
'Tu Jhoothi Main Makkar': ਨਿਰਮਾਤਾਵਾਂ ਨੇ ਬੁੱਧਵਾਰ ਨੂੰ ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਸਟਾਰਰ ਫ਼ਿਲਮ ਦੇ ਟਾਈਟਲ ਦਾ ਐਲਾਨ ਕੀਤਾ ਹੈ। ਲਵ ਰੰਜਨ ਦੁਆਰਾ ਨਿਰਦੇਸ਼ਿਤ ਇਸ ਫ਼ਿਲਮ ਦਾ ਨਾਂ 'Tu Jhoothi Main Makkar' ਰੱਖਿਆ ਗਿਆ ਹੈ। ਛੋਟੇ ਰੂਪ ਵਿੱਚ ਇਸਨੂੰ TJMM ਦੇ ਨਾਮ ਨਾਲ ਸੋਸ਼ਲ ਮੀਡੀਆ ਉੱਤੇ ਪੇਸ਼ ਕੀਤਾ ਜਾ ਰਿਹਾ ਹੈ। ਹਾਲ ਹੀ 'ਚ ਇੱਕ ਇੰਟਰਵਿਊ 'ਚ ਰਣਬੀਰ ਕਪੂਰ ਨੇ ਦੱਸਿਆ ਸੀ ਉਨ੍ਹਾਂ ਦੀ ਉਮਰ ਵੱਧ ਰਹੀ ਹੈ, ਜਿਸ ਕਰਕੇ ਲਵ ਰੰਜਨ ਦੀ ਇਹ ਫ਼ਿਲਮ ਉਨ੍ਹਾਂ ਦੀ ਆਖਰੀ ਰੋਮਾਂਟਿਕ ਕਾਮੇਡੀ ਫ਼ਿਲਮਾਂ 'ਚੋਂ ਇੱਕ ਹੈ।

ਲਵ ਰੰਜਨ ਦੀਆਂ ਫ਼ਿਲਮਾਂ ਦੇ ਟਾਈਟਲ ਹਮੇਸ਼ਾ ਵੱਡੇ ਅਤੇ ਅਤਰੰਗੀ ਰਹੇ ਹਨ। ਇਸ ਸੂਚੀ 'ਚ 'ਪਿਆਰ ਕਾ ਪੰਚਨਾਮਾ', 'ਪਿਆਰ ਕਾ ਪੰਚਨਾਮਾ 2' ਅਤੇ 'ਸੋਨੂੰ ਕੇ ਟੀਟੂ ਕੀ ਸਵੀਟੀ' ਵਰਗੀਆਂ ਫ਼ਿਲਮਾਂ ਦੇ ਨਾਮ ਸ਼ਾਮਲ ਹਨ। ਨਿਰਮਾਤਾਵਾਂ ਨੇ ਇੱਕ ਛੋਟੀ ਵੀਡੀਓ ਦੇ ਨਾਲ ਫ਼ਿਲਮ ਦੇ ਟਾਈਟਲ ਦਾ ਐਲਾਨ ਕੀਤਾ ਹੈ। ਵੀਡੀਓ 'ਚ ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਨੂੰ ਸ਼ਰਾਰਤੀ ਅੰਦਾਜ਼ 'ਚ ਇੱਕ-ਦੂਜੇ ਵੱਲ ਵਧਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਫ਼ਿਲਮ ਦੀ ਰਿਲੀਜ਼ ਡੇਟ ਦਾ ਖੁਲਾਸਾ ਕਰ ਦਿੱਤਾ ਗਿਆ ਹੈ।

42 ਸੈਕਿੰਡ ਦੇ ਟਾਈਟਲ ਅਨਾਊਂਸਮੈਂਟ ਵੀਡੀਓ 'ਚ ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਪੂਰਾ ਸਮਾਂ ਇਕ-ਦੂਜੇ ਨੂੰ ਲੁਭਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਫ਼ਿਲਮ ਦੇ ਟਾਈਟਲ ਦੀ ਘੋਸ਼ਣਾ ਦੇ ਨਾਲ, ਨਿਰਮਾਤਾਵਾਂ ਨੇ ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਦੀ ਪਹਿਲੀ ਝਲਕ ਅਤੇ ਫਿਲਮ ਦੀ ਰਿਲੀਜ਼ ਡੇਟ ਵੀ ਜਾਰੀ ਕਰ ਦਿੱਤੀ ਹੈ। ਇਹ ਫ਼ਿਲਮ 8 ਮਾਰਚ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

View this post on Instagram