ਸਭ ਤੋਂ ਲੰਮੀ ਉਮਰ ਭੋਗਣ ਵਾਲੇ ਬਾਬਾ ਬੁੱਢਣ ਸ਼ਾਹ ਜੀ ਦੀ ਦਰਗਾਹ 'ਤੇ ਮੁਸਲਿਮਾਂ ਦੇ ਨਾਲ-ਨਾਲ ਸਿੱਖ ਵੀ ਕਰਦੇ ਨੇ ਸੱਜ਼ਦਾ, ਜਾਣੋ ਪੂਰਾ ਇਤਿਹਾਸ 

By  Shaminder February 28th 2019 04:43 PM

ਜਿੱਥੇ ਗੁਰੁ ਸਾਹਿਬਾਨ ਨੇ ਆਪਣੇ ਪਵਿੱਤਰ ਅਤੇ ਪਾਵਨ ਚਰਨ ਪਾਏ । ਉਸ ਧਰਤੀ ਨੂੰ ਭਾਗ ਲੱਗ ਗਏ । ਅੱਜ ਅਸੀਂ ਤੁਹਾਨੂੰ ਕੀਰਤਪੁਰ ਸਾਹਿਬ ਦੀ ਪਾਵਨ ਅਤੇ ਪਵਿੱਤਰ ਧਰਤੀ 'ਤੇ ਸਥਿਤ ਇੱਕ ਅਜਿਹੇ ਅਸਥਾਨ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ । ਜਿਸ ਅਸਥਾਨ 'ਤੇ ਚੌਥੀ ਉਦਾਸੀ ਦੇ ਸਮੇਂ ਪਹਿਲੇ ਪਾਤਸ਼ਾਹ ਗੁਰੁ ਨਾਨਕ ਦੇਵ ਜੀ ਨੇ ਆਪਣੇ ਚਰਨ ਪਾਏ ਸਨ ।ਜਦੋਂ ਗੁਰੁ ਸਾਹਿਬ ਕੁੱਲੂ ਮਨਾਲੀ ਤੋਂ ਯਾਤਰਾ ਕਰਕੇ ਆਏ ਤਾਂ ਇਸ ਅਸਥਾਨ 'ਤੇ ਥੋੜੇ ਸਮੇਂ ਲਈ ਰੁਕੇ ਸਨ । ਉਸ ਸਮੇਂ ਸਾਈਂ ਬਾਬਾ ਬੁੱਢਣ ਸ਼ਾਹ ਜੀ ਕੋਲ ਗੁਰੁ ਨਾਨਕ ਦੇਵ ਜੀ ਪਹੁੰਚੇ ਸਨ । ਬਾਬਾ ਬੁੱਢਣ ਸ਼ਾਹ ਜੀ ਕੋਲ ਪ੍ਰਮਾਤਮਾ ਦੀ ਰਹਿਮਤ ਵੱਲੋਂ ਕੁਝ ਬੱਕਰੀਆਂ ਮਿਲੀਆਂ ਸਨ ਅਤੇ ਇਨ੍ਹਾਂ ਬੱਕਰੀਆਂ ਨੂੰ ਇੱਕ ਸ਼ੇਰ ਅਤੇ ਇੱਕ ਕੁੱਤਾ ਚਰਾ ਕੇ ਲਿਆਉਂਦਾ ਸੀ ।

