ਗਰਲ ਗੈਂਗ ਨਾਲ ਗੋਆ ਘੁੰਮਣ ਪੁੱਜੀ ਮੌਨੀ ਰਾਏ ਦਾ ਵਿਖਿਆ ਗਲੈਮਰਸ ਅੰਦਾਜ਼, ਤਸਵੀਰਾਂ ਹੋਈਆਂ ਵਾਇਰਲ

written by Pushp Raj | December 15, 2021

ਮਸ਼ਹੂਰ ਬਾਲੀਵੁੱਡ ਤੇ ਟੀਵੀ ਅਦਾਕਾਰਾ ਮੌਨੀ ਰਾਏ ਸੋਸ਼ਲ ਮੀਡੀਆ ਉੱਤੇ ਬੇਹੱਦ ਐਕਟਿਵ ਰਹਿੰਦੀ ਹੈ। ਉਹ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਫੈਨਜ਼ ਨਾਲ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਮੌਨੀ ਰਾਏ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੰਸਟਾ ਸਟੋਰੀ ਤੇ ਕੁਝ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕੀਤੀਆਂ ਹਨ ਤੇ ਫੈਨਜ਼ ਵੱਲੋਂ ਇਹ ਤਸਵੀਰਾਂ ਬਹੁਤ ਪਸੰਦ ਕੀਤੀਆਂ ਜਾ ਰਹੀਆਂ ਹਨ।

mouni roy recent pic in goa image From instagram

ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਮੌਨੀ ਰਾਏ ਨੇ ਕੈਪਸ਼ਨ ਵੀ ਲਿਖਿਆ ਹੈ, ਮੌਨੀ ਨੇ ਲਿਖਿਆ, ਥੈਂਕਯੂ @w-goa, ਫਾਰ ਦ ਵਾਰਮੈਸਟ ਵੈਲਕਮ ਇਨ ਗੋਆ, ਇਟਸ ਆਲ ਲਵ, ਆਲ ਸ਼ੇਕਸਪੀਅਰ ♥️

 

View this post on Instagram

 

A post shared by mon (@imouniroy)

ਮੌਨੀ ਰਾਏ ਆਪਣੇ ਦੋਸਤਾਂ ਦੇ ਨਾਲ ਗੋਆ ਵਿੱਚ ਛੁੱਟੀਆਂ ਬਿਤਾਉਣ ਗਈ ਹੈ। ਤੁਸੀਂ ਮੌਨੀ ਰਾਏ ਨੂੰ ਤਸਵੀਰਾਂ ਵਿੱਚ ਉਸ ਦੇ ਦੋਸਤਾਂ ਨਾਲ ਮਸਤੀ ਕਰਦੇ ਹੋਏ ਵੇਖ ਸਕਦੇ ਹੋ। ਇਸ ਤੋਂ ਇਲਾਵਾ ਮੌਨੀ ਨੇ ਆਪਣੇ ਇੰਸਟਾਗ੍ਰਾਮ ਤੇ ਵੀਡੀਓ ਸਟੋਰੀ ਵੀ ਸ਼ੇਅਰ ਕੀਤੀ ਹੈ।

MOUNI ROY IN GOA PIC image From instagram

ਇਨ੍ਹਾਂ ਤਸਵੀਰਾਂ ਤੇ ਵੀਡੀਓ ਵਿੱਚ ਤੁਸੀਂ ਮੌਨੀ ਰਾਏ ਦਾ ਗੈਲਮਰਸ ਤੇ ਦਿਲਕਸ਼ ਅੰਦਾਜ਼ ਵੇਖ ਸਕਦੇ ਹੋਏ। ਮੌਨੀ ਦੇ ਨਾਲ ਇਨ੍ਹਾਂ ਤਸਵੀਰਾਂ ਵਿੱਚ ਉਸ ਦਾ ਗਰਲ ਗੈਂਗ ਵੀ ਨਜ਼ਰ ਆ ਰਿਹਾ ਹੈ ਤੇ ਸਭ ਇੱਕਠੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।

MOUNI ROY IN GOA image From instagram

ਇਨ੍ਹਾਂ ਸਭ ਚੋਂ ਇੱਕ ਤਸਵੀਰ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿੱਚ ਮੌਨੀ ਦੀ ਇੱਕ ਦੋਸਤ ਨੇ ਚਿੱਟੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ। ਇਸ ਟੀ-ਸ਼ਰਟ ਤੇ ਕੁਝ ਅਜਿਹਾ ਲਿਖਿਆ ਹੈ ਜਿਸ ਵੱਲ ਮੌਨੀ ਇਸ਼ਾਰਾ ਕਰ ਰਹੀ ਹੈ। ਇਸ ਟੀ-ਸ਼ਰਟ ਉੱਤੇ ਲਿਖਿਆ ਹੈ,ਸ਼ੈਪੇਨ ਪਿਓ,ਵੇਗਨ ਖਾਓ, ਡ੍ਰਾਈਵਰ ਨੂੰ ਫੋਨ ਕਰੋ, ਕੂਲ ਡਰੈਸਾਂ ਪਾਓ ਅਤੇ ਰਾਤ ਨੂੰ ਕਿਸ ਕਰੋ।

ਇਨ੍ਹਾਂ ਤਸਵੀਰਾਂ ਦੇ ਵਿੱਚ ਮੌਨੀ ਨੇ ਗੁਲਾਬੀ ਰੰਗ ਦੀ ਆਫ਼ ਸ਼ੋਲਡਰ ਡ੍ਰੈਸ ਪਾਈ ਹੋਈ ਹੈ ਤੇ ਉਹ ਬੇਹੱਦ ਖ਼ੁਬਸੁਰਤ ਲੱਗ ਰਹੀ ਹੈ। ਮੌਨੀ ਦੇ ਇਸ ਗਲੈਮਰਸ ਅੰਦਾਜ਼ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ ਤੇ ਫੈਨਜ਼ ਵੀ ਇਸ ਨੂੰ ਪਸੰਦ ਕਰ ਰਹੇ ਹਨ।

You may also like