ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਵਾਇਸ ਆਫ਼ ਪੰਜਾਬ 13, ਵੇਖੋ ਸੁਰੀਲੇ ਨੌਜਵਾਨਾਂ ਦਾ ਆਡੀਸ਼ਨ ਰਾਊਂਡ

written by Shaminder | December 05, 2022 05:47pm

ਵਾਇਸ ਆਫ਼ ਪੰਜਾਬ 13 (Voice Of Punjab -13) ਦਾ ਆਗਾਜ਼ ਅੱਜ ਤੋਂ ਹੋਣ ਜਾ ਰਿਹਾ ਹੈ ।ਅੱਜ ਦੇ ਇਸ ਐਪੀਸੋਡ ‘ਚ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਚੋਂ ਚੁਣੇ ਗਏ ਪ੍ਰਤੀਭਾਗੀਆਂ ਦੇ ਆਡੀਸ਼ਨ ਵਿਖਾਏ ਜਾਣਗੇ । ਇਨ੍ਹਾਂ ਪ੍ਰਤੀਭਾਗੀਆਂ ਦੇ ਹੁਨਰ ਨੂੰ ਪਰਖਿਆ ਹੈ ਸਾਡੇ ਜੱਜ ਸਾਹਿਬਾਨਾਂ ਸਚਿਨ ਆਹੁਜਾ, ਮਾਸਟਰ ਸਲੀਮ ਅਤੇ ਜੋਤਿਕਾ ਟਾਂਗਰੀ ਦੀ ਪਾਰਖੀ ਨਜ਼ਰ ਨੇ ।

PTC Punjabi is back with 'Voice of Punjab season 13'; Here's how you can participate Image Source: PTC Network

ਹੋਰ ਪੜ੍ਹੋ : ਵਰਕਸ਼ਾਪ ‘ਚ ਗਰੀਸ ਦੇ ਨਾਲ ਲਿੱਬੜੇ ਹੋਏ ਨਜ਼ਰ ਆਏ ਅਦਾਕਾਰ ਗੁਰਪ੍ਰੀਤ ਘੁੱਗੀ, ਪ੍ਰਸ਼ੰਸਕਾਂ ਨੇ ਕੀਤੇ ਇਸ ਤਰ੍ਹਾਂ ਦੇ ਸਵਾਲ

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੀਟੀਸੀ ਪੰਜਾਬੀ ਵੱਲੋਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ‘ਚ ਇਨ੍ਹਾਂ ਨੌਜਵਾਨਾਂ ਨੂੰ ਆਡੀਸ਼ਨ ਦੇ ਲਈ ਚੁਣਿਆ ਗਿਆ ਸੀ । ਆਡੀਸ਼ਨ ਰਾਊਂਡ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਨੂੰ ਵੱਖ-ਵੱਖ ਰਾਊਂਡਸ ਚੋਂ ਗੁਜ਼ਰਨਾ ਪਵੇਗਾ ।

VOP13 ,

ਹੋਰ ਪੜ੍ਹੋ : ਦੋ ਭੈਣਾਂ ਨੇ ਇੱਕੋ ਸ਼ਖਸ ਦੇ ਨਾਲ ਕਰਵਾਇਆ ਵਿਆਹ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

ਹਾਲਾਂਕਿ ਵਾਇਸ ਆਫ਼ ਪੰਜਾਬ-13 ਦਾ ਵਿਨਰ ਕੋਈ ਇੱਕ ਹੀ ਹੋਵੇਗਾ,ਪਰ ਇਸ ਸ਼ੋਅ ਦੇ ਜ਼ਰੀਏ ਇਨ੍ਹਾਂ ਪ੍ਰਤੀਭਾਗੀਆਂ ਨੂੰ ਨਵੀਂ ਪਛਾਣ ਮਿਲੇਗੀ । ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਹਰ ਸਾਲ ਇਸ ਸ਼ੋਅ ਦਾ ਆਯੋਜਨ ਕੀਤਾ ਜਾਂਦਾ ਹੈ ।ਇਸ ਸ਼ੋਅ ਦੇ ਜ਼ਰੀਏ ਕਈ ਗਾਇਕਾਂ ਨੂੰ ਪਛਾਣ ਮਿਲੀ ਹੈ ।

ਜਿਸ ‘ਚ ਨਿਮਰਤ ਖਹਿਰਾ, ਕੌਰ ਬੀ, ਅਫਸਾਨਾ ਖ਼ਾਨ, ਗੁਰਨਾਮ ਭੁੱਲਰ ਸਣੇ ਕਈ ਕਲਾਕਾਰ ਸ਼ਾਮਿਲ ਹਨ । ਜਿਨ੍ਹਾਂ ਨੇ ਵਾਇਸ ਆਫ਼ ਪੰਜਾਬ ਦੇ ਮੰਚ ‘ਤੇ ਪਰਫਾਰਮ ਕੀਤਾ ਅਤੇ ਅੱਜ ਇਹ ਗਾਇਕ ਚੋਟੀ ਦੇ ਗਾਇਕਾਂ ‘ਚ ਸ਼ੁਮਾਰ ਹਨ । ਸੋ ਤੁਸੀਂ ਵੀ ਵਾਇਸ ਆਫ਼ ਪੰਜਾਬ ਸੀਜ਼ਨ -13 ਦੇ ਅੰਮ੍ਰਿਤਸਰ ਦੇ ਸਿਟੀ ਆਡੀਸ਼ਨ ਵੇਖ ਸਕਦੇ ਹੋ ।  5 ਦਸੰਬਰ ਤੋਂ ਸਭ ਤੋਂ ਵੱਡੇ ਸਿੰਗਿੰਗ ਰਿਅਲਟੀ ਸ਼ੋਅ 'ਵਾਇਸ ਆਫ਼ ਪੰਜਾਬ 13' ਦੇ ਸਿਟੀ ਆਡੀਸ਼ਨਸ, ਸ਼ਾਮੀਂ 6:45 ਵਜੇ ਸਿਰਫ਼ ਪੀਟੀਸੀ ਪੰਜਾਬੀ 'ਤੇ Amritsa |

 

View this post on Instagram

 

A post shared by PTC Punjabi (@ptcpunjabi)

You may also like