ਮਾਸਟਰ ਸਲੀਮ ਦੇ ਫੈਨਜ਼ ਨੇ ‘ਵਾਇਸ ਆਫ਼ ਪੰਜਾਬ ਸੀਜ਼ਨ 10’ ਦੇ ਜਲੰਧਰ ਆਡੀਸ਼ਨ ਬੰਨੇ ਰੰਗ, ਦੇਖੋ ਵੀਡੀਓ

By  Lajwinder kaur November 24th 2019 03:25 PM

ਟੀਵੀ ਦੇ ਰਿਆਲਟੀ ਸ਼ੋਅ ਵਾਇਸ ਆਫ਼ ਪੰਜਾਬ ਸੀਜ਼ਨ 10 ਦੇ 24 ਨਵੰਬਰ ਯਾਨੀਕਿ ਅੱਜ ਜਲੰਧਰ ਵਿਖੇ ਚੱਲ ਰਹੇ ਹਨ। ਜੀ ਹਾਂ ਜਲੰਧਰ ਸ਼ਹਿਰ ਚ ਵਾਇਸ ਆਫ਼ ਪੰਜਾਬ ਨੇ ਰੌਣਕਾਂ ਲਗਾ ਰੱਖੀਆਂ ਹਨ। ਪਰ ਸ਼ੋਅ ਦੇ ਜੱਜਸ ਮਿਸ ਪੂਜਾ, ਸਚਿਨ ਆਹੂਜਾ, ਫਿਰੋਜ਼ ਖ਼ਾਨ ਹਰ ਨੌਜਵਾਨ ਦੀ ਆਵਾਜ਼ ਨੂੰ ਹਰ ਕਸੌਟੀ ‘ਤੇ ਪਰਖ ਰਹੇ ਹਨ।

ਹੋਰ ਵੇਖੋ:‘ਵਾਇਸ ਆਫ਼ ਪੰਜਾਬ ਸੀਜ਼ਨ 10’ ਦੇ ਜਲੰਧਰ ਆਡੀਸ਼ਨ ਨੂੰ ਲੈ ਕੇ ਨੌਜਵਾਨਾਂ ’ਚ ਭਾਰੀ ਉਤਸ਼ਾਹ,ਲੱਗੀਆਂ ਮੁੰਡੇ-ਕੁੜੀਆਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ

ਜਲੰਧਰ ਦੇ ਬਲਦੇਵ ਰਾਏ ਮਿੱਤਲ ਆਡੀਟੋਰੀਅਮ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ‘ਚ ਸਵੇਰੇ 9.00 ਵਜੇ ਤੋਂ ਆਡੀਸ਼ਨ ਸ਼ੁਰੂ ਹੋ ਚੁੱਕੇ ਹਨ। ਜਿੱਥੇ ਨੌਜਵਾਨ ਮੁੰਡੇ ਕੁੜੀਆਂ ਦੀਆਂ ਲੰਮੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਬਹੁਤ ਸਾਰੇ ਸੁਰੀਲੇ ਯੁਵਾ ਬੱਚੇ ਇੱਥੇ ਪਹੁੰਚੇ ਹਨ। ਇਨ੍ਹਾਂ ਚੋਂ ਹੀ ਕੁਝ ਜੋ ਕਿ ਪੰਜਾਬੀ ਗਾਇਕੀ ਦੇ ਦਿੱਗਜ ਗਾਇਕ ਮਾਸਟਰ ਸਲੀਮ ਦੇ ਫੈਨਜ਼ ਵੀ ਆਏ ਹੋਏ ਨੇ। ਜਿਨ੍ਹਾਂ ਨੇ ਮਾਸਟਰ ਸਲੀਮ ਦੇ ਗੀਤਾਂ ਦੇ ਨਾਲ ਰੰਗ ਬੰਨ ਦਿੱਤੇ।

Related Post