ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 : ਜਾਣੋ ਵੱਖ-ਵੱਖ ਕੈਟਾਗਿਰੀ ਦੇ ਨੋਮੀਨੇਸ਼ਨ ਬਾਰੇ

By  Lajwinder kaur June 1st 2020 05:39 PM -- Updated: June 2nd 2020 09:35 AM

ਕੋਰੋਨਾ ਵਾਇਰਸ ਮਹਾਂਮਾਰੀ ਨੇ ਦੁਨੀਆ ਭਰ 'ਚ ਹਾਹਾਕਾਰ ਮਚਾਇਆ ਹੋਇਆ ਹੈ । ਇਸ ਮਹਾਂਮਾਰੀ ਨੂੰ ਦੇਖਦੇ ਹੋਏ ਸਮੂਹਿਕ ਇੱਕਠਾਂ ‘ਤੇ ਰੋਕ ਲਗਾਈ ਹੋਈ ਹੈ । ਇਸ ਬਿਮਾਰੀ ਕਰਕੇ ਬਹੁਤ ਸਾਰੇ ਅਵਾਰਡ ਸਮਾਰੋਹਾਂ ਨੂੰ ਫ਼ਿਲਹਾਲ ਟਾਲ ਦਿੱਤਾ ਗਿਆ ਹੈ । ਪਰ ਪੀਟੀਸੀ ਨੈੱਟਵਰਕ ਆਪਣੇ ਦਰਸ਼ਕਾਂ ਦੇ ਮਨੋਰੰਜਨ ਤੇ ਪੰਜਾਬੀ ਫ਼ਿਲਮੀ ਇੰਡਸਟਰੀ ਦੀ ਹੌਸਲਾ ਅਫ਼ਜਾਈ ਕਰਨ ਲਈ ਲੈ ਕੇ ਆ ਰਹੇ ਨੇ ਆਨਲਾਈਨ ਅਵਾਰਡ ਸਮਾਰੋਹ ।

 

View this post on Instagram

 

Finally, the wait is over! It's time to unveil the nominations for the world's first online award ceremony - 'PTC Punjabi Film Awards 2020'. Get ready to watch the nominations special from Monday to Thursday at 8:30 PM, only on PTC Punjabi. #PunjabiFilmAwards2020 #PunjabiFilmAwards #PTCFilmAwards #OnlinePunjabiFilmAwards #Pollywood #Entertainment #PTC #Punjabi

A post shared by PTC Punjabi (@ptc.network) on May 31, 2020 at 5:27am PDT

ਇਹ ਅਵਾਰਡ ਪ੍ਰੋਗਰਾਮ ਦੁਨੀਆ ਦਾ ਸਭ ਤੋਂ ਪਹਿਲਾ ਤੇ ਵੱਡਾ ਆਨਲਾਈਨ ਅਵਾਰਡ ਸਮਾਰੋਹ ਹੈ । ਜੀ ਹਾਂ ਵੱਖ-ਵੱਖ ਕੈਟਾਗਿਰੀ ਲਈ ਨੋਮੀਨੇਸ਼ਨਾਂ ਖੁੱਲ ਚੁੱਕੇ ਨੇ । ਸੋ ਦੇਖਣਾ ਨਾ ਭੁੱਲਣਾ ਅੱਜ ਰਾਤ 8.30ਵਜੇ ਪੀਟੀਸੀ ਪੰਜਾਬੀ ਚੈਨਲ ‘ਤੇ,  ਜਿੱਥੇ ਨੋਮੀਨੇਸ਼ਨ ਨਾਲ ਜੁੜੀਆਂ ਕਹਾਣੀਆਂ ਨੂੰ ਦਰਸ਼ਕਾਂ ਦੇ ਨਾਲ ਸ਼ੇਅਰ ਕੀਤਾ ਜਾਵੇਗਾ ।

ਇਸ ਅਵਾਰਡ ਸਮਾਰੋਹ ਦੌਰਾਨ ਪੀਟੀਸੀ ਨੈੱਟਵਰਕ ਆਪਣੇ ਦਰਸ਼ਕਾਂ ਨੂੰ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਲਈ ਨਾਮੀਨੇਟ ਕਲਾਕਾਰਾਂ, ਫ਼ਿਲਮ ਡਾਇਰੈਕਟਰਾਂ ਤੇ ਫ਼ਿਲਮ ਨਿਰਮਾਤਾਵਾਂ ਨੂੰ ਅਤਿ-ਆਧੁਨਿਕ ਤਕਨੀਕ ਨਾਲ ਘਰ ਬੈਠੇ ਹਰ ਇੱਕ ਨੂੰ ਇੱਕ ਪਲੇਟਫਾਰਮ ’ਤੇ ਇੱਕਠਾ ਕਰੇਗਾ । ਇਹਨਾਂ ਫ਼ਿਲਮੀ ਸਿਤਾਰਿਆਂ ਨੂੰ ਉਹਨਾਂ ਦੇ ਘਰ ਵਿੱਚ ਹੀ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਨਾਲ ਸਨਮਾਨਿਤ ਕੀਤਾ ਜਾਵੇਗਾ ।

ਤੁਸੀਂ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਸਮਾਰੋਹ ਦਾ ਆਨੰਦ ਪੀਟੀਸੀ ਪੰਜਾਬੀ ’ਤੇ ਲਾਈਵ ਮਾਣ ਸਕੋਗੇ । ਇਸ ਤੋਂ ਇਲਾਵਾ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਸਮਾਰੋਹ ਦਾ ਸਿੱਧਾ ਪ੍ਰਸਾਰਣ ਪੀਟੀਸੀ ਨੈੱਟਵਰਕ ਦੇ ਫੇਸਬੁੱਕ ਪੇਜਾਂ, ਪੀਟੀਸੀ ਪਲੇਅ ਐਪ ਤੇ ਪੀਟੀਸੀ ਨੈੱਟਵਰਕ ਦੀ ਵੈੱਬਸਾਈਟ ’ਤੇ ਕੀਤਾ ਜਾਵੇਗਾ । ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦੀ ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਪੀਟੀਸੀ ਪੰਜਾਬੀ ਤੇ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ ਦੇ ਨਾਲ ।

Related Post