ਸੰਜੇ ਲੀਲਾ ਭੰਸਾਲੀ ਨੂੰ ਲੈ ਕੇ ਰਣਬੀਰ ਕਪੂਰ ਨੇ ਕਹੀ ਵੱਡੀ ਗੱਲ,ਜਾਨਣ ਲਈ ਪੜ੍ਹੋ ਪੂਰੀ ਖ਼ਬਰ

By  Pushp Raj December 15th 2021 03:35 PM -- Updated: December 15th 2021 06:29 PM

ਹਰ ਕੋਈ ਜਾਣਦਾ ਹੈ ਕਿ ਰਣਬੀਰ ਕਪੂਰ ਸਿਨੇਮਾ ਜਗਤ ਦੇ ਮਹਾਨ ਕਲਾਕਾਰ ਰਾਜ ਕਪੂਰ ਦੇ ਪੋਤੇ ਹਨ। ਦਾਦਾ ਤੇ ਪਿਤਾ ਦੇ ਨਕਸ਼ੇ ਕਦਮ 'ਤੇ ਚੱਲਦੇ ਹੋਏ ਰਣਬੀਰ ਕਪੂਰ ਨੇ ਵੀ ਐਕਟਿੰਗ ਨੂੰ ਆਪਣਾ ਕਰੀਅਰ ਬਣਾਇਆ ਹੈ। ਅੱਜ ਕੱਲ੍ਹ ਰਣਬੀਰ ਆਪਣੀ ਆਗਮੀ ਫ਼ਿਲਮ ਬ੍ਰਹਮਾਅਸਤਰ ਦੀ ਪ੍ਰਮੋਸ਼ਨ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਸੰਜੇ ਲੀਲਾ ਭੰਸਾਲੀ ਨੂੰ ਲੈ ਕੇ ਅਜਿਹੀ ਗੱਲ ਆਖੀ, ਜੋ ਹੁਣ ਚਰਚਾ ਦਾ ਵਿਸ਼ਾ ਬਣ ਗਈ ਹੈ।

ਬਾਲੀਵੁੱਡ ਸਟਾਰ ਰਣਬੀਰ ਕਪੂਰ ਨੇ ਦਿੱਲੀ ਵਿਖੇ ਆਪਣੇ ਦਾਦਾ "ਰਾਜ ਕਪੂਰ: ਦਿ ਮਾਸਟਰ ਐਟ ਵਰਕ" ਕਿਤਾਬ ਲਾਂਚ ਤੇ ਫ਼ਿਲਮ ਪ੍ਰਮੋਸ਼ਨ ਕਰਨ ਪੁੱਜੇ। ਕਿਤਾਬ ਲਾਂਚ ਹੋਣ ਮਗਰੋਂ ਇੱਕ ਪੈਨਲ ਚਰਚਾ ਦੇ ਦੌਰਾਨ ਰਣਬੀਰ ਨੇ ਕਿਹਾ ਕਿ, ਉਨ੍ਹਾਂ ਦੇ ਬਚਪਨ ਦੀਆਂ ਯਾਦਾਂ ਬਹੁਤ ਹੀ ਮਿੱਠਿਆਂ ਹਨ, ਜਦੋਂ ਕਪੂਰ ਪਰਿਵਾਰ ਦੇ ਸਾਰੇ ਬੱਚੇ ਆਪਣੇ ਦਾਦਾ ਰਾਜ ਕਪੂਰ ਜੀ ਕੋਲ ਬੈਠ ਕੇ ਸਮਾਂ ਬਿਤਾਉਂਦੇ ਸਨ। ਉਹ ਜਦੋਂ ਵੀ ਆਪਣੇ ਬਚਪਨ ਦੀਆਂ ਤਸਵੀਰਾਂ ਵੇਖਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਦਾਦਾ ਜੀ ਨਾਲ ਕੀਤੀਆਂ ਬਾਲਪਨ ਦੀਆਂ ਸਭੇ ਗੱਲਾਂ ਯਾਦ ਆ ਜਾਂਦੀਆਂ ਹਨ।

RANBIR KAOOR WITH HIS GRANDFATHER RAJ KAPOOR image From google

ਰਣਬੀਰ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਦਾਦਾ ਅਤੇ ਹਿੰਦੀ ਸਿਨੇਮਾ ਦੇ ਦਿੱਗਜ ਅਭਿਨੇਤਾ ਰਾਜ ਕਪੂਰ ਦੀ ਜੀਵਨੀ 'ਤੇ ਆਧਾਰਿਤ ਫ਼ਿਲਮ ਬਨਾਉਣ ਵਿੱਚ 'ਦਿਲਚਸਪੀ' ਹੈ।ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਸ਼ਾਇਦ ਰਿਕਾਰਡ ਤੋਂ ਬਾਹਰ ਸਨ ਜਦੋਂ ਰਾਹੁਲ ਅੰਕਲ ਉਨ੍ਹਾਂ ਨਾਲ ਕੰਮ ਕਰ ਰਹੇ ਸਨ। ਮੈਂ ਜਾਣਦਾ ਹਾਂ ਕਿ ਰਾਹੁਲ ਅੰਕਲ ਦੀਆਂ ਬਹੁਤ ਸਾਰੀਆਂ ਕਹਾਣੀਆਂ ਹਨ ਜੋ ਉਨ੍ਹਾਂ ਨੇ ਕਿਤਾਬ ਵਿੱਚ ਨਹੀਂ ਪਾਈਆਂ ਹਨ।”

