ਦਰਸ਼ਨ ਕਰੋ ਦਸਮ ਪਾਤਸ਼ਾਹ ਗੁਰੁ ਗੋਬਿੰਦ ਸਿੰਘ ਜੀ ਦੇ ਹੱਥ ਲਿਖਤ ਗ੍ਰੰਥ ਦੇ ,ਵੇਖੋ ਵੀਡਿਓ 

By  Shaminder February 7th 2019 12:25 PM

ਦਸਮ ਪਾਤਸ਼ਾਹ ਗੁਰੁ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਆਪਣਾ ਸਭ ਕੁਝ ਦੇਸ਼ ਅਤੇ ਕੌਮ ਦੇ ਲੇਖੇ ਲਾ ਦਿੱਤਾ ।ਉਹ ਇੱਕ ਅਜਿਹੇ ਰਹਿਬਰ ਹੋਏ ਹਨ । ਜਿਨ੍ਹਾਂ ਨੇ ਜਿੱਥੇ ਜ਼ਬਰ ਅਤੇ ਜ਼ੁਲਮ ਦਾ ਟਾਕਰਾ ਕਰਨ ਲਈ ਕਈ ਕਦਮ ਚੁੱਕੇ ਬਲਕਿ ਕੁਲ ਲੁਕਾਈ ਨੂੰ ਬਿਨਾਂ ਕਿਸੇ ਭੇਦ ਭਾਵ ਦੇ ਰਹਿਣ ਦਾ ਸੁਨੇਹਾ ਦਿੱਤਾ ।ਆਪ ਜੀ ਨੂੰ ਕਈ ਨਾਵਾਂ ਨਾਲ ਜਾਣਿਆਂ ਜਾਂਦਾ ਹੈ ਸਰਬੰਸਦਾਨੀ,ਦਸਮ ਪਾਤਸ਼ਾਹ, ਬਾਜਾਂ ਵਾਲੇ ਕਈਆਂ ਨਾਵਾਂ ਨਾਲ ਯਾਦ ਕੀਤਾ ਗਿਆ ਹੈ ।

ਹੋਰ ਵੇਖੋ:ਇਹ ਚੀਜ ਖਾ ਕੇ ਸੋਨੂੰ ਨਿਗਮ ਦੀ ਵਿਗੜੀ ਸਿਹਤ, ਸਾਹ ਲੈਣ ‘ਚ ਹੋ ਰਹੀ ਹੈ ਤਕਲੀਫ, ਅਵਾਜ਼ ਵੀ ਹੋ ਸਕਦੀ ਹੈ ਬੰਦ !

Guru Gobind Singh Ji Guru Gobind Singh Ji

ਇਸ ਸੰਤ ਸਿਪਾਹੀ ,ਮਰਦ ਅਗੰਮੜੇ ਦਾ ਪੂਰਾ ਜੀਵਨ ਹੀ ਵਿੱਲਖਣ ਅਤੇ ਲਾਸਾਨੀ ਹੈ । ਪਟਨਾ ਸਾਹਿਬ 'ਚ ਗੁਰੁ ਸਾਹਿਬ ਦਾ ਬਾਲਪਣ ਗੁਜ਼ਰਿਆ ਅਤੇ ਅਨੰਦਪੁਰ ਸਾਹਿਬ 'ਚ ਉਨ੍ਹਾਂ ਨੇ ਖਾਲਸੇ ਦੀ ਸਾਜਨਾ ਕੀਤੀ । ਗੁਰੁ ਗੋਬਿੰਦ ਸਿੰਘ ਜੀ ਨੇ ਬਾਲਪਣ 'ਚ ਕਈ ਲੀਲਾਵਾਂ ਵੀ ਨੇ ।

ਹੋਰ ਵੇਖੋ:ਤੁਹਾਨੂੰ ਵੀ ਮੰਜੇ ਬਿਸਤਰੇ ‘ਚ ਕੰਮ ਕਰਨ ਦਾ ਮਿਲ ਸਕਦਾ ਹੈ ,ਕਿਵੇਂ ਵੇਖੋ ਵੀਡਿਓ

Guru Gobind Singh Ji Guru Gobind Singh Ji

ਹਰ ਇੱਕ ਦੇ ਦਿਲ ਦੀ ਜਾਨਣ ਵਾਲੇ ਗੁਰੁ ਗੋਬਿੰਦ ਸਿੰਘ ਜੀ ਨੇ ਆਪਣੇ ਬਾਲਪਣ 'ਚ ਨਾ ਸਿਰਫ ਰਾਣੀ ਵਿਸ਼ੰਭਰਾ ਦਾ ਪੁੱਤਰ ਬਣ ਕੇ ਉਨ੍ਹਾਂ ਦੀ ਮਮਤਾ ਦੀ ਇੱਛਾ ਨੂੰ ਪੂਰਾ ਕੀਤਾ ਸੀ ।

ਹੋਰ ਵੇਖੋ:ਪਿਆਰ ‘ਚ ਨਾਕਾਮ ਇਸ ਅਦਾਕਾਰਾ ਨੇ ਕੀਤੀ ਖੁਦਕੁਸ਼ੀ ,ਫਾਹੇ ‘ਤੇ ਲਟਕੀ ਹੋਈ ਸੀ ਅਦਾਕਾਰਾ

ਬਲਕਿ ਜਦੋਂ ਕਸ਼ਮੀਰੀ ਪੰਡਤਾਂ ਦੇ ਧਰਮ 'ਤੇ ਆਣ ਬਣੀ ਤਾਂ ਆਪ ਨੇ ਹੀ ਆਪਣੇ ਪਿਤਾ ਅਤੇ ਨੌਵੇਂ ਪਾਤਸ਼ਾਹ ਗੁਰੁ ਤੇਗ ਬਹਾਦਰ ਜੀ ਨੂੰ ਕਸ਼ਮੀਰੀ ਪੰਡਤਾਂ ਦੇ ਧਰਮ ਦੀ ਰੱਖਿਆ ਲਈ ਸ਼ਹਾਦਤ ਦੇਣ ਲਈ ਆਖਿਆ ।ਅੱਜ ਅਸੀਂ ਤੁਹਾਨੂੰ ਦਸਮ ਪਾਤਸ਼ਾਹ ਗੁਰੁ ਗੋਬਿੰਦ ਸਿੰਘ ਦੇ ਹੱਥ ਲਿਖਤ ਗ੍ਰੰਥ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ।ਇਹ ਵੀਡਿਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ।

 

Related Post