ਦੇਖੋ ਕਿਵੇਂ ਜੋਸ਼ ਭਰ ਰਹੇ ਨੇ ਕਿਸਾਨੀ ਗੀਤ, ਰਣਜੀਤ ਬਾਵਾ ਦੇ ‘ਫਤਿਹ ਆ’ ਗੀਤ ‘ਤੇ ਬਜ਼ੁਰਗ ਬਾਬੇ ਨੇ ਦਿਖਾਇਆ ਆਪਣਾ ਜਜ਼ਬਾ
Lajwinder kaur
January 6th 2021 05:20 PM --
Updated:
January 6th 2021 05:02 PM
ਪੰਜਾਬੀ ਗਾਇਕ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਬਜ਼ੁਰਗ ਬਾਬੇ ਦੇ ਜੋਸ਼ ਵਾਲੀ ਵੀਡੀਓ ਨੂੰ ਦਰਸ਼ਕਾਂ ਦੇ ਨਾਲ ਸ਼ੇਅਰ ਕੀਤਾ ਹੈ । 
ਇਸ ਵੀਡੀਓ ‘ਚ ਇੱਕ ਬਜ਼ੁਰਗ ਬਾਬਾ ਤੇ ਕੁਝ ਨੌਜਵਾਨ ਕਿਸਾਨੀ ਝੰਡਾ ਲੈ ਕੇ ਸੜਕਾਂ ਉੱਤੇ ਥਿਰਕਦੇ ਹੋਏ ਨਜ਼ਰ ਆ ਰਹੇ ਨੇ । ਵੀਡੀਓ ‘ਚ ਰਣਜੀਤ ਬਾਵਾ ਦਾ ਹਾਲ ਹੀ ‘ਚ ਆਇਆ ਗੀਤ ‘ਫਤਿਹ ਆ’ ਸੁਣਨ ਨੂੰ ਮਿਲ ਰਿਹਾ ਹੈ।

ਗਾਇਕ ਰਣਜੀਤ ਬਾਵਾ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ- ‘ਚੜਦੀ ਕਲਾ ਵਾਲੇ ਲੋਕ..ਬਾਬਾ ਸੁੱਖ ਰੱਖੇ ਤੇ ਏਵੇਂ ਹਿੰਮਤ ਬਖ਼ਸ਼ ਸਾਰੇ ਵੀਰਾਂ ਨੂੰ..ਫਤਿਹ ਆ’ । ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ । ਦੱਸ ਦਈਏ ਕਿਸਾਨ ਪਿਛਲੇ ਕਈ ਦਿਨਾਂ ਤੋਂ ਮਾਰੂ ਬਿੱਲਾਂ ਨੂੰ ਰੱਦ ਕਰਨ ਦੇ ਲਈ ਸ਼ਾਂਤਮਈ ਢੰਗ ਦੇ ਨਾਲ ਅੰਦੋਲਨ ਕਰ ਰਹੇ ਨੇ।

View this post on Instagram