ਪੰਜਾਬੀ ਮਿਊਜ਼ਿਕ ਇੰਡਸਟਰੀ ਪਿਆ ਵੱਡਾ ਘਾਟਾ ਮਸ਼ਹੂਰ ਗਾਇਕ ਕੇ. ਦੀਪ ਦਾ ਦਿਹਾਂਤ

By  Rupinder Kaler October 23rd 2020 08:39 AM

ਮਸ਼ਹੂਰ ਪੰਜਾਬੀ ਗਾਇਕ ਕੇ.ਦੀਪ ਦਾ ਲੁਧਿਆਣਾ ਵਿੱਚ ਦੇਹਾਂਤ ਹੋ ਗਿਆ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਉਹ ਕੁਝ ਦਿਨਾਂ ਤੋਂ ਬਿਮਾਰ ਸਨ, ਤੇ ਉਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ । ਉਹਨਾਂ ਦੇ ਦਿਹਾਂਤ ਤੋਂ ਬਾਅਦ ਪੂਰੀ ਪੰਜਾਬੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ।

k deep

ਹੋਰ ਪੜ੍ਹੋ :

ਚੰਡੀਗੜ੍ਹ ਵਿੱਚ ਇਸ ਕੁੜੀ ਨਾਲ ਚੱਲ ਰਹੀ ਹੈ ਆਯੁਸ਼ਮਾਨ ਖੁਰਾਣਾ ਦੀ ਆਸ਼ਕੀ, ਤਸਵੀਰਾਂ ਵਾਇਰਲ

ਆਪਣੇ ਇਸ ਫੈਸਲੇ ਕਰਕੇ ਹਮੇਸ਼ਾ ਲਈ ਬਾਲੀਵੁੱਡ ਤੇ ਸੰਗੀਤ ਤੋਂ ਦੂਰ ਹੋ ਗਈ ਅਨੁਰਾਧਾ ਪੌਡਵਾਲ

ਗੌਹਰ ਖ਼ਾਨ ਨੇ ਆਪਣੇ ਵਿਆਹ ਨੂੰ ਲੈ ਕੇ ਕਹਿ ਦਿੱਤੀ ਵੱਡੀ ਗੱਲ, ਨਵੰਬਰ ’ਚ ਵਿਆਹ ਹੋਣ ਦੀਆਂ ਆ ਰਹੀਆਂ ਸਨ ਖ਼ਬਰਾਂ

ਠੀਕ ਵਿਆਹ ਤੋਂ ਦੋ ਦਿਨ ਪਹਿਲਾਂ ਨੇਹਾ ਕੱਕੜ ਤੇ ਰੋਹਨਪ੍ਰੀਤ ਨੇ ਲਿਆ ਵੱਡਾ ਫੈਸਲਾ, ਅੱਜ ਕਰਨਗੇ ਇਹ ਕੰਮ

k deep

ਕਈ ਗਾਇਕਾਂ ਨੇ ਉਹਨਾਂ ਦੀ ਮੌਤ ’ਤੇ ਅਫ਼ਸੋਸ ਜਤਾਇਆ ਹੈ । ਉਨ੍ਹਾਂ ਦਾ ਅੰਤਿਮ ਸਸਕਾਰ 23 ਅਕਤੂਬਰ ਨੂੰ ਦੁਪਿਹਰ 2 ਵਜੇ ਮਾਡਲ ਟਾਊਨ ਐਕਸਟੈਂਨਸ਼ਨ ਲੁਧਿਆਣਾ ਵਿਖੇ ਹੋਵੇਗਾ। ਕੇ.ਦੀਪ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ 'ਤੇਰਾ ਬੜਾ ਕਰਾਰਾ ਪੂਦਨਾ', ‘ਬਾਬਾ ਵੇ ਕਲਾ ਮਰੋੜ’ ਵਰਗੇ ਹਿੱਟ ਗੀਤ ਦਿੱਤੇ ਹਨ ।

k deep

ਪੰਜਾਬੀ ਦੀ ਨਿਵੇਕਲੀ ਕਾਮੇਡੀ ਦੀ ਸ਼ੁਰੂਆਤ ਵੀ ਕੇ.ਦੀਪ ਵੱਲੋਂ ਕੀਤੀ ਗਈ ਸੀ। ਉਨ੍ਹਾਂ ਦੇ ਨਾਲ ਜਗਮੋਹਨ ਕੌਰ ਦੀ ਜੋੜੀ ਨੇ ਅਣਗਿਣਤ ਸਦਾਬਹਾਰ ਗੀਤ ਦਿੱਤੇ। ਇਸ ਜੋੜੀ ਨੇ ‘ਮਾਈ ਮੋਹਣੋ’ ਤੇ ‘ਪੋਸਤੀ’ ਪਾਤਰਾਂ ਦੀ ਸਿਰਜਣਾ ਕਰਕੇ ਗੀਤ ਸੰਗੀਤ ਨੂੰ ਕਾਮੇਡੀ ਰੰਗਤ ਦੇਣ ਦੀ ਨਵੀਂ ਪਿਰਤ ਵੀ ਪਾਈ।

Related Post