TJMM: ਰਣਬੀਰ ਤੇ ਸ਼ਰਧਾ ਦੀ ਫ਼ਿਲਮ ਦੇ ਟਾਈਟਲ ਦਾ ਹੋਇਆ ਖੁਲਾਸਾ, ਜਾਣੋ ਕਦੋਂ ਹੋਵੇਗੀ ਰਿਲੀਜ਼?

By  Lajwinder kaur December 14th 2022 02:48 PM -- Updated: December 14th 2022 03:59 PM

'Tu Jhoothi Main Makkar': ਨਿਰਮਾਤਾਵਾਂ ਨੇ ਬੁੱਧਵਾਰ ਨੂੰ ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਸਟਾਰਰ ਫ਼ਿਲਮ ਦੇ ਟਾਈਟਲ ਦਾ ਐਲਾਨ ਕੀਤਾ ਹੈ। ਲਵ ਰੰਜਨ ਦੁਆਰਾ ਨਿਰਦੇਸ਼ਿਤ ਇਸ ਫ਼ਿਲਮ ਦਾ ਨਾਂ 'Tu Jhoothi Main Makkar' ਰੱਖਿਆ ਗਿਆ ਹੈ। ਛੋਟੇ ਰੂਪ ਵਿੱਚ ਇਸਨੂੰ TJMM ਦੇ ਨਾਮ ਨਾਲ ਸੋਸ਼ਲ ਮੀਡੀਆ ਉੱਤੇ ਪੇਸ਼ ਕੀਤਾ ਜਾ ਰਿਹਾ ਹੈ। ਹਾਲ ਹੀ 'ਚ ਇੱਕ ਇੰਟਰਵਿਊ 'ਚ ਰਣਬੀਰ ਕਪੂਰ ਨੇ ਦੱਸਿਆ ਸੀ ਉਨ੍ਹਾਂ ਦੀ ਉਮਰ ਵੱਧ ਰਹੀ ਹੈ,  ਜਿਸ ਕਰਕੇ ਲਵ ਰੰਜਨ ਦੀ ਇਹ ਫ਼ਿਲਮ ਉਨ੍ਹਾਂ ਦੀ ਆਖਰੀ ਰੋਮਾਂਟਿਕ ਕਾਮੇਡੀ ਫ਼ਿਲਮਾਂ 'ਚੋਂ ਇੱਕ ਹੈ।

ਹੋਰ ਪੜ੍ਹੋ : ਕੈਟਰੀਨਾ ਕੈਫ ਦੇ ਪ੍ਰੈਗਨੈਂਟ ਹੋਣ ਦੀ ਅਫ਼ਵਾਹ ਨੇ ਫਿਰ ਤੋਂ ਫੜ੍ਹਿਆ ਜ਼ੋਰ, ਇਸ ਨਵੇਂ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕਾਂ ਨੇ ਕਿਹਾ- 'ਬੇਬੀ ਆਉਣ ਵਾਲਾ ਹੈ'

inside image of shraddha kapoor image source: Instagram 

ਲਵ ਰੰਜਨ ਦੀਆਂ ਫ਼ਿਲਮਾਂ ਦੇ ਟਾਈਟਲ ਹਮੇਸ਼ਾ ਵੱਡੇ ਅਤੇ ਅਤਰੰਗੀ ਰਹੇ ਹਨ। ਇਸ ਸੂਚੀ 'ਚ 'ਪਿਆਰ ਕਾ ਪੰਚਨਾਮਾ', 'ਪਿਆਰ ਕਾ ਪੰਚਨਾਮਾ 2' ਅਤੇ 'ਸੋਨੂੰ ਕੇ ਟੀਟੂ ਕੀ ਸਵੀਟੀ' ਵਰਗੀਆਂ ਫ਼ਿਲਮਾਂ ਦੇ ਨਾਮ ਸ਼ਾਮਲ ਹਨ। ਨਿਰਮਾਤਾਵਾਂ ਨੇ ਇੱਕ ਛੋਟੀ ਵੀਡੀਓ ਦੇ ਨਾਲ ਫ਼ਿਲਮ ਦੇ ਟਾਈਟਲ ਦਾ ਐਲਾਨ ਕੀਤਾ ਹੈ। ਵੀਡੀਓ 'ਚ ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਨੂੰ ਸ਼ਰਾਰਤੀ ਅੰਦਾਜ਼ 'ਚ ਇੱਕ-ਦੂਜੇ ਵੱਲ ਵਧਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਫ਼ਿਲਮ ਦੀ ਰਿਲੀਜ਼ ਡੇਟ ਦਾ ਖੁਲਾਸਾ ਕਰ ਦਿੱਤਾ ਗਿਆ ਹੈ।

ranbir and shraddha image source: instagram

42 ਸੈਕਿੰਡ ਦੇ ਟਾਈਟਲ ਅਨਾਊਂਸਮੈਂਟ ਵੀਡੀਓ 'ਚ ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਪੂਰਾ ਸਮਾਂ ਇਕ-ਦੂਜੇ ਨੂੰ ਲੁਭਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਫ਼ਿਲਮ ਦੇ ਟਾਈਟਲ ਦੀ ਘੋਸ਼ਣਾ ਦੇ ਨਾਲ, ਨਿਰਮਾਤਾਵਾਂ ਨੇ ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਦੀ ਪਹਿਲੀ ਝਲਕ ਅਤੇ ਫਿਲਮ ਦੀ ਰਿਲੀਜ਼ ਡੇਟ ਵੀ ਜਾਰੀ ਕਰ ਦਿੱਤੀ ਹੈ। ਇਹ ਫ਼ਿਲਮ 8 ਮਾਰਚ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ranbir kapoor image source: instagram

 

View this post on Instagram

 

A post shared by Shraddha ✶ (@shraddhakapoor)

Related Post