Rakhi Sawant: ਰਾਖੀ ਸਾਵੰਤ ਲੰਮੇਂ ਸਮੇਂ ਬਾਅਦ ਬੇਹੱਦ ਖੁਸ਼ ਨਜ਼ਰ ਆਈ, ਕਿਹਾ- 'ਬੀਵੀ ਨੂੰ ਕਦੇ ਤੰਗ ਨਾ ਕਰਨਾ'

ਰਾਖੀ ਸਾਵੰਤ ਇਨ੍ਹੀਂ ਦਿਨੀਂ ਆਦਿਲ ਖ਼ਾਨ ਦੁਰਾਨੀ ਨਾਲ ਵਿਆਹ ਕਰਵਾਉਣ ਮਗਰੋਂ ਕੋਰਟ-ਕਚਿਹਰੀ ਦੇ ਚੱਕਰ ਕੱਟ ਰਹੀ ਹੈ। ਹੁਣ ਰਾਖੀ ਸਾਵੰਤ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵਿੱਚ ਰਾਖੀ ਆਪਣੇ ਫੈਨਜ਼ ਨੂੰ ਇਹ ਸੰਦੇਸ਼ ਦਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਬੀਵੀ ਨੂੰ ਕਦੇ ਤੰਗ ਨਾ ਕਰੋ।

By  Pushp Raj February 25th 2023 01:20 PM -- Updated: February 25th 2023 04:04 PM

Rakhi Sawant latest video: ਬਾਲੀਵੁੱਡ ਦੀ ਐਂਟਰਟੇਨਮੈਂਟ ਕੁਈਨ ਰਾਖੀ ਸਾਵੰਤ ਇਨ੍ਹੀਂ ਦਿਨੀਂ ਆਦਿਲ ਖ਼ਾਨ ਦੁਰਾਨੀ ਨਾਲ ਵਿਆਹ ਕਰਵਾਉਣ ਮਗਰੋਂ ਕੋਰਟ-ਕਚਿਹਰੀ ਦੇ ਚੱਕਰ ਕੱਟ ਰਹੀ ਹੈ। ਅਦਾਕਾਰਾ ਨੇ ਪਤੀ ਆਦਿਲ 'ਤੇ ਘਰੇਲੂ ਹਿੰਸਾ, ਧੋਖਾਧੜੀ ਦੇ ਗੰਭੀਰ ਦੋਸ਼ ਲਗਾਉਂਦੇ ਹੋਏ ਕੇਸ ਦਰਜ ਕੀਤਾ ਹੈ ਜੋ ਕਿ ਸੁਣਵਾਈ ਦੇ ਅਧੀਨ ਹੈ। ਹਾਲ ਹੀ ਵਿੱਚ ਰਾਖੀ ਸਾਵੰਤ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵਿੱਚ ਰਾਖੀ ਆਪਣੇ ਫੈਨਜ਼ ਨੂੰ ਇਹ ਸੰਦੇਸ਼ ਦਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਬੀਵੀ ਨੂੰ ਕਦੇ ਤੰਗ ਨਾ ਕਰੋ। 



ਹਾਲ ਹੀ ਵਿੱਚ ਰਾਖੀ ਸਾਵੰਤ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਰਾਖੀ ਸਾਵੰਤ ਬੇਹੱਦ ਖੁਸ਼ ਨਜ਼ਰ ਆ ਰਹੀ ਹੈ। ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਰਾਖੀ ਸਾਵੰਤ ਮਸਤੀ ਕਰਦੀ ਹੋਈ ਤੇ ਆਪਣੇ ਫੈਨਜ਼ ਨੂੰ ਪਤਨੀ ਨੂੰ ਤੰਗ ਪਰੇਸ਼ਾਨ ਨਾਂ ਕਰਨ ਦੀ ਸਲਾਹ ਦੇ ਰਹੀ ਹੈ। 

ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਰਾਖੀ ਨੇ ਪੀਲੇ ਰੰਗ ਦਾ ਕਰੌਪ ਟਾਪ ਤੇ ਨੀਲੇ ਰੰਗ ਦੀ ਜੀਨਸ ਪਹਿਨੀ ਹੋਈ ਹੈ। ਰਾਖੀ ਬੇਹੱਦ ਸਿੰਪਲ ਲੁੱਕ ਵਿੱਚ ਨਜ਼ਰ ਆ ਰਹੀ ਹੈ। ਹਾਲਾਂਕਿ ਉਹ ਬੇਹੱਦ ਲੰਮੇਂ ਸਮੇਂ ਬਾਅਦ ਖੁਸ਼ ਨਜ਼ਰ ਆ ਰਹੀ ਹੈ। ਇਸ ਵੀਡੀਓ ਦੇ ਵਿੱਚ ਰਾਖੀ ਸਾਵੰਤ ਆਪਣੇ ਪਤੀ ਅਦਿਲ ਖ਼ਾਨ ਦੁਰਾਨੀ 'ਤੇ ਤੰਜ ਕੱਸਦੀ ਹੋਈ ਨਜ਼ਰ ਆਈ। ਵੀਡੀਓ ਦੇ ਵਿੱਚ ਰਾਖੀ ਇਹ ਕਹਿੰਦੀ ਹੋਈ ਨਜ਼ਰ ਆ ਰਹੀ ਹੈ,  "ਬੀਵੀ ਕੋ ਬਹੁਤ ਰੁਲਾਇਆ, ਮੇਰੇ ਕੋ ਬਹੁਤ ਮਾਰਾ ਨਾਂ....ਬੀਵੀ ਕੋ ਬਹੁਤ ਸਤਿਆ ਨਾ ਜਾਨਾ , ਨਾਓ ਓ ਆਰ ਪੀਸਿੰਗ ਚੱਕੀ ਜਾਨਾ ਚੱਕੀ ਪੀਸਿੰਗ....ਇਸ ਲੀਏ ਕਭੀ ਭੀ ਬੀਵੀ ਕੋ ਰੁਲਾਨੇ ਕਾ ਨਹੀਂ, ਮਾਰਨੇ ਕਾ ਨਹੀਂ ਔਰ ਸਤਾਨੇ ਕਾ ਨਹੀਂ.... ਮੈਂ ਬਹੁਤ ਕੁਝ ਸਹਿਨ ਕੀਤਾ ਹੈ... "

