ਪੰਜਾਬੀ ਗੀਤਾਂ ਦੇ ਨਾਲ-ਨਾਲ ਦਿਲਰਾਜ ਕੌਰ ਨੇ ਹਿੰਦੀ,ਗੁਜਰਾਤੀ,ਮਰਾਠੀ ਭਾਸ਼ਾਵਾਂ 'ਚ ਵੀ ਗਾਏ ਹਨ ਗੀਤ 

By  Shaminder April 3rd 2019 02:49 PM

ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਅਜਿਹੇ ਕਈ ਗਾਇਕ ਹੋਏ ਹਨ ਜਿਨ੍ਹਾਂ ਨੇ ਲੰਮਾ ਸਮਾਂ ਪੰਜਾਬੀ ਮਿਊਜ਼ਿਕ ਇੰਡਸਟਰੀ 'ਤੇ ਰਾਜ ਕੀਤਾ ਹੈ ਅਤੇ ਉਨ੍ਹਾਂ ਵੱਲੋਂ ਗਾਏ ਗੀਤ ਯਾਦਗਾਰ ਹੋ ਨਿੱਬੜੇ ਹਨ । ਅੱਜ ਜਿਸ ਸ਼ਖਸੀਅਤ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਹਨ ਦਿਲਰਾਜ ਕੌਰ । ਦਿਲਰਾਜ ਕੌਰ ਦਾ ਜੱਦੀ ਸ਼ਹਿਰ ਅੰਮ੍ਰਿਤਸਰ ਹੈ,ਪਰ ਉਨ੍ਹਾਂ ਦਾ ਜਨਮ ਨਵਾਬਾਂ ਦੇ ਸ਼ਹਿਰ ਲਖਨਊ 'ਚ ਪਿਤਾ ਕਰਤਾਰ ਸਿੰਘ ਅਤੇ ਮਾਤਾ ਜੁਗਿੰਦਰ ਕੌਰ ਦੇ ਘਰ ਹੋਇਆ ।

ਹੋਰ ਵੇਖੋ:ਅਫ਼ਸਾਨਾ ਖ਼ਾਨ ਨਾਲ ਗੈਰੀ ਸੰਧੂ ਜਲਦ ਲੈ ਕੇ ਆ ਰਹੇ ਨੇ ਨਵਾਂ ਗੀਤ,ਵੇਖੋ ਸ਼ੂਟਿੰਗ ਦਾ ਵੀਡੀਓ

https://www.youtube.com/watch?v=qudbvolJSjg&list=RDqudbvolJSjg&start_radio=1

ਉਨ੍ਹਾਂ ਦੇ ਪਿਤਾ ਇੱਕ ਇੰਜੀਨੀਅਰ ਸਨ,ਇਸ ਲਈ ਉਨ੍ਹਾਂ ਦੇਸ਼ ਦੇ ਕਈ ਸ਼ਹਿਰਾਂ 'ਚ ਕੰਮ ਕਰਨ ਦਾ ਮੌਕਾ ਵੀ ਮਿਲਿਆ । ਦਿਲਰਾਜ ਕੌਰ ਨੇ ਮਿਊਜ਼ਿਕ ਵੋਕਲ ਦਾ ਡਿਪਲੋਮਾ ਕੀਤਾ ਅਤੇ ਡਾਂਸ ਵੀ ਸਿੱਖਿਆ ਅਤੇ ਸੰਗੀਤ 'ਚ ਉਨ੍ਹਾਂ ਨੇ ਐੱਮ.ਏ ਵੀ ਕੀਤੀ ।

ਹੋਰ ਵੇਖੋ:ਜੱਗੀ ਸੰਘੇੜਾ ਦੇ ਬਾਪੂ ਨੇ ਉਸ ਦੀ ਗੀਤਾਂ ਵਾਲੀ ਸਾੜ ਦਿੱਤੀ ਸੀ ਕਾਪੀ, ਪਰ ਅੱਜ ਉਹ ਹਰ ਗੀਤ ਦੀ ਲੈ ਰਿਹਾ ਏਨੀਂ ਕੀਮਤ

https://www.youtube.com/watch?v=3h9SdlWC2bI

ਉਨ੍ਹਾਂ ਨੇ ਆਪਣੀ ਸੁਰੀਲੇ ਫਨ ਦਾ ਮੁਜ਼ਾਹਰਾ ਉਸ ਸਮੇਂ 1972 'ਚ ਹੋਏ ਇੱਕ ਸੰਗੀਤਕ ਮੁਕਾਬਲੇ 'ਚ ਕੀਤਾ ਅਤੇ ਉਨ੍ਹਾਂ ਦੀ ਅਵਾਜ਼ ਨੇ ਪਹਿਲਾ ਮੁਕਾਮ ਹਾਸਲ ਕੀਤਾ ।

