਹਾਣੀ

https://www.youtube.com/watch?v=l1-lGSryOzI

ਫ਼ਿਲਮ 'ਸੈਦਾਂ ਜੋਗਣ' 'ਚ ਉਸ ਨੇ ਵਣਜਾਰਨ ਤੇ ਸ਼ਹਿਰੀ ਕੁੜੀ ਦੇ ਕਿਰਦਾਰ ਨਿਭਾਏ ਜੋ ਡਬਲ ਰੋਲ ਵਾਲੀਆਂ ਪੰਜਾਬੀ ਫ਼ਿਲਮਾਂ 'ਚ ਸਭ ਤੋਂ ਜ਼ਿਆਦਾ ਹਿੱਟ ਸਾਬਤ ਹੋਈ । ਪੰਜਾਬ 'ਚ ਕਾਲੇ ਦੌਰ ਦੌਰਾਨ ਅਤੇ ਅਦਾਕਾਰ ਵਰਿੰਦਰ ਦੀ ਮੌਤ ਤੋਂ ਬਾਅਦ ਪੰਜਾਬੀ ਸਿਨੇਮਾ ਦਾ ਵੀ ਮਾੜਾ ਦੌਰ ਸ਼ੁਰੂ ਹੋਇਆ ਅਤੇ ਪੰਜਾਬੀ ਫ਼ਿਲਮ ਮੇਕਰਸ ਨੇ ਮੁੰਬਈ ਦਾ ਰੁਖ ਕਰ ਲਿਆ । ਪਰ ਦਲਜੀਤ ਕੌਰ ਮਹਿਜ਼ ਅਜਿਹੀ ਅਦਾਕਾਰਾ ਸੀ ਜਿਸਨੇ ਫ਼ਿਲਮ ਮੇਕਰਸ ਨੂੰ ਹੌਸਲਾ ਦੇ ਕੇ ਮੁੜ ਤੋਂ ਪੰਜਾਬੀ ਫ਼ਿਲਮਾਂ ਕਰਨ ਲਈ ਪ੍ਰੇਰਿਆ ।

ਹੋਰ ਵੇਖੋ :ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਦੇ ਪੁੱਤਰ ਅਰਮਾਨ ਢਿਲੋਂ ਚੋਂ ਦਿਖਾਈ ਦਿੰਦੀ ਹੈ ਕੁਲਵਿੰਦਰ ਢਿੱਲੋਂ ਦੀ ਝਲਕ,ਵੇਖੋ ਵੀਡੀਓ

daljeet kaur daljeet kaur

ਗੁੱਗੂ ਗਿੱਲ ਅਤੇ ਯੋਗਰਾਜ ਸਿੰਘ ਜੋ ਕਿ ਵਿਲੇਨ ਦਾ ਕਿਰਦਾਰ ਨਿਭਾਉਂਦੇ ਸਨ,ਉਨ੍ਹਾਂ ਨਾਲ ਦਲਜੀਤ ਕੌਰ ਨਾਇਕਾ ਵਜੋਂ ਆਈ।ਫ਼ਿਲਮ 'ਅਣਖ ਜੱਟਾਂ ਦੀ' ਤੇ ਜੱਗਾ ਡਾਕੂ ਨਾਲ ਉਸ ਨੇ ਪੰਜਾਬੀ ਸਿਨੇਮਾ ਨੂੰ ਦੋ ਕਾਮਯਾਬ ਨਾਇਕ ਦਿੱਤੇ । ਜਦੋਂ ਪੰਜਾਬੀ ਸਿਨੇਮਾ ਮੁੜ ਪੱਛੜਨ ਲੱਗਾ ਤਾਂ ਉਸ ਨੇ ਪਤੀ ਨਾਲ ਮਿਲ ਕੇ ਗੰਭੀਰ ਵਿਸ਼ੇ ਵਾਲੀ ਬਾਗੀ ਫ਼ਿਲਮ ਬਣਾਈ । ਮਹੌਲ ਠੀਕ ਹੈ, ਜੀ ਆਇਆ ਨੂੰ ਦੋ ਫ਼ਿਲਮਾਂ ਨਾਲ ਪੰਜਾਬੀ ਸਿਨੇਮਾ ਮੁੜ ਤੋਂ ਲੀਹ 'ਤੇ ਪੈ ਗਿਆ।

daljeet kaur daljeet kaur

ਦਲਜੀਤ ਇਨ੍ਹਾਂ ਦੋਨਾਂ ਫ਼ਿਲਮਾਂ ਦਾ ਹਿੱਸਾ ਸੀ। ਦਲਜੀਤ ਕੌਰ ਦਾ ਵਿਆਹ ਜ਼ਿਮੀਂਦਾਰ ਹਰਮਿੰਦਰ ਦਿਓਲ ਨਾਲ ਹੋਇਆ ।ਪਰ ਉਨ੍ਹਾਂ ਦੀ ਵਿਆਹਤਾ ਜ਼ਿੰਦਗੀ ਉਨ੍ਹਾਂ ਵਾਂਗ ਖੁਬਸੂਰਤ ਨਹੀਂ ਸੀ,ਇੱਕ ਸੜਕ ਹਾਦਸੇ 'ਚ ਉਨ੍ਹਾਂ ਦੀ ਮੌਤ ਹੋ ਗਈ ਸੀ । ਪਤੀ ਦੀ ਮੌਤ ਅਤੇ ਔਲਾਦ ਸੁੱਖ ਨਾ ਮਿਲਣ ਦਾ ਮਲਾਲ ਉਨ੍ਹਾਂ ਨੂੰ ਜ਼ਿੰਦਗੀ ਭਰ ਰਿਹਾ । ਉਸ ਨੂੰ ਫ਼ਿਲਮਾਂ 'ਚ ਪਾਏ ਗਏ ਯੋਗਦਾਨ ਅਤੇ ਅਦਾਕਾਰੀ ਦੀ ਬਦੌਲਤ ਕਈ ਅਵਾਰਡ ਵੀ ਮਿਲੇ ।ਹੁਣ ਉਹ ਮੁੰਬਈ 'ਚ ਰਹਿ ਰਹੀ ਹੈ ਅਤੇ ਐਲਜ਼ਾਈਮਰ ਦੀ ਬਿਮਾਰੀ ਨਾਲ ਜੂਝ ਰਹੀ ਹੈ ।

Related Post