PhysicsWallah ਦੇ ਫਾਊਂਡਰ ਅਲਖ ਪਾਂਡੇ ਦੀ ਵੈਂਡਿੰਗ ਰਿਸੈਪਸ਼ਨ 'ਚ ਸ਼ਾਰਕ ਟੈਂਕ ਦੇ ਜੱਜ ਅਮਨ ਤੋਂ ਲੈ ਕੇ ਐਮਬੀਏ ਚਾਹ ਵਾਲਾ ਸਣੇ ਪਹੁੰਚੇ ਕਈ ਸੈਲਬਸ, ਵੇਖੋ ਤਸਵੀਰਾਂ

PhysicsWallah ਦੇ ਫਾਊਂਡਰ ਅਲਖ ਪਾਂਡੇ ਨੇ ਹਾਲ ਹੀ ਵਿੱਚ ਆਪਣੀ ਗਰਲਫ੍ਰੈਂਡ ਤੇ ਪੱਤਰਕਾਰ ਸ਼ਿਵਾਨੀ ਦੂਬੇ ਨਾਲ ਵਿਆਹ ਕਰਵਾ ਲਿਆ ਹੈ। ਵਿਆਹ ਤੋਂ ਬਾਅਦ ਅਲਖ ਪਾਂਡੇ ਨੇ ਪਤਨੀ ਨਾਲ ਮਿਲ ਕੇ ਵੈਡਿੰਗ ਰਿਸੈਪਸ਼ਨ ਦਾ ਆਯੋਜਨ ਕੀਤਾ। ਇਸ 'ਚ ਮਸ਼ਹੂਰ ਟੀਵੀ ਸ਼ੋਅ ਸ਼ਾਰਕ ਟੈਂਕ ਦੇ ਜਜ ਅਮਨ ਗੁਪਤਾ ਤੋਂ ਲੈ ਕੇ ਸੋਸ਼ਲ ਮੀਡੀਆ ਤੇ ਪੱਤਰਕਾਰਿਤਾ ਸਣੇ ਕਈ ਹੋਰ ਖ਼ੇਤਰ ਦੇ ਮਸ਼ਹੂਰ ਸੈਲਬਸ ਸ਼ਾਮਿਲ ਹੋਏ।

By  Pushp Raj February 28th 2023 04:39 PM -- Updated: February 28th 2023 05:22 PM

Allakh Pandey's wedding reception: ਸੋਸ਼ਲ ਮੀਡੀਆ 'ਤੇ ਮਸ਼ਹੂਰ PhysicsWallah ਦੇ ਫਾਊਂਡਰ ਅਲਖ ਪਾਂਡੇ ਨੇ ਹਾਲ ਹੀ ਵਿੱਚ ਆਪਣੀ ਗਰਲਫ੍ਰੈਂਡ ਤੇ ਪੱਤਰਕਾਰ ਸ਼ਿਵਾਨੀ ਦੂਬੇ ਨਾਲ ਵਿਆਹ ਕਰਵਾ ਲਿਆ ਹੈ। ਵਿਆਹ ਤੋਂ ਬਾਅਦ ਅਲਖ ਪਾਂਡੇ ਨੇ ਪਤਨੀ ਨਾਲ ਮਿਲ ਕੇ ਵੈਡਿੰਗ ਰਿਸੈਪਸ਼ਨ ਦਾ ਆਯੋਜਨ ਕੀਤਾ। ਇਸ 'ਚ ਮਸ਼ਹੂਰ ਟੀਵੀ ਸ਼ੋਅ ਸ਼ਾਰਕ ਟੈਂਕ ਦੇ ਜਜ ਅਮਨ ਗੁਪਤਾ ਤੋਂ ਲੈ ਕੇ ਸੋਸ਼ਲ ਮੀਡੀਆ ਤੇ ਪੱਤਰਕਾਰੀ ਸਣੇ ਕਈ ਹੋਰ ਖ਼ੇਤਰਾਂ ਦੇ ਮਸ਼ਹੂਰ ਸੈਲਬਸ ਵੀ ਸ਼ਾਮਿਲ ਹੋਏ।


ਦੱਸ ਦਈਏ ਕਿ ਅਲਖ ਪਾਂਡੇ Edtech Unicorn PhysicsWallah ਦੇ ਸੰਸਥਾਪਕ ਅਤੇ CEO ਹਨ। ਪਿਛਲੇ ਸਾਲ ਹੀ ਅਲਖ ਪਾਂਡੇ ਅਤੇ ਉਨ੍ਹਾਂ ਦੀ ਪੱਤਰਕਾਰ ਪ੍ਰੇਮਿਕਾ ਸ਼ਿਵਾਨੀ ਦੂਬੇ ਦੀ ਮੰਗਣੀ ਹੋਈ ਸੀ। ਯੂਪੀ ਦੇ ਪ੍ਰਯਾਗਰਾਜ ਦੇ ਰਹਿਣ ਵਾਲੇ ਅਲਖ ਪਾਂਡੇ ਨੇ ਕਾਨਪੁਰ ਦੇ ਇੱਕ ਕੋਚਿੰਗ ਇੰਸਟੀਚਿਊਟ ਵਿੱਚ ਭੌਤਿਕ ਵਿਗਿਆਨ ਪੜ੍ਹਾਉਣ ਲਈ ਤੀਜੇ ਸਾਲ ਵਿੱਚ ਕਾਲਜ ਦੀ ਪੜ੍ਹਾਈ ਛੱਡ ਦਿੱਤੀ।

