PM ਮੋਦੀ ਸਣੇ ਦੇਸ਼ ਦੀ ਮਸ਼ਹੂਰ ਹਸਤੀਆਂਨੇ ਬੱਪੀ ਲਹਿਰੀ ਨੂੰ ਦਿੱਤੀ ਸ਼ਰਧਾਂਜਲੀ

By  Pushp Raj February 16th 2022 05:15 PM -- Updated: February 16th 2022 05:21 PM

ਬਾਲੀਵੁੱਡ ਦੇ ਗੋਲਡਨ ਮੈਨ ਦੇ ਨਾਂਅ ਨਾਲ ਮਸ਼ਹੂਰ ਦਿੱਗਜ ਗਾਇਕ ਤੇ ਸੰਗੀਤਕਾਰ ਬੱਪੀ ਲਹਿਰੀ ਦਾ ਅੱਜ ਸਵੇਰੇ ਮੁੰਬਈ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਬੱਪੀ ਲਹਿਰੀ ਦੇ ਦੇਹਾਂਤ ਨਾਲ ਬਾਲੀਵੁੱਡ ਜਗਤ ਵਿੱਚ ਸੋਗ ਦੀ ਲਹਿਰ ਹੈ। ਇਸ ਮੌਕੇ ਦੇਸ਼ ਦੇ ਪੀਐਮ ਮੋਦੀ ਸਣੇ ਕਈ ਹੋਰ ਮਸ਼ਹੂਰ ਹਸਤੀਆਂ ਨੇ ਬੱਪੀ ਲਹਿਰੀ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਜਾਣਕਾਰੀ ਮੁਤਾਬਕ 70 ਸਾਲਾ ਬੱਪੀ ਲਹਿਰੀ ਪਿਛਲੇ ਲੰਮੇਂ ਸਮੇਂ ਤੋਂ ਬਿਮਾਰ ਸਨ। ਸੰਗੀਤਕਾਰ ਬੱਪੀ ਲਹਿਰੀ ਨੇ ਮੁੰਬਈ ਦੇ ਜੁਹੂ ਕ੍ਰਿਟੀ ਕੇਅਰ ਹਸਪਤਾਲ 'ਚ ਬੁੱਧਵਾਰ ਸਵੇਰੇ ਆਖ਼ਰੀ ਸਾਹ ਲਏ। ਬੱਪੀ ਲਾਹਿਰੀ ਔਬਸਟ੍ਰਕਟਿਵ ਸਲੀਪ ਐਪਨੀਆ (OSA) ਅਤੇ ਰੀਕਰੇਂਟ ਚੇਸਟ ਇੰਫੇਕਸ਼ਨ ਤੋਂ ਪੀੜਤ ਸਨ।

Shri Bappi Lahiri Ji’s music was all encompassing, beautifully expressing diverse emotions. People across generations could relate to his works. His lively nature will be missed by everyone. Saddened by his demise. Condolences to his family and admirers. Om Shanti. pic.twitter.com/fLjjrTZ8Jq

— Narendra Modi (@narendramodi) February 16, 2022

ਬੱਪੀ ਲਹਿਰੀ ਦੇ ਦੇਹਾਂਤ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਨੇ ਉਨ੍ਹਾਂ ਨਾਲ ਆਪਣੀ ਇੱਕ ਤਸਵੀਰ ਸ਼ੇਅਰ ਕਰ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਪੀਐਮ ਮੋਦੀ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ, "ਸ਼੍ਰੀ ਬੱਪੀ ਲਹਿਰੀ ਜੀ ਦਾ ਸਾਰਾ ਸੰਗੀਤ ਵਿਭਿੰਨ ਭਾਵਨਾਵਾਂ ਨੂੰ ਸੁੰਦਰਤਾ ਨਾਲ ਪ੍ਰਗਟ ਕਰਦਾ ਸੀ। ਪੀੜ੍ਹੀ ਦਰ ਪੀੜ੍ਹੀ ਲੋਕ ਉਸ ਦੀਆਂ ਰਚਨਾਵਾਂ ਨਾਲ ਸਬੰਧਤ ਹੋ ਸਕਦੇ ਹਨ। ਉਨ੍ਹਾਂ ਦੇ ਜੀਵੰਤ ਤੇ ਖੁਸ਼ਮਿਜ਼ਾਜ ਸੁਭਾਅ ਨੂੰ ਹਰ ਕੋਈ ਯਾਦ ਕਰੇਗਾ। ਉਨ੍ਹਾਂ ਦੇ ਦੇਹਾਂਤ ਤੋਂ ਦੁਖੀ ਹਾਂ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਹਮਦਰਦੀ। ਓਮ ਸ਼ਾਂਤੀ।"

