ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਦੇ ਪੁੱਤਰ ਅਰਮਾਨ ਢਿਲੋਂ ਚੋਂ ਦਿਖਾਈ ਦਿੰਦੀ ਹੈ ਕੁਲਵਿੰਦਰ ਢਿੱਲੋਂ ਦੀ ਝਲਕ,ਵੇਖੋ ਵੀਡੀਓ

Written by  Shaminder   |  March 14th 2019 01:06 PM  |  Updated: March 14th 2019 01:06 PM

ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਦੇ ਪੁੱਤਰ ਅਰਮਾਨ ਢਿਲੋਂ ਚੋਂ ਦਿਖਾਈ ਦਿੰਦੀ ਹੈ ਕੁਲਵਿੰਦਰ ਢਿੱਲੋਂ ਦੀ ਝਲਕ,ਵੇਖੋ ਵੀਡੀਓ

ਕੁਲਵਿੰਦਰ ਢਿੱਲੋਂ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇੱਕ ਤੋਂ ਬਾਅਦ ਇੱਕ ਕਈ ਹਿੱਟ ਗੀਤ ਦਿੱਤੇ ਨੇ । ਅੱਜ ਉਹ ਇਸ ਦੁਨੀਆ 'ਤੇ ਹੁੰਦੇ ਤਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹੁੰਦੇ । ਬੇਸ਼ੱਕ ਉਹ ਅੱਜ ਇਸ ਦੁਨੀਆ 'ਤੇ ਨਹੀਂ ਹਨ,ਪਰ ਉਨ੍ਹਾਂ ਦੇ ਪੁੱਤਰ ਅਰਮਾਨ ਢਿੱਲੋਂ ਗਾਇਕੀ 'ਚ ਉਹੀ ਮੁਕਾਮ ਹਾਸਲ ਕਰਨ ਲਈ ਸੰਘਰਸ਼ ਕਰ ਰਹੇ ਨੇ । ਉਹ ਆਪਣੇ ਪਿਤਾ ਵਾਂਗ ਹੀ ਆਪਣੀ ਬੁਲੰਦ ਅਵਾਜ਼ 'ਚ ਗਾਉਂਦੇ ਨੇ ।

ਹੋਰ ਵੇਖੋ:ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਜਲਦ ਹੀ ਬੱਝਣਗੇ ਵਿਆਹ ਦੇ ਬੰਧਨ ‘ਚ !

kulwider dhillion son kulwider dhillion son

ਆਪਣੇ ਪਿਤਾ ਵੱਲੋਂ ਗਾਏ ਗੀਤਾਂ ਨੂੰ ਉਹ ਆਪਣੀ ਅਵਾਜ਼ 'ਚ ਗਾਉਂਦੇ ਨੇ ਤਾਂ ਹਰ ਕਿਸੇ ਨੂੰ ਅਰਮਾਨ ਢਿੱਲੋਂ ਚੋਂ ਕੁਲਵਿੰਦਰ ਢਿੱਲੋਂ ਦੀ ਝਲਕ ਵੇਖਣ ਨੂੰ ਮਿਲਦੀ ਹੈ ।ਦੱਸ ਦਈਏ ਕਿ  ਕੁਲਵਿੰਦਰ ਢਿੱਲੋਂ ਅਜਿਹੇ ਗਾਇਕ ਸਨ ,ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਨੂੰ ਕਈ ਹਿੱਟ ਗੀਤ ਦਿੱਤੇ ਨੇ । ਅੱਜ ਵੀ ਉਨ੍ਹਾਂ ਦੇ ਗੀਤ ਬੱਚੇ-ਬੱਚੇ ਦੀ ਜ਼ੁਬਾਨ ‘ਤੇ ਚੜੇ ਹੋਏ ਹਨ ।ਆਪਣੇ ਛੋਟੇ ਜਿਹੇ ਸੰਗੀਤਕ ਸਫਰ ‘ਚ ਕੁਲਵਿੰਦਰ ਢਿੱਲੋਂ ਨੇ ਕਈ

ਹੋਰ ਵੇਖੋ :ਬੇਹੱਦ ਕੋਮਲ ਦਿਲ ਦੇ ਮਾਲਕ ਹਨ ਗਾਇਕ ਸਿੱਪੀ ਗਿੱਲ, ਦੇਖੋ ਵੀਡਿਓ

https://www.youtube.com/watch?v=suTYTcD7Ano

ਹਿੱਟ ਗੀਤ ਦਿੱਤੇ ਜੋ ਯਾਦਗਾਰ ਹੋ ਨਿੱਬੜੇ ਨੇ ।ਇੱਕ ਸੜਕ ਹਾਦਸੇ ‘ਚ ਅਚਾਨਕ ਹੋਈ ਮੌਤ ਕਾਰਨ ਨਾ ਸਿਰਫ ਸੰਗੀਤ ਜਗਤ ਨੂੰ ਵੱਡਾ ਘਾਟਾ ਪਿਆ ਸੀ । ਪਰ ਇਸ ਘਾਟੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਉਨ੍ਹਾਂ ਦੇ ਪੁੱਤਰ ਅਰਮਾਨ ਢਿੱਲੋਂ ।ਜਿਸ ਸਮੇਂ ਕੁਲਵਿੰਦਰ ਢਿੱਲੋਂ ਦੀ ਮੌਤ ਹੋਈ ਉਸ ਸਮੇਂ ਉਨ੍ਹਾਂ ਦਾ ਪੁੱਤਰ ਅਰਮਾਨ ਢਿੱਲੋਂ ਪੌਣੇ ਪੰਜ ਸਾਲ ਦਾ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network