ਲਓ ਜੀ ਇੱਕ ਯਾਦਗਾਰ ਸ਼ਾਮ ਲਈ ਹੋ ਜਾਓ ਤਿਆਰ, ਕੱਲ ਹੋਣ ਜਾ ਰਿਹਾ ਹੈ ਮਨੋਰੰਜਨ ਜਗਤ ਦਾ ਪਹਿਲਾ ਆਨਲਾਈਨ ਅਵਾਰਡ ਸ਼ੋਅ

By  Lajwinder kaur July 2nd 2020 06:11 PM -- Updated: July 2nd 2020 06:13 PM

ਪੀਟੀਸੀ ਨੈੱਟਵਰਕ ਲੈ ਕੇ ਆ ਰਿਹਾ ਹੈ ਸਿਤਾਰਿਆਂ ਦੇ ਨਾਲ ਸੱਜੀ ਮਹਿਫ਼ਿਲ ਜਿੱਥੇ ਲੱਗਣਗੀਆਂ ਖੂਬ ਰੌਣਕਾਂ ਤੇ ਹੋਵੇਗੀ ਬਹੁਤ ਸਾਰੀ ਮਸਤੀ ਤੇ ਨਾਲ ਹੀ ਹੋਵਾਗਾ ਭਰਪੂਰ ਮਨੋਰੰਜਨ । ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 ਲਈ ਦਰਸ਼ਕ ਤੇ ਪੰਜਾਬੀ ਕਲਾਕਾਰ ਬਹੁਤ ਉਤਸ਼ਾਹਿਤ ਨੇ । ਬਸ ਇਸ ਅਵਾਰਡ ਸਮਾਰੋਹ ਦਾ ਆਗਾਜ਼ ਕੱਲ ਹੋ ਜਾਵੇਗਾ । 

ਦੁਨੀਆ ਦਾ ਪਹਿਲਾ ਅਵਾਰਡ ਸਮਾਰੋਹ ਹੈ ਜੋ ਕਿ ਆਨਲਾਈਨ ਹੋਣ ਜਾ ਰਿਹਾ ਹੈ । ਜਿਸ ਲਈ ਪੰਜਾਬੀ ਕਲਾਕਾਰ ਵੀ ਬਹੁਤ ਜੋਸ਼ ‘ਚ ਨੇ ।

ਫ਼ਿਲਮੀ ਸਿਤਾਰਿਆਂ ਅਤੇ ਦਰਸ਼ਕਾਂ ਨੂੰ ਇਸ ਅਤਿ-ਆਧੁਨਿਕ ਤਕਨੀਕ ਦੇ ਨਾਲ ਘਰ ਬੈਠਿਆਂ ਹੀ ਇੱਕ ਦੂਜੇ ਦੇ ਨਾਲ ਜੋੜਿਆ ਜਾਵੇਗਾ, ਤੇ ਨਾਲ ਹੀ ਆਨਲਾਈਨ ਹੀ ਫ਼ਿਲਮੀ ਸਿਤਾਰਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ । ਦਰਸ਼ਕ ਪੀਟੀਸੀ ਦੇ ਫੇਸਬੁੱਕ ਪੇਜ਼, ਵੈੱਬਸਾਈਟ ਤੇ ਟੀਵੀ ਸਕਰੀਨਾਂ ‘ਤੇ ਆਨਲਾਈਨ ਇਸ ਸਮਾਰੋਹ ਦਾ ਅਨੰਦ ਦਿਨ ਸ਼ੁੱਕਰਵਾਰ 3 ਜੁਲਾਈ ਨੂੰ ਰਾਤ 8:30 ਵਜੇ ਪੀਟੀਸੀ ਪੰਜਾਬੀ ‘ਤੇ ਮਾਣ ਸਕਣਗੇ । ਭਾਰਤ ਤੋਂ ਬਾਹਰ ਰਹਿਣ ਵਾਲੇ ਪੀਟੀਸੀ ਪੰਜਾਬੀ ਦੇ ਦਰਸ਼ਕ ਇਸ ਸਮਾਰੋਹ ਦਾ ਆਨੰਦ ਇਸ ਦੱਸੇ ਹੋਏ ਸਮੇਂ ਮੁਤਾਬਿਕ ਮਾਣ ਸਕਦੇ ਹਨ । ਅਮਰੀਕਾ ਤੇ ਕੈਨੇਡਾ ਵਿੱਚ ਰਹਿਣ ਵਾਲੇ ਦਰਸ਼ਕ ਇਸ ਸਮਾਰੋਹ ਦਾ ਆਨੰਦ ਰਾਤ 8.00 ਵਜੇ ਮਾਣ ਸਕਦੇ ਹਨ, ਤੇ ਯੂ.ਕੇ. ਵਿੱਚ ਰਹਿਣ ਵਾਲੇ ਦਰਸ਼ਕ ਸ਼ਾਮ 7.00 ਵਜੇ ਇਸ ਸਮਾਰੋਹ ਦਾ ਆਨੰਦ ਲੈ ਸਕਣਗੇ ।

Related Post