Meena's Husband Death: ਮੰਦਿਰਾ ਬੇਦੀ ਤੋਂ ਬਾਅਦ ਇਸ ਅਦਾਕਾਰਾ ਦੇ ਪਤੀ ਦੀ ਹੋਈ ਅਚਾਨਕ ਮੌਤ, ਕਲਾਕਾਰ ਜਤਾ ਰਹੇ ਨੇ ਦੁੱਖ

By  Lajwinder kaur June 29th 2022 04:37 PM

ਮਨੋਰੰਜਨ ਜਗਤ ਤੋਂ ਇੱਕ ਦੁੱਖਦਾਇਕ ਖਬਰ ਸਾਹਮਣੇ ਆਈ ਹੈ। ਮਸ਼ਹੂਰ ਤਾਮਿਲ ਅਦਾਕਾਰਾ ਮੀਨਾ ਦੇ ਪਤੀ ਵਿਦਿਆਸਾਗਰ ਦਾ ਮੰਗਲਵਾਰ ਰਾਤ ਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ‘ਚ ਦਿਹਾਂਤ ਹੋ ਗਿਆ ਹੈ।

48 ਸਾਲ ਦੀ ਉਮਰ ਵਿੱਚ ਵਿਦਿਆਸਾਗਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਨੇ। ਅਭਿਨੇਤਰੀ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਵਿਦਿਆਸਾਗਰ ਨੂੰ ਇਸੇ ਸਾਲ ਮਾਰਚ 'ਚ ਫੇਫੜਿਆਂ ਦੀ ਬਿਮਾਰੀ ਦਾ ਪਤਾ ਲੱਗਾ ਸੀ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾਣਾ ਸੀ।

ਹੋਰ ਪੜ੍ਹੋ : ਸੈਫ ਆਪਣੇ ਦੋਸਤਾਂ ਦੇ ਨਾਲ ਖਿਚਵਾ ਰਹੇ ਸੀ ਤਸਵੀਰਾਂ, ਤੈਮੂਰ ਨੇ ਗੁੱਸੇ ‘ਚ ਦਿੱਤਾ ਅਜਿਹਾ ਪੋਜ਼ ਤੇ ਪਾਪਾ ਦੀ ਤਸਵੀਰ ਕਰ ਦਿੱਤੀ ਖਰਾਬ

inside image of meera's husband death

ਇਸ ਤੋਂ ਪਹਿਲਾਂ ਉਹ ਕੋਵਿਡ-19 ਦੀ ਲਪੇਟ 'ਚ ਆ ਗਿਆ ਸੀ, ਪਰ ਉਹ ਇਸ ਤੋਂ ਉਭਰਨ 'ਚ ਕਾਮਯਾਬ ਰਿਹਾ। ਸੂਤਰਾਂ ਦੀ ਮੰਨੀਏ ਤਾਂ ਫੇਫੜਿਆਂ ਦੀ ਸਮੱਸਿਆ ਦੇ ਇਲਾਜ ਲਈ ਹਸਪਤਾਲ 'ਚ ਭਰਤੀ ਵਿਦਿਆਸਾਗਰ ਦੀ ਮੰਗਲਵਾਰ ਰਾਤ ਨੂੰ ਤਬੀਅਤ ਵਿਗੜ ਗਈ ਅਤੇ ਸ਼ਾਮ ਕਰੀਬ 7 ਵਜੇ ਉਨ੍ਹਾਂ ਦੀ ਮੌਤ ਹੋ ਗਈ।

tamil actress meena images

ਉਨ੍ਹਾਂ ਦਾ ਅੰਤਿਮ ਸੰਸਕਾਰ ਚੇਨਈ ਦੇ ਬੇਸੰਤ ਨਗਰ ਸ਼ਮਸ਼ਾਨਘਾਟ ਕੀਤਾ ਗਿਆ ਹੈ। ਮੀਨਾ, ਜਿਸ ਨੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਸਿਨੇਮਾ ਵਿੱਚ ਵਿਆਪਕ ਤੌਰ 'ਤੇ ਕੰਮ ਕੀਤਾ ਹੈ।

inside image of tamil actress meena

ਇਸ ਤੋਂ ਇਲਾਵਾ, ਅਭਿਨੇਤਰੀ ਮੋਹਨ ਲਾਲ ਦੀ 'ਦ੍ਰਿਸ਼ਯਮ' ਅਤੇ ਕਮਲ ਹਾਸਨ ਦੀ 'ਅਵੈ ਸ਼ਨਮੁਗੀ' ਸਮੇਤ ਕਈ ਆਲੋਚਨਾਤਮਕ ਤੌਰ 'ਤੇ ਮੰਨੇ-ਪ੍ਰਮੰਨੇ ਸੁਪਰਹਿੱਟ ਫਿਲਮਾਂ ਦਾ ਹਿੱਸਾ ਰਹੀ ਹੈ। ਮਸ਼ਹੂਰ ਤਾਮਿਲ ਅਦਾਕਾਰਾ ਮੀਨਾ ਦੇ ਪਤੀ ਵਿਦਿਆਸਾਗਰ ਦੀ ਅਚਾਨਕ ਮੌਤ ਨੇ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਡਿੱਗ ਗਿਆ ਹੈ।

ਹੋਰ ਪੜ੍ਹੋ: ਇਸ ਪੁਰਾਣੀ ਤਸਵੀਰ ‘ਚ ਨਜ਼ਰ ਆ ਰਹੀਆਂ ਬੱਚੀਆਂ ਨੂੰ ਕੀ ਤੁਸੀਂ ਪਹਿਚਾਣ ਪਾਏ ਹੋ? ਦੋਵੇਂ ਭੈਣਾਂ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੀਤਾ ਹੈ ਕੰਮ

Related Post