ਹੋਰ ਪੜ੍ਹੋ : ਗਰਲ ਗੈਂਗ ਨਾਲ ਗੋਆ ਘੁੰਮਣ ਪੁੱਜੀ ਮੌਨੀ ਰਾਏ ਦਾ ਵਿਖਿਆ ਗਲੈਮਰਸ ਅੰਦਾਜ਼, ਤਸਵੀਰਾਂ ਹੋਈਆਂ ਵਾਇਰਲ

ਕਿਤਾਬ ਬਾਰੇ ਦੱਸਦੇ ਹੋਏ ਰਣਬੀਰ ਨੇ ਦੱਸਿਆ ਕਿ ਇਹ ਕਿਤਾਬ ਬਲੂਮਸਬਰੀ ਇੰਡੀਆ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ ਤੇ ਇਸ ਕਿਤਾਬ ਫ਼ਿਲਮ ਨਿਰਮਾਤਾ ਰਾਹੁਲ ਰਾਵੇਲ ਨੇ ਲਿਖੀ ਹੈ। ਰਾਹੁਲ ਰਾਵੇਲ ਨੇ ਰਾਜ ਕਪੂਰ ਨਾਲ ਕਈ ਫ਼ਿਲਮਾਂ ਵਿੱਚ ਬਤੌਰ ਅਸੀਸਟੈਂਟ ਡਾਇਰੈਕਟਰ ਕੰਮ ਕੀਤਾ ਹੈ।

ਹੋਰ ਪੜ੍ਹੋ :  ਫ਼ਿਲਮ ‘ਕੁਛ ਕੁਛ ਹੋਤਾ ਹੈ’ ਦੀ ਅੰਜਲੀ ਹੁਣ ਦਿਖਦੀ ਹੈ ਇਸ ਤਰ੍ਹਾਂ, ਤਸਵੀਰਾਂ ਹੋਈਆਂ ਵਾਇਰਲ

ਇਸ ਦੌਰਾਨ ਜਦੋਂ ਰਾਜ ਕਪੂਰ ਦੇ ਵੱਡੇ ਬੇਟੇ ਰਣਧੀਰ ਕਪੂਰ ਨੇ ਫ਼ਿਲਮਾਂ ਦੇ ਸਿਰਜਣਾਤਮਕ ਹੋਣ ਦੀ ਬਜਾਏ ਵਪਾਰਕ ਹੋਣ ਦੀ ਗੱਲ ਆਖੀ ਤਾਂ ਰਣਬੀਰ ਕਪੂਰ ਨਿਰਦੇਸ਼ਕਾਂ ਦਾ ਬਚਾਅ ਕਰਦੇ ਨਜ਼ਰ ਆਏ।

RANBIR KAOOR image From google

ਇਸ ਦੌਰਾਨ ਰਣਬੀਰ ਕਪੂਰ ਨੇ ਕਿਹਾ ਕਿ ਮੈਂ ਇਹ ਨਹੀਂ ਕਹਿੰਦਾ ਕਿ ਮੇਰੀ ਪੀੜ੍ਹੀ ਦੇ ਫ਼ਿਲਮ ਨਿਰਮਾਤਾ ਮਹਿਜ਼ ਵਪਾਰਕ ਪੱਖ ਨੂੰ ਤਰਜ਼ੀਹ ਦੇ ਰਹੇ ਹਨ। ਜਿਸ ਸਮੇਂ ਮੈਂ ਸੰਜੇ ਲੀਲਾ ਭੰਸਾਲੀ ਨਾਲ ਬਲੈਕ ਫ਼ਿਲਮ ਕੀਤੀ ਤਾਂ ਮੈਂ ਉਨ੍ਹਾਂ ਦੀ ਮਦਦ ਕੀਤੀ, ਉਹ ਮੈਨੂੰ ਬਤੌਰ ਅਸਿਸਟੈਂਟ ਡਾਇਰੈਕਟਰ ਪੇਸ਼ ਆਉਂਦੇ ਸੀ। ਇਸ ਦੌਰਾਨ ਕਈ ਵਾਰ ਉਹ ਸਾਨੂੰ ਗਾਲਾਂ ਵੀ ਕੱਢਦੇ ਸੀ, ਝਿੜਕਾਂ ਦਿੰਦੇ ਸੀ ਤੇ ਕਈ ਘੰਟਿਆਂ ਤੱਕ ਸਾਡੇ ਤੋਂ ਕੰਮ ਲੈਂਦੇ ਸੀ। ਇਸ ਦਾ ਮਤਲਬ ਤੁਹਾਨੂੰ ਨੁਕਸਾਨ ਪਹੁੰਚਾਉਣਾ ਨਹੀਂ ਸਗੋਂ ਤੁਹਾਨੂੰ ਕਠੋਰ ਬਨਾਉਣਾ ਤੇ ਦੁਨੀਆ ਦੇ ਲਈ ਤਿਆਰ ਕਰਨਾ ਹੈ।

Related Post