ਦੇਖੋ ਕਿਵੇਂ ਜੋਸ਼ ਭਰ ਰਹੇ ਨੇ ਕਿਸਾਨੀ ਗੀਤ, ਰਣਜੀਤ ਬਾਵਾ ਦੇ ‘ਫਤਿਹ ਆ’ ਗੀਤ ‘ਤੇ ਬਜ਼ੁਰਗ ਬਾਬੇ ਨੇ ਦਿਖਾਇਆ ਆਪਣਾ ਜਜ਼ਬਾ

written by Lajwinder kaur | January 06, 2021

ਪੰਜਾਬੀ ਗਾਇਕ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਬਜ਼ੁਰਗ ਬਾਬੇ ਦੇ ਜੋਸ਼ ਵਾਲੀ ਵੀਡੀਓ ਨੂੰ ਦਰਸ਼ਕਾਂ ਦੇ ਨਾਲ ਸ਼ੇਅਰ ਕੀਤਾ ਹੈ । ranjit bawa fateh aa ਹੋਰ ਪੜ੍ਹੋ : ਦੇਖੋ ਵੀਡੀਓ : ਰਣਜੀਤ ਬਾਵਾ ਦਾ ਨਵਾਂ ਜੋਸ਼ ਨਾਲ ਭਰਿਆ ਗੀਤ ‘ਫਤਿਹ ਆ’ ਹੋਇਆ ਰਿਲੀਜ਼, ਸਿੱਖ ਕੌਮ ਦੀ ਬਹਾਦਰੀ ਤੇ ਅਣਖ ਨੂੰ ਕੀਤਾ ਬਿਆਨ
ਇਸ ਵੀਡੀਓ ‘ਚ ਇੱਕ ਬਜ਼ੁਰਗ ਬਾਬਾ ਤੇ ਕੁਝ ਨੌਜਵਾਨ ਕਿਸਾਨੀ ਝੰਡਾ ਲੈ ਕੇ ਸੜਕਾਂ ਉੱਤੇ ਥਿਰਕਦੇ ਹੋਏ ਨਜ਼ਰ ਆ ਰਹੇ ਨੇ । ਵੀਡੀਓ ‘ਚ ਰਣਜੀਤ ਬਾਵਾ ਦਾ ਹਾਲ ਹੀ ‘ਚ ਆਇਆ ਗੀਤ ‘ਫਤਿਹ ਆ’ ਸੁਣਨ ਨੂੰ ਮਿਲ ਰਿਹਾ ਹੈ। inside photo of old man ਗਾਇਕ ਰਣਜੀਤ ਬਾਵਾ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ- ‘ਚੜਦੀ ਕਲਾ ਵਾਲੇ ਲੋਕ..ਬਾਬਾ ਸੁੱਖ ਰੱਖੇ ਤੇ ਏਵੇਂ ਹਿੰਮਤ ਬਖ਼ਸ਼ ਸਾਰੇ ਵੀਰਾਂ ਨੂੰ..ਫਤਿਹ ਆ’ । ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ । ਦੱਸ ਦਈਏ ਕਿਸਾਨ ਪਿਛਲੇ ਕਈ ਦਿਨਾਂ ਤੋਂ ਮਾਰੂ ਬਿੱਲਾਂ ਨੂੰ ਰੱਦ ਕਰਨ ਦੇ ਲਈ ਸ਼ਾਂਤਮਈ ਢੰਗ ਦੇ ਨਾਲ ਅੰਦੋਲਨ ਕਰ ਰਹੇ ਨੇ। inside pic of farmer protest at delhi    

 

0 Comments
0

You may also like