ਇਹ ਹੈ ਮਲਾਇਕਾ ਅਰੋੜਾ ਦੀ ਖੂਬਸੁਰਤੀ ਦਾ ਰਾਜ਼, ਦੇਖੋ ਵੀਡਿਓ 

By  Rupinder Kaler December 3rd 2018 12:39 PM

ਮਲਾਇਕਾ ਅਰੋੜਾ ਆਪਣੀ ਖੂਬਸੁਰਤੀ ਕਰਕੇ ਸਭ ਦੇ ਦਿਲਾਂ ਤੇ ਰਾਜ ਕਰਦੀ ਹੈ । ਉਸ ਦੀ ਸੈਕਸੀ ਫਿਗਰ ਅਤੇ ਦਿਲਕਸ਼ ਅਦਾਵਾਂ ਦਾ ਹਰ ਕੋਈ ਕਾਇਲ ਹੈ ।ਜਿਸ ਤਰ੍ਹਾਂ ਮਲਾਇਕਾ ਦੀ ਖੂਬਸੁਰਤੀ ਹਰ ਦਿਨ ਵਧਦੀ ਜਾ ਰਹੀ ਹੈ ਉਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੁੰਦਾ ਹੈ । ਪਰ ਇਸ ਦੇ ਨਾਲ ਹੀ ਕੋਈ ਇਹ ਵੀ ਜਾਨਣਾ ਚਾਹੁੰਦਾ ਹੈ ਕਿ ਇਸ ਖੂਬਸੁਰਤੀ ਦਾ ਰਾਜ਼ ਕੀ ਹੈ । ਮਲਾਇਕਾ ਦਾ ਜਨਮ 1973 ਨੂੰ ਮੁੰਬਈ ਵਿੱਚ ਹੋਇਆ ਸੀ ।

ਹੋਰ ਵੇਖੋ : ਸ਼ਾਹੀ ਅੰਦਾਜ਼ ‘ਚ ਨਿੱਕ ਤੇ ਪ੍ਰਿਯੰਕਾ ਦਾ ਹੋਇਆ ਵਿਆਹ, ਲਾਲ ਜੋੜੇ ‘ਚ ਪ੍ਰਿਯੰਕਾ ਨੇ ਢਾਹਿਆ ਸਭ ‘ਤੇ ਕਹਿਰ ਦੇਖੋ ਤਸਵੀਰਾਂ

https://www.instagram.com/p/BpbdU2yB-PG/

ਮਾਡਲਿੰਗ ਅਤੇ ਬਾਲੀਵੁੱਡ ਵਿੱਚ ਮਲਾਇਕਾ ਦਾ ਸਿੱਕਾ ਚੱਲਦਾ ਹੈ ਤੇ ਉਸ ਨੇ ਬਾਲੀਵੁੱਡ ਨੂੰ ਕਈ ਹਿੱਟ ਗਾਣੇ ਦਿੱਤੇ ਹਨ ਤੇ ਹੁਣ ਮਲਾਇਕਾ ਟੇਲੈਂਟ ਹੰਟ ਸ਼ੋਅ ਦੀ ਜੱਜ ਹੈ ।ਮਲਾਇਕਾ ਆਪਣੀ ਖੂਬਸੁਰਤੀ ਨੂੰ ਬਣਾ ਕੇ ਰੱਖਣ ਲਈ ਬਹੁਤ ਮਿਹਨਤ ਕਰਦੀ ਹੈ ਜਿਸ ਦਾ ਸਬੂਤ ਉਸ ਵੀਡਿਓ ਤੋਂ ਮਿਲ ਜਾਂਦਾ ਹੈ ਜਿਸ ਵਿੱਚ ਉਹ ਵਰਕਆਉਟ ਕਰਦੀ ਹੋਈ ਨਜ਼ਰ ਆਉਂਦੀ ਹੈ ।