ਹੋਰ ਵੇਖੋ :ਪਾਕਿਸਤਾਨ ਨੂੰ ਕੁਝ ਇਸ ਤਰ੍ਹਾਂ ਸਬਕ ਸਿਖਾਏਗਾ ਹਰਮਨ ਚੀਮਾ,ਵੇਖੋ ਵੀਡੀਓ

baba budhan shah ji baba budhan shah ji

ਗੁਰੁ ਨਾਨਕ ਦੇਵ ਜੀ ਆਪਣੀ ਚੌਥੀ ਉਦਾਸੀ ਦੌਰਾਨ ਬਾਬਾ ਬੁੱਢਣ ਸ਼ਾਹ ਜੀ ਨਾਲ ਰੂਹਾਨੀਅਤ ਦੇ ਬਚਨ ਕਰਨ ਲਈ ਆਏ ਸਨ ਤਾਂ ਅਗੋਂ ਬਾਬਾ ਬੁੱਢਣ ਸ਼ਾਹ ਜੀ ਨੇ ਗੁਰੁ ਨਾਨਕ ਦੇਵ ਜੀ ਦੀ ਖ਼ਿਦਮਤ 'ਚ ਦੁੱਧ ਦਾ ਛੰਨਾ ਭੇਂਟ ਕੀਤਾ । ਗੁਰੁ ਜੀ ਨੇ ਅੱਧਾ ਛੰਨਾ ਦੁੱਧ ਦਾ ਪੀ ਕੇ ਕਿਹਾ ਕਿ ਅੱਧਾ ਦੁੱਧ ਅਸੀਂ ਛੇਵੇਂ ਜਾਮੇ 'ਚ ਆ ਕੇ ਪੀਵਾਂਗੇ । ਬਾਬਾ ਬੁੱਢਣ ਸ਼ਾਹ ਜੀ ਆਖਣ ਲੱਗੇ ਮੇਰੀ ਉਮਰ ਤਾਂ ਪਹਿਲਾਂ ਹੀ ਏਨੀ ਹੋ ਚੁੱਕੀ ਹੈ ।ਛੇਵੇਂ ਜਾਮੇ ਤੱਕ ਤਾਂ ਉਨ੍ਹਾਂ ਨੂੰ ਸੁਧ ਬੁਧ ਹੀ ਨਹੀਂ ਰਹਿਣੀ ।ਪਰ ਬਾਬਾ ਬੁੱਢਣ ਸ਼ਾਹ ਜੀ ਨਾਲ ਗੁਰੁ ਸਾਹਿਬ ਇਹ ਵਚਨ ਕਰਕੇ ਮਰਦਾਨੇ ਨੂੰ ਆਪਣੇ ਨਾਲ ਲੈ ਕੇ ਚਲੇ ਗਏ ।ਬਾਬਾ ਬੁੱਢਣ ਸ਼ਾਹ ਜੀ ਨੇ ਗੁਰੁ ਨਾਨਕ ਦੇਵ ਜੀ ਦੀ ਇਸ ਅਮਾਨਤ ਨੂੰ ਆਪਣੇ ਧੂਣੇ ਨੂੰ ਇਹ ਆਖ ਕੇ ਦਬਾ ਦਿੱਤਾ ਕਿ ਇਹ ਅਮਾਨਤ ਧੰਨ ਨਿਰੰਕਾਰ ਗੁਰੁ ਨਾਨਕ ਸਾਹਿਬ ਜੀ ਦੀ ਹੈ ।

ਹੋਰ ਵੇਖੋ :ਭਾਰਤ ਦੇ ਗਾਇਬ ਹੋਏ ਪਾਇਲਟ ਦੀ ਕਹਾਣੀ ਨਾਲ ਮੇਲ ਖਾਂਦੀਆਂ ਹਨ ਬਾਲੀਵੁੱਡ ਦੀਆਂ ਇਹ ਫ਼ਿਲਮਾਂ, ਵੇਖੋ ਵੀਡਿਓ

Guru nanak dev ji with baba budhan shah ji Guru nanak dev ji with baba budhan shah ji

