ਕੈਟਰੀਨਾ ਕੈਫ ਦੇ ਪ੍ਰੈਗਨੈਂਟ ਹੋਣ ਦੀ ਅਫ਼ਵਾਹ ਨੇ ਫਿਰ ਤੋਂ ਫੜ੍ਹਿਆ ਜ਼ੋਰ, ਇਸ ਨਵੇਂ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕਾਂ ਨੇ ਕਿਹਾ- 'ਬੇਬੀ ਆਉਣ ਵਾਲਾ ਹੈ'

written by Lajwinder kaur | December 14, 2022 01:56pm

katrina kaif pregnancy news: ਕੈਟਰੀਨਾ ਕੈਫ ਦੇ ਵਿਆਹ ਤੋਂ ਬਾਅਦ ਲੋਕ ਲਗਾਤਾਰ ਉਨ੍ਹਾਂ ਦੇ ਪ੍ਰੈਗਨੈਂਸੀ ਨੂੰ ਲੈ ਕੇ ਅੰਦਾਜ਼ੇ ਲਗਾ ਰਹੇ ਹਨ। ਕੁਝ ਸਮੇਂ ਤੋਂ ਆਪਣੀ ਆਊਟਿੰਗ ਦੌਰਾਨ ਉਹ ਅਜਿਹੇ ਪਹਿਰਾਵੇ 'ਚ ਨਜ਼ਰ ਆਈ ਕਿ ਚਰਚਾਵਾਂ ਹੋਰ ਤੇਜ਼ ਹੋ ਗਈਆਂ। ਹੁਣ ਹਾਲ ਹੀ ਵਿੱਚ ਉਹ ਇੱਕ ਬਿਊਟੀ ਐਵਾਰਡਸ ਵਿੱਚ ਪਹੁੰਚੀ ਸੀ। ਇਸ ਦੌਰਾਨ ਉਸ ਨੇ ਸੀਕੁਇੰਡ ਸਲਿਟ ਗਾਊਨ ਪਾਇਆ ਹੋਇਆ ਸੀ। ਇਵੈਂਟ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਦੇਖ ਕੇ ਲੋਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਉਹ ਗਰਭਵਤੀ ਹੈ। ਤੁਹਾਨੂੰ ਦੱਸ ਦੇਈਏ ਕਿ 9 ਦਸੰਬਰ ਨੂੰ ਕੈਟਰੀਨਾ ਅਤੇ ਵਿੱਕੀ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਉਣ ਲਈ ਇੱਕ ਹਿੱਲ ਸਟੇਸ਼ਨ ਪਹੁੰਚੇ ਸਨ।

ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਆਪਣੀ ਧੀ ‘ਸਦਾ’ ਦੇ ਨਾਲ ਸਾਂਝੀ ਕੀਤੀ ਬੇਹੱਦ ਹੀ ਕਿਊਟ ਤਸਵੀਰ, ਫੈਨਜ਼ ਲੁੱਟਾ ਰਹੇ ਨੇ ਪਿਆਰ

Vicky Kaushal And Katrina Kaif image Source : Instagram

ਕੈਟਰੀਨਾ ਕੈਫ ਬਾਲੀਵੁੱਡ ਦੀਆਂ ਖੂਬਸੂਰਤ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਸ ਨੂੰ ਅਤੇ ਵਿੱਕੀ ਕੌਸ਼ਲ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਪਿਆਰ ਮਿਲਦਾ ਹੈ। ਪਿਛਲੇ ਕੁਝ ਸਮੇਂ ਤੋਂ ਲੋਕ ਉਸ ਦੀਆਂ ਤਸਵੀਰਾਂ ਨੂੰ ਦੇਖ ਕੇ ਉਸ ਦੀ ਪ੍ਰੈਗਨੈਂਸੀ ਬਾਰੇ ਅੰਦਾਜ਼ਾ ਲਗਾ ਰਹੇ ਹਨ। ਵੈਸੇ ਅਜਿਹੀ ਕੋਈ ਨਵੀਂ ਗੱਲ ਨਹੀਂ ਹੈ। ਵਿਆਹ ਤੋਂ ਬਾਅਦ ਅਕਸਰ ਹੀ ਅਭਿਨੇਤਰੀਆਂ ਬਾਰੇ ਅਜਿਹੀਆਂ ਟਿੱਪਣੀਆਂ ਆਉਂਦੀਆਂ ਰਹਿੰਦੀਆਂ ਹਨ।

inside image of katrina kaif image Source : Instagram

ਇਸ ਵਾਰ ਕੈਟਰੀਨਾ ਇੱਕ ਐਵਾਰਡ ਸ਼ੋਅ ਵਿੱਚ ਸੀ। ਉੱਥੇ ਉਸ ਨੇ ਫਿਟਿੰਗ ਗਾਊਨ ਪਾਇਆ ਹੋਇਆ ਸੀ, ਜਿਸ ਆਊਟਫਿੱਟ ਵਿੱਚੋਂ ਅਦਾਕਾਰਾ ਦਾ ਹਲਕਾ ਜਿਹਾ ਵਧਿਆ ਹੋਇਆ ਪੇਟ ਨਜ਼ਰ ਆ ਰਿਹਾ ਹੈ। ਉਸ ਦੇ ਵੀਡੀਓ 'ਤੇ ਲੋਕਾਂ ਨੇ ਕਈ ਕਮੈਂਟਸ ਕੀਤੇ ਹਨ। ਇੱਕ ਨੇ ਲਿਖਿਆ, ਉਹ ਸੁੰਦਰ ਲੱਗਦੀ ਹੈ ਪਰ ਹਮੇਸ਼ਾ ਇੱਕ ਹੀ ਸਟਾਈਲ ਕਿਉਂ? ਇੱਕ ਹੋਰ ਯੂਜ਼ਰ ਨੇ ਲਿਖਿਆ, ਕੀ ਉਹ ਗਰਭਵਤੀ ਹੈ?

Salman Khan and Katrina Kaif starrer 'Tiger 3' locks new release date, unveils first poster Image Source : Instagram

ਇਸ ਤੋਂ ਪਹਿਲਾਂ ਵੀ ਕੈਟਰੀਨਾ ਕੈਫ ਨੂੰ ਏਅਰਪੋਰਟ 'ਤੇ ਵੱਡੀ ਟੀ-ਸ਼ਰਟ 'ਚ ਦੇਖਿਆ ਗਿਆ ਸੀ। ਉਦੋਂ ਵੀ ਉਸ ਦੀ ਪ੍ਰੈਗਨੈਂਸੀ ਨੂੰ ਲੈ ਕੇ ਸੁਰਖੀਆਂ ਵਿੱਚ ਸਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਕੈਟਰੀਨਾ ਦੀ ਫ਼ਿਲਮ ਭੂਤ ਪੁਲਿਸ ਹਾਲ ਹੀ 'ਚ ਰਿਲੀਜ਼ ਹੋਈ ਹੈ। ਫ਼ਿਲਮ ਨੇ ਚੰਗਾ ਕਾਰੋਬਾਰ ਕੀਤਾ। ਇਸ ਤੋਂ ਇਲਾਵਾ ਉਹ ਸਲਮਾਨ ਖ਼ਾਨ ਨਾਲ ਫ਼ਿਲਮ ਟਾਈਗਰ 3 ਵਿੱਚ ਵੀ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ। ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।

 

 

View this post on Instagram

 

A post shared by Viral Bhayani (@viralbhayani)

You may also like