ਪਾਕਿਸਤਾਨ ਨੂੰ ਕੁਝ ਇਸ ਤਰ੍ਹਾਂ ਸਬਕ ਸਿਖਾਏਗਾ ਹਰਮਨ ਚੀਮਾ,ਵੇਖੋ ਵੀਡੀਓ 

Written by  Shaminder   |  February 28th 2019 11:47 AM  |  Updated: February 28th 2019 11:47 AM

ਪਾਕਿਸਤਾਨ ਨੂੰ ਕੁਝ ਇਸ ਤਰ੍ਹਾਂ ਸਬਕ ਸਿਖਾਏਗਾ ਹਰਮਨ ਚੀਮਾ,ਵੇਖੋ ਵੀਡੀਓ 

ਪੁਲਵਾਮਾ 'ਚ ਭਾਰਤ ਦੇ ਕਈ ਜਵਾਨ ਸ਼ਹੀਦ ਹੋ ਗਏ । ਜਿਸ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ 'ਤੇ ਕਾਰਵਾਈ ਕੀਤੀ ਹੈ । ਜਿਸ ਤੋਂ ਬਾਅਦ ਭਾਰਤ 'ਚ ਮੌਜੂਦ ਉਨ੍ਹਾਂ ਮਾਵਾਂ ਜਿਨ੍ਹਾਂ ਦੇ ਪੁੱਤਰਾਂ ਨੇ ਸਰਹੱਦਾਂ ਦੀ ਰਾਖੀ ਕਰਦੇ ਹੋਏ ਆਪਣੇ ਪ੍ਰਾਣ ਤਿਆਗ ਦਿੱਤੇ ਅਤੇ ਸ਼ਹੀਦ ਹੋ ਗਏ ਸਨ ਉਨ੍ਹਾਂ ਦੇ ਕਲੇਜੇ ਵੀ ਠੰਡੇ ਹੋਏ ਨੇ । ਭਾਰਤ ਦੀ ਇਸ ਕਾਰਵਾਈ ਦੀ ਜਿੱਥੇ ਆਮ ਲੋਕ ਸ਼ਲਾਘਾ ਕਰ ਰਹੇ ਨੇ,ਉੱਥੇ ਹੀ ਸੈਲੇਬਰੇਟੀਜ਼ ਨੇ ਆਪੋ ਆਪਣੇ ਤਰੀਕੇ ਨਾਲ ਭਾਰਤੀ ਸੈਨਾ ਦੀ ਹੌਸਲਾ ਅਫਜ਼ਾਈ ਕੀਤੀ ਹੈ ।

ਹੋਰ ਵੇਖੋ:ਭਾਰਤ-ਪਾਕਿਸਤਾਨ ਵਿੱਚਾਲੇ ਬਣੇ ਤਣਾਅ ਤੋਂ ਬਾਅਦ ਦਿਲਜੀਤ ਨੇ ਲਿਆ ਇਹ ਵੱਡਾ ਫੈਸਲਾ

Harman Cheema Harman Cheema

ਉੱਥੇ ਹੀ ਪੰਜਾਬੀ ਗਾਇਕਾਂ ਨੇ ਵੀ ਭਾਰਤ ਵੱਲੋਂ ਕੀਤੀ ਗਈ ਇਸ ਕਾਰਵਾਈ 'ਤੇ ਆਪੋ ਆਪਣਾ ਪ੍ਰਤੀਕਰਮ ਦਿੱਤਾ ਹੈ । ਇਸ ਕਾਰਵਾਈ ਦੀ ਹਰਮਨ ਚੀਮਾ ਨੇ ਵੀ ਸ਼ਲਾਘਾ ਕੀਤੀ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਵੀ ਸਰਹੱਦ 'ਤੇ ਜਾ ਕੇ ਲੜਨ ਨੂੰ ਤਿਆਰ ਹਨ ।ਉਨ੍ਹਾਂ ਨੇ ਪਾਕਿਸਤਾਨ ਨੂੰ ਵੰਗਾਰਦਿਆਂ ਕਿਹਾ ਹੈ ਕਿ ਉਸ ਨੂੰ ਭਾਰਤ ਸਰਕਾਰ ਇਜਾਜ਼ਤ ਦੇਵੇ ਤਾਂ ਉਹ ਸਰਹੱਦ 'ਤੇ ਆਪਣੇ ਦੇਸ਼ ਲਈ ਲੜਾਈ ਲੜਨ ਲਈ ਤਿਆਰ ਹੈ ।

ਹੋਰ ਵੇਖੋ: ਯੋਗਰਾਜ ਸਿੰਘ ਨੂੰ ਮਰਹੂਮ ਅਦਾਕਾਰ ਵਰਿੰਦਰ ਸਿੰਘ ਨੇ ਲਿਆਂਦਾ ਸੀ ਫ਼ਿਲਮਾਂ ‘ਚ, ਮਾਂ ਦੀ ਮੌਤ ਤੋਂ ਬਾਅਦ 15 ਸਾਲ ਹੰਡਾਇਆ ਬੁਰਾ ਦੌਰ,ਸੁਣੋ ਯੋਗਰਾਜ ਦੀ ਜ਼ੁਬਾਨੀ

https://www.instagram.com/p/BuabPBsBkR5/

ਦੱਸ ਦਈਏ ਕਿ ਭਾਰਤ ਵੱਲੋਂ ਹਮੇਸ਼ਾ ਹੀ ਦੋਸਤੀ ਦੀ ਗੱਲ ਪਾਕਿਸਤਾਨ ਨਾਲ ਕਰਨ ਦੀ ਪਹਿਲ ਕੀਤੀ ਗਈ ਹੈ, ਪਰ ਹਮੇਸ਼ਾ ਹੀ ਪਾਕਿਸਤਾਨ ਵੱਲੋਂ ਕਦੇ ਐੱਲਓਸੀ ਦਾ ਉਲੰਘਣ ਕੀਤਾ ਜਾਂਦਾ ਹੈ ਅਤੇ ਕਈ ਬੇਕਸੂਰ ਆਮ ਲੋਕਾਂ ਦੇ ਨਾਲ ਨਾਲ ਭਾਰਤੀ ਫੌਜ ਦੇ ਜਵਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ ।ਜਿਸ ਦਾ ਨਤੀਜਾ ਭਾਰਤ ਵੱਲੋਂ ਕੀਤੀ ਗਈ ਇਹ ਕਾਰਵਾਈ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network