ਇਤਿਹਾਸਕਾਰਾਂ ਮੁਤਾਬਕ ਉਸ ਸਮੇਂ ਬਾਬਾ ਬੁੱਢਣ ਸ਼ਾਹ ਜੀ ਦੀ ਉਮਰ ਛੇ ਸੌ ਇਕੱਤਰ ਸਾਲ ਹੋ ਚੁੱਕੀ ਸੀ । ਸਮਾਂ ਬੀਤਦਾ ਗਿਆ ਅਤੇ ਆਖਿਰਕਾਰ ਛੇਵੀਂ ਪਾਤਸ਼ਾਹੀ ਦਾ ਸਮਾਂ ਵੀ ਆ ਗਿਆ । ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਆਏ ਅਤੇ ਗੁਰੁ ਨਾਨਕ ਦੇਵ ਜੀ ਵੱਲੋਂ ਰੱਖੀ ਗਈ ਅਮਾਨਤ ਮੰਗ ਲਈ । ਬਾਬਾ ਬੁੱਢਣ ਸ਼ਾਹ ਜੀ ਨੇ ਧੂਣੇ 'ਚ ਰੱਖਿਆ ਦੁੱਧ ਇੱਕ ਸੋ ਇੱਕੀ ਸਾਲ ਬਾਅਦ ਕੱਢਿਆ ਤਾਂ ਉਹ ਦੁੱਧ ਕੱਚੇ ਦਾ ਕੱਚਾ ਸੀ ।

ਹੋਰ ਵੇਖੋ :ਕਦੇ ਕਮਰੇ ਦਾ ਕਿਰਾਇਆ ਨਹੀਂ ਸੀ ਹੁੰਦਾ ਗਾਇਕ ਲਾਭ ਹੀਰਾ ਕੋਲ, ਜਾਣੋਂ ਸੰਘਰਸ਼ ਦੀ ਪੂਰੀ ਕਹਾਣੀ

baba budhan shah ji baba budhan shah ji

ਛੇਵੇਂ ਪਾਤਸ਼ਾਹ ਨੇ ਇਹ ਦੁੱਧ ਪੀਤਾ ਅਤੇ ਇਹ ਵੇਖ ਕੇ ਬਾਬਾ ਬੁੱਢਣ ਸ਼ਾਹ ਜੀ ਬਹੁਤ ਖੁਸ਼ ਹੋਏ ।ਕੀਰਤਪੁਰ ਸਾਹਿਬ 'ਚ ਹੀ ਬਾਬਾ ਬੁੱਢਣ ਸ਼ਾਹ ਜੀ ਨੇ ਅੰਤਮ ਸਾਹ ਲਏ ਅਤੇ ਇੱਥੇ ਹੀ ਬਾਬਾ ਗੁਰਦਿੱਤਾ ਜੀ ਨੇ ਹੀ ਉਨ੍ਹਾਂ ੧੬੪੩ ਨੇ ਉਨ੍ਹਾਂ ਨੂੰ ਦਫਨਾ ਕੇ ਦਰਗਾਹ ਬਣਵਾਈ ਅਤੇ ਇਸ ਅਸਥਾਨ 'ਤੇ ਮੁਸਲਮਾਨ ਹੀ ਨਹੀਂ ਸਿੱਖ ਵੀ ਪੂਰੀ ਸ਼ਰਧਾ ਭਾਵਨਾ ਨਾਲ ਸੀਸ ਨਿਵਾਉਂਦੇ ਨੇ ।

Baba budhan ali shah ji guru nanak ji ko dudh detey huye Baba budhan ali shah ji guru nanak ji ko dudh detey huye

ਇਸੇ ਅਸਥਾਨ ਤੋਂ ਥੋੜੀ ਦੂਰੀ ਬਾਬਾ ਗੁਰਦਿੱਤਾ ਜੀ ਦਾ ਗੁਰਦੁਆਰਾ ਵੀ ਬਣਿਆ ਹੋਇਆ ਹੈ । ਦਰਗਾਹ ਦੇ ਅੰਦਰ ਬਾਬਾ ਬੁੱਢਣ ਸ਼ਾਹ ਜੀ ਦੇ ਨਾਲ-ਨਾਲ ਸਿੱਖ ਗੁਰੁ ਸਾਹਿਬਾਨ ਦੀਆਂ ਤਸਵੀਰਾਂ ਵੀ ਸੁਸ਼ੋਭਿਤ ਨੇ ।

 

Related Post