View this post on Instagram

A post shared by Viral Bhayani (@viralbhayani)


ਦੱਸ ਦਈਏ ਕਿ ਰਾਖੀ ਸਾਵੰਤ ਨੇ ਇਸ ਵੀਡੀਓ ਤੋਂ ਬਾਅਦ ਇੱਕ ਹੋਰ ਵੀਡੀਓ ਦੇ ਵਿੱਚ ਦੱਸਿਆ ਕਿ ਉਹ ਆਪਣੇ ਇੱਕ ਅਪਕਮਿੰਗ ਮਿਊਜ਼ਿਕ ਵੀਡੀਓ ਦਾ ਸ਼ੂਟ ਕਰਨ ਲਈ ਪਹੁੰਚੀ ਹੈ। ਉਹ ਬੇਸ਼ਕ ਸ਼ੂਟਿੰਗ 'ਤੇ ਆ ਕੇ ਖੁਸ਼ ਹੈ ਪਰ ਅਜੇ ਵੀ ਉਹ ਕੋਰਟ ਕਚਿਹਰੀ ਦੇ ਚੱਕਰਾਂ ਵਿੱਚ ਫਸੀ ਹੋਈ ਹੈ। ਬੀਤੇ ਸਾਲ ਉਹ ਰਮਜ਼ਾਨ ਦੇ ਮਹੀਨੇ ਵਿੱਚ ਆਦਿਲ ਨੂੰ ਮਿਲੀ ਸੀ, ਮੁੜ ਇੱਕ ਵਾਰ ਫਿਰ ਤੋਂ ਰਮਜ਼ਾਨ ਆਉਣ ਵਾਲਾ ਹੈ। ਰਾਖੀ ਸਾਵੰਤ ਨੇ ਕਿਹਾ ਕਿ ਹੁਣ ਉਹ ਕਦੇ ਵਿਆਹ ਦਾ ਜੋੜਾ ਨਹੀਂ ਪਹਿਨੇਗੀ ਅਤੇ ਨਾਂ ਹੀ ਕਿਸੇ ਨਾਲ ਵਿਆਹ ਕਰਾਵੇਗੀ। ਉਸ ਨੇ ਕਿਹਾ ਕਿ ਆਦਿਲ ਨੇ ਉਸ ਨੂੰ ਮਹਿਜ਼ ਪੈਸਿਆਂ ਲਈ ਫਸਾਇਆ ਤੇ ਉਸ ਨਾਲ ਪਿਆਰ ਦਾ ਝੂਠਾ ਨਾਟਕ ਕੀਤਾ। 


ਹੋਰ ਪੜ੍ਹੋ: Kangana Ranaut: ਸੈਲਫੀ ਦੇ ਫਲਾਪ ਹੋਣ ਦੀ ਖਬਰ 'ਤੇ ਕੰਗਨਾ ਰਣੌਤ ਨੇ ਕੱਸਿਆ ਤੰਜ, ਕਿਹਾ- 10 ਲੱਖ ਵੀ ਨਹੀਂ ਕਮਾ ਸਕੀ ਕਰਨ ਜੌਹਰ ਦੀ ਫ਼ਿਲਮ 

ਰਾਖੀ ਸਾਵੰਤ ਦੀ ਇਸ ਵੀਡੀਓ 'ਤੇ ਫੈਨਜ਼ ਕਮੈਂਟ ਕਰਕੇ ਆਪੋ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ, ਜਿੱਥੇ ਇੱਕ ਪਾਸੇ ਕਈ ਲੋਕ ਰਾਖੀ ਨੂੰ ਟ੍ਰੋਲ ਕਰ ਰਹੇ ਹਨ, ਉੱਥੇ ਹੀ ਵੱਡੀ ਗਿਣਤੀ ਵਿੱਚ ਕੁਝ ਫੈਨਜ਼ ਰਾਖੀ ਦੀ ਹੌਸਲਾ ਅਫਜ਼ਾਈ ਕਰਦੇ ਅਤੇ ਉਸ ਨੂੰ ਹਿੰਮਤ ਨਾਲ ਜ਼ਿੰਦਗੀ ਜਿਉਣ ਦੀ ਸਲਾਹ ਦਿੰਦੇ ਹੋਏ ਨਜ਼ਰ ਆਏ। 

View this post on Instagram

A post shared by Viral Bhayani (@viralbhayani)




Related Post