ਇਸ ਪੁਰਾਣੀ ਤਸਵੀਰ ‘ਚ ਨਜ਼ਰ ਆ ਰਹੀਆਂ ਬੱਚੀਆਂ ਨੂੰ ਕੀ ਤੁਸੀਂ ਪਹਿਚਾਣ ਪਾਏ ਹੋ? ਦੋਵੇਂ ਭੈਣਾਂ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੀਤਾ ਹੈ ਕੰਮ

written by Lajwinder kaur | June 28, 2022

ਬਾਲੀਵੁੱਡ ਸਿਤਾਰਿਆਂ ਦੀ ਨਿੱਜੀ ਜ਼ਿੰਦਗੀ ਹੋਵੇ ਜਾਂ ਉਨ੍ਹਾਂ ਦੇ ਬਚਪਨ ਬਾਰੇ ਸੁਣ ਕੇ, ਪ੍ਰਸ਼ੰਸਕ ਬਹੁਤ ਉਤਸੁਕ ਰਹਿੰਦੇ ਹਨ। ਬਾਲੀਵੁੱਡ ਸਿਤਾਰਿਆਂ ਦੇ ਪਰਿਵਾਰਕ ਮੈਂਬਰ ਹੋਣ ਜਾਂ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਬਚਪਨ ਦੀਆਂ ਤਸਵੀਰਾਂ, ਇਹ ਕਾਫੀ ਵਾਇਰਲ ਹੁੰਦੀਆਂ ਹਨ। ਸਿਤਾਰਿਆਂ ਦੇ ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੁੰਦੀਆਂ ਹਨ। ਵਾਇਰਲ ਹੋ ਰਹੀ ਇਸ ਪੁਰਾਣੀ ਤਸਵੀਰ ‘ਚ ਨਜ਼ਰ ਆ ਰਹੀਆਂ ਬੱਚੀਆਂ ਨੂੰ ਕੀ ਤੁਸੀਂ ਪਹਿਚਾਣ ਪਾਏ ਹੋ। ਇਹ ਦੋਵੇਂ  ਬੱਚੀਆਂ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ਚ ਕੰਮ ਕੀਤਾ ਹੈ।

ਹੋਰ ਪੜ੍ਹੋ : ਮਿਸ ਪੂਜਾ ਆਪਣੇ ਪੁੱਤਰ ਨਾਲ ਖੇਡਦੀ ਆਈ ਨਜ਼ਰ, ਮਾਂ-ਪੁੱਤ ਦਾ ਇਹ ਕਿਊਟ ਅੰਦਾਜ਼ ਸਭ ਨੂੰ ਆ ਰਿਹਾ ਹੈ ਖੂਬ ਪਸੰਦ

viral pic of tabu

ਦੋਵੇਂ ਕੁੜੀਆਂ ਵੱਡੀਆਂ ਹੋ ਕੇ ਵੱਡੀਆਂ ਸਟਾਰ ਬਣ ਚੁੱਕੀਆਂ ਹਨ। ਦੋਵੇਂ ਸ਼ਾਨਦਾਰ ਅਭਿਨੇਤਰੀਆਂ ਹਨ। ਸ਼ਾਇਦ ਤੁਸੀਂ ਇਨ੍ਹਾਂ ਦੋਹਾਂ ਸਟਾਰ ਭੈਣਾਂ ਨੂੰ ਪਛਾਣ ਲਿਆ ਹੋਵੇ ਅਤੇ ਜੇਕਰ ਤੁਸੀਂ ਨਹੀਂ ਜਾਣਦੇ ਤਾਂ ਤੁਹਾਨੂੰ ਦੱਸ ਦੇਈਏ ਕਿ ਇਹ 80 ਅਤੇ 90 ਦੇ ਦਹਾਕੇ ਦੀ ਖੂਬਸੂਰਤ ਅਤੇ ਪ੍ਰਤਿਭਾਸ਼ਾਲੀ ਅਭਿਨੇਤਰੀ ਫਰਾਹ ਨਾਜ਼ ਅਤੇ ਤੱਬੂ ਦੀ ਫੋਟੋ ਹੈ।

ਦੋਵੇਂ ਵੱਡੀਆਂ ਹੋ ਗਈਆਂ ਹਨ ਅਤੇ ਬਹੁਤ ਹੀ ਖੂਬਸੂਰਤ ਅਭਿਨੇਤਰੀਆਂ ਵਜੋਂ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕੀਤਾ ਹੈ। ਇਸ ਫੋਟੋ ਨੂੰ ਦੇਖ ਕੇ ਤੁਸੀਂ ਵੀ ਕਹੋਗੇ ਕਿ ਤੱਬੂ ਅਤੇ ਫਰਾਹ ਬਚਪਨ 'ਚ ਵੀ ਬਹੁਤ ਪਿਆਰੀਆਂ ਸਨ। ਫਰਾਹ ਬਾਅਦ ਵਿੱਚ ਫਿਲਮਾਂ ਤੋਂ ਗਾਇਬ ਹੋ ਗਈ ਪਰ ਤੱਬੂ ਅਜੇ ਵੀ ਫਿਲਮਾਂ ਵਿੱਚ ਸਰਗਰਮ ਹੈ ਅਤੇ ਉਸਨੇ ਇੱਕ ਤੋਂ ਵੱਧ ਕੇ ਇੱਕ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ।

ਹਾਲ ਹੀ 'ਚ ਤੱਬੂ ਸੁਪਰ ਹਿੱਟ ਫਿਲਮ 'ਭੂੱਲ ਭੁੱਲਇਆ' ‘ਚ ਨਜ਼ਰ ਆਈ ਸੀ। ਇਸ ਫਿਲਮ 'ਚ ਉਹ ਡਬਲ ਰੋਲ 'ਚ ਸੀ। ਜਦੋਂ ਵੀ ਉਹ ਪਰਦੇ 'ਤੇ ਨਜ਼ਰ ਆਉਂਦੀ ਹੈ, ਉਹ ਆਪਣੀ ਬਿਹਤਰੀਨ ਅਦਾਕਾਰੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲੈਂਦੀ ਹੈ।

You may also like