Another legend gone. #BappiLahiri. Had the good fortune of working closely with him when I shot an ad for p&g and then when I worked with White Feather Films for @_SanjayGupta. Man of incredible melody and talent. pic.twitter.com/FlQUiPm9yl

— Hansal Mehta (@mehtahansal) February 16, 2022

ਇਸ ਮੌਕੇ 'ਤੇ ਮਸ਼ਹੂਰ ਫਿਲਮ ਨਿਰਦੇਸ਼ਕ ਹੰਸਲ ਮਹਿਤਾ ਨੇ ਟਵੀਟ ਕੀਤਾ- ਇਕ ਹੋਰ ਮਹਾਨ ਵਿਅਕਤੀ ਸਾਨੂੰ ਛੱਡ ਗਿਆ। P&G ਲਈ ਇੱਕ ਵਿਗਿਆਪਨ ਸ਼ੂਟ ਦੌਰਾਨ ਉਸ ਨਾਲ ਕੰਮ ਕਰਨ ਅਤੇ ਫਿਰ ਵ੍ਹਾਈਟ ਫੇਦਰ ਫਿਲਮਜ਼ ਨਾਲ ਕੰਮ ਕਰਨ ਦਾ ਸਨਮਾਨ ਮਿਲਿਆ।

Shocked and saddened to hear about the demise of legendary music composer - singer #BappiLahiri ji… Deepest condolences to his family… Om Shanti ??? pic.twitter.com/Ko5BgmQJGu

— taran adarsh (@taran_adarsh) February 16, 2022

ਫਿਲਮ ਆਲੋਚਕ ਤਰਨ ਆਦਰਸ਼ ਨੇ ਟਵੀਟ ਕੀਤਾ - ਪ੍ਰਸਿੱਧ ਸੰਗੀਤਕਾਰ-ਗਾਇਕ ਬੱਪੀ ਲਹਿਰੀ ਜੀ ਦੇ ਦੇਹਾਂਤ ਬਾਰੇ ਸੁਣ ਕੇ ਸਦਮਾ ਅਤੇ ਦੁਖੀ ਹਾਂ। ਉਨ੍ਹਾਂ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ। ? ਸ਼ਾਂਤੀ

ਹੋਰ ਪੜ੍ਹੋ: ਸ਼ਹਿਦ ਕਪੂਰ ਦੀ ਫ਼ਿਲਮ ਜਰਸੀ 14 ਅਪ੍ਰੈਲ ਨੂੰ ਹੋਵੇਗੀ ਰਿਲੀਜ਼,ਮੇਕਰਸ ਨੇ ਕਨਫਰੰਮ ਕੀਤੀ ਤਰੀਕ

ਬਾਲੀਵੁੱਡ ਅਦਾਕਾਰ ਅਜੇ ਦੇਵਗਨ ਨੇ ਵੀ ਬੱਪੀ ਦਾ ਨੂੰ ਟਵੀਟ ਕਰ ਸ਼ਰਧਾਂਜਲੀ ਭੇਂਟ ਕੀਤੀ। ਅਜੇ ਨੇ ਲਿਖਿਆ, "ਬੱਪੀ ਦਾ ਵਿਅਕਤੀਗਤ ਤੌਰ 'ਤੇ ਬਹੁਤ ਹੀ ਪਿਆਰੇ ਸਨ। ਉਨ੍ਹਾਂ ਦੇ ਸੰਗੀਤ ਵਿੱਚ ਇੱਕ ਕਿਨਾਰਾ ਸੀ। ਉਸ ਨੇ ਚਲਤੇ ਚਲਤੇ, ਸੁਰੱਖਿਆ ਅਤੇ ਡਿਸਕੋ ਡਾਂਸਰ ਨਾਲ ਹਿੰਦੀ ਫ਼ਿਲਮ ਸੰਗੀਤ ਵਿੱਚ ਇੱਕ ਹੋਰ ਸਮਕਾਲੀ ਸ਼ੈਲੀ ਪੇਸ਼ ਕੀਤੀ।? ਸ਼ਾਂਤੀ ਦਾਦਾ? ਤੁਹਾਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। "

Bappi Da was so endearing in person. But, his music had an edge. He introduced a more contemporary style to Hindi film music with Chalte Chalte, Suraksha & Disco Dancer.

? Shanti Dada? You will be missed

— Ajay Devgn (@ajaydevgn) February 16, 2022

Related Post