ਸੈਫ ਆਪਣੇ ਦੋਸਤਾਂ ਦੇ ਨਾਲ ਖਿਚਵਾ ਰਹੇ ਸੀ ਤਸਵੀਰਾਂ, ਤੈਮੂਰ ਨੇ ਗੁੱਸੇ ‘ਚ ਦਿੱਤਾ ਅਜਿਹਾ ਪੋਜ਼ ਤੇ ਪਾਪਾ ਦੀ ਤਸਵੀਰ ਕਰ ਦਿੱਤੀ ਖਰਾਬ

written by Lajwinder kaur | June 29, 2022

ਇਨ੍ਹੀਂ ਦਿਨੀਂ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਆਪਣੇ ਬੱਚਿਆਂ ਨਾਲ ਲੰਡਨ 'ਚ ਛੁੱਟੀਆਂ ਮਨਾ ਰਹੇ ਹਨ। ਇਹ ਜੋੜੀ ਛੁੱਟੀਆਂ ਦਾ ਖੂਬ ਮਸਤੀ ਕਰ ਰਹੀ ਹੈ। ਕਰੀਨਾ ਕਪੂਰ ਨੇ ਇੰਸਟਾ ਅਕਾਉਂਟ 'ਤੇ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਨਵੀਆਂ ਤਸਵੀਰਾਂ 'ਚ ਬੇਬੋ ਜਿੱਥੇ ਫੋਟੋ ਲਈ ਪੋਜ਼ ਦਿੰਦੀ ਨਜ਼ਰ ਆ ਰਹੀ ਹੈ, ਉੱਥੇ ਹੀ ਛੋਟੇ ਨਵਾਬ ਤੈਮੂਰ ਅਲੀ ਖ਼ਾਨ ਕੈਮਰੇ ਵੱਲ ਦੇਖ ਕੇ ਆਪਣੀ ਅਜੀਬੋ ਗਰੀਬ ਸ਼ਕਲ ਬਣਾ ਕੇ ਪੋਜ਼ ਦੇ ਰਿਹਾ ਹੈ। ਇਹ ਤਸਵੀਰ ਦੇਖ ਕੇ ਅਜਿਹਾ ਲਗਦਾ ਹੈ ਕਿ ਉਹ ਫੋਟੋ ਲਈ ਪੋਜ਼ ਨਹੀਂ ਦੇਣਾ ਚਾਹੁੰਦਾ ਤਾਂ ਉਹ ਮੂੰਹ ਜਿਹੇ ਬਣਾ ਕੇ ਫੋਟੋ ਨੂੰ ਖਬਾਰ ਕਰ ਰਿਹਾ ਹੈ।

ਹੋਰ ਪੜ੍ਹੋ : Alia Bhatt Pregnancy: ਪ੍ਰੈਗਨੈਂਸੀ ਦਾ ਐਲਾਨ ਕਰਨ ਤੋਂ ਬਾਅਦ ਆਲੀਆ ਭੱਟ ਦੀ ਪਹਿਲੀ ਫੋਟੋ ਆਈ ਸਾਹਮਣੇ, ਚਿਹਰੇ 'ਤੇ ਨਜ਼ਰ ਆਈ ਚਮਕ

saif and taimur

ਵਾਇਰਲ ਹੋ ਰਹੀ ਫੋਟੋ 'ਚ ਤੈਮੂਰ ਆਪਣੇ ਪਾਪਾ ਸੈਫ ਦੀ ਗੋਦ 'ਚ ਪੋਜ਼ ਦਿੰਦੇ ਨਜ਼ਰ ਆ ਰਹੇ ਹਨ, ਜਦਕਿ ਬਾਕੀ ਸਾਰੇ ਮੁਸਕਰਾਹਟ ਨਾਲ ਪੋਜ਼ ਦੇ ਰਹੇ ਹਨ। ਪਰ ਫੋਟੋ ਵਿੱਚ ਛੋਟਾ ਬੱਚਾ ਉਦਾਸੀਨ ਦਿਖਾਈ ਦਿੰਦਾ ਹੈ। ਤਸਵੀਰਾਂ 'ਚ ਤੈਮੂਰ ਕੈਮਰੇ ਤੋਂ ਦੂਰ ਨਜ਼ਰ ਆ ਰਿਹਾ ਹੈ ਅਤੇ ਲੱਗਦਾ ਹੈ ਕਿ ਉਹ ਫੋਟੋ ਖਿਚਵਾਉਣ ਦੇ ਮੂਡ 'ਚ ਨਹੀਂ ਹੈ। ਇਕ ਫੋਟੋ 'ਚ ਉਹ ਪਾਪਾ ਦੀ ਕੌਫੀ 'ਚੋਂ ਕੌਫੀ ਪੀਂਦੇ ਨਜ਼ਰ ਆ ਰਹੇ ਹਨ। ਇੱਕ ਤਸਵੀਰ 'ਚ ਕਰੀਨਾ ਇੱਕ ਪ੍ਰਸ਼ੰਸਕ ਨਾਲ ਕੌਫੀ ਫੜੀ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਪਰ ਇਸ ਤਸਵੀਰ ਚ ਤੈਮੂਰ ਪਿੱਠ ਕਰਕੇ ਪੋਜ਼ ਦੇ ਰਿਹਾ ਹੈ।

taimur pic with saif and kareena

ਪ੍ਰਸ਼ੰਸਕਾਂ ਨੇ ਪੋਸਟ 'ਤੇ ਟਿੱਪਣੀ ਕੀਤੀ ਹੈ, "ਇਹ ਟਿਮ ਹਮੇਸ਼ਾ ਇੰਨਾ ਗੁੱਸੇ ਵਿੱਚ ਕਿਉਂ ਰਹਿੰਦਾ ਹੈ।" ਹਾਲ ਹੀ ਵਿੱਚ, ਪਰਿਵਾਰ ਲੰਡਨ ਵਿੱਚ ਰੋਲਿੰਗ ਸਟੋਨ ਸੰਗੀਤ ਸਮਾਰੋਹ ਵਿੱਚ ਸ਼ਾਮਿਲ ਹੋਇਆ ਸੀ ਅਤੇ ਉਨ੍ਹਾਂ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ।

viral pic of taimur and kareena

ਦੱਸ ਦੇਈਏ ਕਿ ਕਰੀਨਾ ਨੇ ਆਪਣੇ OTT ਡੈਬਿਊ ਪ੍ਰੋਜੈਕਟ ਦੀ ਸ਼ੂਟਿੰਗ ਸ਼ੈਡਿਊਲ ਨੂੰ ਪੂਰਾ ਕਰਨ ਤੋਂ ਬਾਅਦ ਇੱਕ ਮਿੰਨੀ ਬ੍ਰੇਕ ਲਿਆ। ਇਸ ਤੋਂ ਇਲਾਵਾ ਉਹ ਆਮਿਰ ਖ਼ਾਨ ਨਾਲ ਫਿਲਮ ਲਾਲ ਸਿੰਘ ਚੱਢਾ ‘ਚ ਨਜ਼ਰ ਆਵੇਗੀ।

 

You may also like