ਫ਼ਿਰੋਜਪੁਰ ਦੇ ਇਸ ਗੱਭਰੂ ਨੇ ਬਾਲੀਵੁੱਡ ਜਗਤ ‘ਚ ਚਮਕਾਇਆ ਹੈ ਨਾਂਅ, ਪੰਜਾਬੀ ਫ਼ਿਲਮਾਂ ਨਾਲ ਵੀ ਹੈ ਖ਼ਾਸ ਲਗਾਅ, ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 ਲਈ ਹੋਏ ਨੇ ਨੌਮੀਨੇਟ

By  Lajwinder kaur June 26th 2020 02:30 PM -- Updated: June 26th 2020 04:08 PM

ਫ਼ਿਰੋਜਪੁਰ ਦੇ ਜੰਮਪਲ ਇਹ ਪੰਜਾਬੀ ਗੱਭਰੂ ਨੇ ਆਪਣੀ ਅਦਾਕਾਰੀ ਦੇ ਨਾਲ ਬਾਲੀਵੁੱਡ ਫ਼ਿਲਮਾਂ ‘ਚ ਪੰਜਾਬੀਆਂ ਦਾ ਨਾਂਅ ਰੌਸ਼ਨ ਕੀਤਾ ਹੈ ।  ਜੀ ਹਾਂ ਮਾਨਵ ਵਿਜ ਜਿਨ੍ਹਾਂ ਨੇ ਆਪਣੀ ਅਦਾਕਾਰੀ ਦਾ ਸਿੱਕਾ ਬਾਲੀਵੁੱਡ ‘ਚ ਬੋਲਦਾ ਹੈ । ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 2002 ‘ਚ ਸ਼ਹੀਦ ਭਗਤ ਸਿੰਘ ‘ਤੇ ਬਣੀ ਫ਼ਿਲਮ ਸ਼ਹੀਦ-ਏ-ਆਜ਼ਮ ਤੋਂ ਕੀਤੀ ਸੀ । ਇਸ ਫ਼ਿਲਮ ‘ਚ ਉਨ੍ਹਾਂ ਨੇ ਸੁਖਦੇਵ ਦਾ ਕਿਰਦਾਰ ਨਿਭਾਇਆ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ ਨਾਮ ਸ਼ਬਾਨਾ, ਫਿਲੌਰੀ, ਇੰਦੂ ਸਰਕਾਰ, ਅੰਧਾਧੁੰਨ, ਉੜਤਾ ਪੰਜਾਬ, ਰੇਸ 3, ਭਾਰਤ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਪਸੰਦ ਕੀਤਾ ਗਿਆ ਹੈ ।     saif ali khan and manav vij

Vote for your favourite : https://www.ptcpunjabi.co.in/voting/

bollywood actor manav vij with wife

ਪਰ ਪੰਜਾਬੀ ਹੋਣ ਕਰਕੇ ਉਨ੍ਹਾਂ ਦਾ ਪੰਜਾਬੀ ਫ਼ਿਲਮਾਂ ਦੇ ਨਾਲ ਵੀ ਖ਼ਾਸ ਲਗਾਅ ਹੈ । ਜੀ ਹਾਂ ਉਨ੍ਹਾਂ ਨੇ ਮੰਨਤ, ਮਿੰਨੀ ਪੰਜਾਬ, ਬੁਰਾਰ, ਪੰਜਾਬ 1984, ਦਿਲ ਵਿਲ ਪਿਆਰ ਵਿਆਰ, ਰੰਗੂਨ, ਡੀਐੱਸਪੀ ਦੇਵ ਵਰਗੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ।

dsp dev manav vij

 

best neagtive role

ਪਿਛਲੇ ਸਾਲ ਆਈ ਪੰਜਾਬੀ ਫ਼ਿਲਮ ਡੀਐੱਸਪੀ ਦੇਵ ਲਈ ਉਨ੍ਹਾਂ ਨੂੰ ਨੌਮੀਨੇਟ ਕੀਤਾ ਗਿਆ ਹੈ । ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 ਦੀ ‘Best Performance In Negative Role’ ਕੈਟਾਗਿਰੀ ਲਈ ਉਨ੍ਹਾਂ ਵੱਲੋਂ ਨਿਭਾਏ ਰੋਲ ਨੂੰ ਸ਼ਾਮਿਲ ਕੀਤਾ ਗਿਆ ਹੈ । ਸੋ ਜੇ ਤੁਹਾਨੂੰ ਵੀ ਉਨ੍ਹਾਂ ਦਾ ਇਹ ਨੈਗਟਿਵ ਰੋਲ ਪਸੰਦ ਆਇਆ ਹੈ ਤਾਂ ਇਸ ਦਿੱਤੇ ਹੋਏ ਲਿੰਕ https://www.ptcpunjabi.co.in/voting/ ‘ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ । ਆਪਣੀ ਪਸੰਦ ਦੇ ਕਲਾਕਾਰ ਨੂੰ ਵੋਟ ਕਰਨ ਲਈ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ ਉੱਤੇ ਜਾ ਕੇ ਵੀ ਵੋਟ ਕਰ ਸਕਦੇ ਹੋ । ਤਿੰਨ ਜੁਲਾਈ ਨੂੰ ਇਹਨਾਂ ਫ਼ਿਲਮੀ ਸਿਤਾਰਿਆਂ ਨੂੰ ਉਹਨਾਂ ਦੇ ਘਰ ਵਿੱਚ ਹੀ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਨਾਲ ਸਨਮਾਨਿਤ ਕੀਤਾ ਜਾਵੇਗਾ । ਸੋ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ਼ ਤੇ ਪੀਟੀਸੀ ਪੰਜਾਬੀ ਚੈਨਲ ਦੇ ਨਾਲ ।

Related Post