ਹੋਰ ਵੇਖੋ:ਹਰਮਨਜੀਤ ਨੇ ਲਿਖਿਆ ਹੈ ਹਿੱਟ ਗੀਤ ‘ਤੂੰ ਲੌਂਗ ਤੇ ਮੈਂ ਲਾਚੀ’, ਪਰ ਇਸ ਕਿਤਾਬ ਨੇ ਦਿਵਾਈ ਪ੍ਰਸਿੱਧੀ

https://www.youtube.com/watch?v=YFnvliVFNvw

ਉਨ੍ਹਾਂ ਦੀ ਅਵਾਜ਼ ਤੋਂ ਸੰਗੀਤ ਨਿਰਦੇਸ਼ਕ ਪ੍ਰੇਮ ਧਵਨ ਏਨੇ ਪ੍ਰਭਾਵਿਤ ਹੋਏ ਸਨ ਕਿ ਉਨ੍ਹਾਂ ਨੇ ਦਿਲਰਾਜ ਨੂੰ ਪੰਜਾਬੀ ਫ਼ਿਲਮ ਗੁਰੁ ਮਾਨਿਓ ਗ੍ਰੰਥ 'ਚ ਗਾਉਣ ਦਾ ਮੌਕਾ ਵੀ ਦਿੱਤਾ । ਇਸ ਫ਼ਿਲਮ 'ਚ ਉਨ੍ਹਾਂ ਨੇ ਮੁਹੰਮਦ ਰਫ਼ੀ ਦੇ ਨਾਲ ਗਾਇਆ ਸੀ ।ਇਸ ਗੀਤ ਦੇ ਬੋਲ ਕੁਝ ਇਸ ਤਰ੍ਹਾਂ ਸਨ "ਈਰੀਏ ਭੰਵਰੀਏ ਤੂੰ ਡਿੱਠਾ ਘਰ ਕਿਹੜਾ" ਇਸ ਗੀਤ ਦੀ ਬਦੌਲਤ ਹੀ ਉਨ੍ਹਾਂ ਨੂੰ ਮਿਊਜ਼ਿਕ ਇੰਡਸਟਰੀ 'ਚ ਖ਼ਾਸ ਪਹਿਚਾਣ ਦਿਵਾਈ ।

ਹੋਰ ਵੇਖੋ:ਬਾਲੀਵੁੱਡ ਦਾ ਹੀਮੈਨ ਧਰਮਿੰਦਰ ਹੈ ਬਹੁਤ ਹੀ ਭਾਵੁਕ ਇਨਸਾਨ, ਧੀ ਨੂੰ ਡੋਲੀ ‘ਚ ਤੋਰਨ ਵੇਲੇ ਰੋ ਪਏ ਸਨ ਧਰਮਿੰਦਰ, ਦੇਖੋ ਪੁਰਾਣੀ ਵੀਡਿਓ

https://www.youtube.com/watch?v=Bn1ah83TfYM

ਗਾਇਕੀ 'ਚ ਆਪਣੇ ਹੁਨਰ ਨੂੰ ਹੋਰ ਨਿਖਾਰਨ ਲਈ ਉਨ੍ਹਾਂ ਨੇ ਉਸਤਾਦ ਖਾਦਿਮ ਹੁਸੈਨ ਤੋਂ ਸੰਗੀਤ ਦੀਆਂ ਬਰੀਕੀਆਂ ਵੀ ਸਿੱਖੀਆਂ।ਉਨ੍ਹਾਂ ਨੇ ਸਿਰਫ਼ ਪੰਜਾਬੀ ਹੀ ਨਹੀਂ ਹਿੰਦੀ,ਮਰਾਠੀ,ਸਿੰਧੀ,ਗੁਜਰਾਤੀ ਅਤੇ ਬੰਗਾਲੀ ਭਾਸ਼ਾਵਾਂ ਦੇ ਗੀਤਾਂ ਨੂੰ ਆਪਣੀ ਅਵਾਜ਼ ਨਾਲ ਸ਼ਿੰਗਾਰਿਆ । ਹਿੰਦੀ ਫ਼ਿਲਮਾਂ 'ਚ ਉਨ੍ਹਾਂ ਨੂੰ ਦੇਵ ਅਨੰਦ ਦੇ ਭਰਾ ਵਿਜੇ ਅਨੰਦ ਨੇ ਮੌਕਾ ਦਿੱਤਾ । ਇਸ ਫ਼ਿਲਮ ਦਾ ਨਾਂਅ ਸੀ 'ਜਾਨ ਹਾਜ਼ਰ ਹੈ' ।

ਹੋਰ ਵੇਖੋ:1947 ਦੀ ਵੰਡ ਦੇ ਦਰਦ ਨੂੰ ਵੀ ਬਿਆਨ ਕਰੇਗੀ ਫ਼ਿਲਮ ‘ਯਾਰਾ ਵੇ’, ਪੀਟੀਸੀ ਸ਼ੋਅਕੇਸ ‘ਚ ਗਗਨ ਕੋਕਰੀ ਨੇ ਕੀਤਾ ਖੁਲਾਸਾ, ਦੇਖੋ ਵੀਡਿਓ

https://www.youtube.com/watch?v=q69ykb262CY

ਜਿਸ ਨੂੰ ਸੰਗੀਤਬੱਧ ਕੀਤਾ ਸੀ ਪ੍ਰਸਿੱਧ ਸੰਗੀਤਕਾਰ ਜੈਦੇਵ ਕੁਮਾਰ ਨੇ । ਗੱਡੀ ਜਾਂਦੀ ਏ ਛਲਾਂਗਾ ਮਾਰਦੀ,ਲੌਂਗ ਦਾ ਲਿਸ਼ਕਾਰਾ,ਗੱਜ ਵੱਜ ਕੇ,ਰੱਬ ਵਰਗਾ ਤੂੰ ਲੱਗਦਾ,ਕੁਕੜੂ ਕੜੂੰ ਇਹ ਗੀਤ ਏਨੇ ਮਕਬੂਲ ਹੋਏ ਕਿ ਅੱਜ ਵੀ ਹਰ ਇੱਕ ਦੀ ਜ਼ੁਬਾਨ 'ਤੇ ਹਨ ।

Related Post