ਹੋਰ ਵੇਖੋ : ਰਾਖੀ ਸਾਵੰਤ ਅਤੇ ਦੀਪਕ ਕਲਾਲ ਰਚਾਉਣਗੇ ਵਿਆਹ ,ਕੇਲੇ ਦੇ ਪੱਤੇ ਬੰਨ ਕੇ ਲਏਗੀ ਫੇਰੇ ,ਵੇਖੋ ਵੀਡਿਓ

https://www.instagram.com/p/Bpt3QANBDbu/

ਮਲਾਇਕਾ ਨੇ ਆਪਣੇ ਵਰਕਆਉਟ ਦੀ ਤਾਜ਼ਾ ਵੀਡਿਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਕਾਫੀ ਮਿਹਨਤ ਕਰਦੀ ਨਜ਼ਰ ਆ ਰਹੀ ਹੈ ਇਸ ਵੀਡਿਓ ਨੂੰ ਉਸ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ਮਲਾਇਕਾ ਦਾ ਕਹਿਣਾ ਹੈ ਕਿ ਜੇਕਰ ਅੱਜ ਤੁਸੀਂ ਦਰਦ ਮਹਿਸੂਸ ਕਰਦੇ ਹੋ ਤਾਂ ਕੱਲ ਨੂੰ ਇਹ ਦਰਦ ਤੁਹਾਡਾ ਹੌਸਲਾ ਵਧਾਏਗਾ ।

ਹੋਰ ਵੇਖੋ : ਕਮੇਡੀਅਨ ਕਪਿਲ ਸ਼ਰਮਾ ਦੇ ਵਿਆਹ ‘ਤੇ ਸ਼ਾਮਿਲ ਹੋਣਗੇ ਇਹ ਖਾਸ ਮਹਿਮਾਨ ,ਕਪਿਲ ਖੁਦ ਗਏ ਕਾਰਡ ਦੇਣ

https://www.instagram.com/p/Bq6aUU4hsbA/

ਮਲਾਇਕਾ ਦੀ ਰੂਟੀਨ ਦੀ ਗੱਲ ਕੀਤੀ ਜਾਵੇ ਤਾਂ ਮਲਾਇਕਾ ਦਿਨ ਦੀ ਸ਼ੁਰੂਆਤ ਕੋਸੇ ਪਾਣੀ ਵਿੱਚ ਨਿੰਬੂ ਅਤੇ ਸ਼ਹਿਦ ਦੇ ਨਾਲ ਕਰਦੀ ਹੈ । ਇਸ ਤੋਂ ਬਾਅਦ ਬਰੇਕਫਾਸਟ ਵਿੱਚ ਤਾਜਾ ਫਰੂਟ, ਇਡਲੀ, ਉਪਮਾ, ਪੋਹਾ, ਵੱਖ-ਵੱਖ ਅਨਾਜ ਨਾਲ ਬਣੀ ਰੋਟੀ ਖਾਂਦੀ ਹੈ । ਦਿਨ ਵਿੱਚ ਉਹ ਜੂਸ, ਦੋ ਟੋਸਟ ਤੇ ਨਾਲ ਆਂਡੇ,  ਲੰਚ ਵਿੱਚ ਦੋ ਚਪਾਤੀਆਂ, ਚੋਲ, ਚਿਕਨ ਅਤੇ ਸ਼ਬਜੀ, ਸ਼ਾਮ ਨੂੰ ਪੀਨੱਟ ਬਟਰ ਦੇ ਨਾਲ ਸੈਂਡਵਿਚ ਡਿਨਰ ਵਿੱਚ ਸਬਜ਼ੀਆਂ ਦਾ ਸੂਪ ਅਤੇ ਸਲਾਦ, ਵਰਕਆਉਟ ਤੋਂ ਬਾਅਦ ਪ੍ਰੋਟੀਨ ਅਤੇ ਕੇਲੇ  ।

Related Post