View this post on Instagram

A post shared by Alakh Pandey (@physicswallah_founder)


 ਅਲਖ ਪਾਂਡੇ ਨੇ ਆਪਣੀ ਪ੍ਰੇਮਿਕਾ ਅਤੇ ਪੱਤਰਕਾਰ ਸ਼ਿਵਾਨੀ ਦੁਬੇ ਨਾਲ ਵਿਆਹ ਕਰ ਲਿਆ ਹੈ। ਹਾਲ ਹੀ ਵਿੱਚ ਇਸ ਨਵ ਵਿਆਹੇ ਜੋੜੇ ਨੇ ਆਪਣੇ ਪਰਿਵਾਰ ਨਾਲ ਮਿਲ ਕੇ ਦੋਸਤਾਂ ਤੇ ਕਰੀਬੀ ਰਿਸ਼ਤੇਦਾਰਾਂ ਲਈ ਵੈਂਡਿੰਗ ਰਿਸੈਪਸ਼ਨ ਦਾ ਆਯੋਜਨ ਕੀਤਾ। ਇਸ ਜੋੜੇ ਦੀ ਵੈਂਡਿੰਗ ਵਿੱਚ ਸ਼ਾਰਕ ਟੈਂਕ ਦੇ ਜਜ ਅਮਨ ਗੁਪਤਾ, ਮਸ਼ਹੂਰ ਆਰਜੇ ਨਾਵੇਦ, ਮਸ਼ਹੂਰ ਯੂਟਿਊਬਰ ਸੌਰਭ ਜੋਸ਼ੀ, ਖ਼ਾਨ ਸਰ, ਐਮਬੀਏ ਚਾਏ ਵਾਲਾ ਸਣੇ ਕਈ ਸੈਲਬਸ ਨੇ ਸ਼ਿਰਕਤ ਕੀਤੀ। 

ਹਾਲ ਹੀ ਵਿੱਚ ਪ੍ਰਫੁੱਲ ਬਿਲੋਰ ਨੇ ਅਲਖ ਪਾਂਡੇ ਅਤੇ ਸ਼ਿਵਾਨੀ ਦੂਬੇ ਦੇ ਵੈਂਡਿੰਗ ਰਿਸੈਪਸ਼ਨ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਜੋੜੇ ਨੇ ਐਤਵਾਰ, 26 ਫਰਵਰੀ ਨੂੰ ਦਿੱਲੀ ਦੇ ਇੱਕ ਪੰਜ ਸਿਤਾਰਾ ਹੋਟਲ ਵਿੱਚ ਰਿਸੈਪਸ਼ਨ ਦੀ ਮੇਜ਼ਬਾਨੀ ਕੀਤੀ।



ਹੋਰ ਪੜ੍ਹੋ: Samantha Ruth: ਵੈੱਬ ਸੀਰੀਜ਼ 'Citadel' ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋਈ ਸਾਮੰਥਾ ਰੁਥ ਪ੍ਰਭੂ, ਅਦਾਕਾਰਾ ਨੇ ਤਸਵੀਰ ਕੀਤੀ ਸ਼ੇਅਰ  

ਪ੍ਰਫੁੱਲ ਬਿਲੌਰ, ਐਮਬੀਏ ਚਾਹ ਵਾਲਾ ਦੇ ਨਾਮ ਨਾਲ ਮਸ਼ਹੂਰ ਹਨ। ਉਨ੍ਹਾਂ ਨੇ ਐਮਬੀਏ ਦੀ ਪੜ੍ਹਾਈ ਛੱਕ ਕੇ ਚਾਹ ਵੇਚੀ ਤੇ ਅੱਜ ਕਰੋੜਪਤੀ ਬਣ ਚੁੱਕੇ ਹਨ।  ਬਿਲੋਰ ਨੇ ਅਲਖ ਪਾਂਡੇ ਅਤੇ ਸ਼ਿਵਾਨੀ ਦੁਬੇ ਦੇ ਵਿਆਹ ਦੀ ਰਿਸੈਪਸ਼ਨ ਦੀ ਇੱਕ ਤਸਵੀਰ ਟਵਿੱਟਰ 'ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਦੀ ਪਤਨੀ ਸ਼੍ਰੇਆ ਬਿਲੋਰ ਅਤੇ ਬੇਟਾ ਮਿਰਾਂਸ਼ ਉਨ੍ਹਾਂ ਦੇ ਨਾਲ ਸਮਾਗਮ ਵਿੱਚ ਸ਼ਾਮਿਲ ਹੋਏ।


Related Post